ਗੁਰੂ ਰੰਧਾਵਾ ਦੀ ਨਵੀਂ ਲੁੱਕ ਦਰਸ਼ਕਾਂ ਨੂੰ ਆ ਰਹੀ ਖੂਬ ਪਸੰਦ, ਗਾਇਕ ਨੇ ਸ਼ੇਅਰ ਕੀਤੀ ਫੋਟੋ, ਕੁਝ ਹੀ ਸਮੇਂ ‘ਚ ਆਏ ਲੱਖਾਂ ਹੀ ਲਾਈਕਸ
ਪੰਜਾਬੀ ਗਾਇਕ ਗੁਰੂ ਰੰਧਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਏਨੀਂ ਦਿਨੀਂ ਖੂਬ ਕਸਰਤ ਕਰ ਰਹੇ ਨੇ । ਉਨ੍ਹਾਂ ਨੇ ਆਪਣੀ ਨਵੀਂ ਲੁੱਕ ਵਾਲੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ।
ਉਨ੍ਹਾਂ ਨੇ ਆਪਣੀ ਇੱਕ ਸ਼ਰਟਲੈੱਸ ਵਾਲੀ ਤਸਵੀਰ ਸ਼ੇਅਰ ਕੀਤ ਹੈ ਜਿਸ ‘ਚ ਗੁਰੂ ਰੰਧਾਵਾ ਦੀ ਹੌਟ ਲੁੱਕ ਦੇਖਣ ਨੂੰ ਮਿਲ ਰਹੀ ਹੈ । ਦਰਸ਼ਕਾਂ ਨੂੰ ਗੁਰੂ ਰੰਧਾਵਾ ਦੀ ਇਹ ਨਵੀਂ ਲੁੱਕ ਖੂਬ ਪਸੰਦ ਆ ਰਹੀ ਹੈ । ਹੁਣ ਤੱਕ ਵੱਡੀ ਗਿਣਤੀ ‘ਚ ਇਸ ਤਸਵੀਰ ਨੂੰ ਲਾਈਕਸ ਆ ਚੁੱਕੇ ।
ਗੁਰੂ ਰੰਧਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਸੁਪਰ ਹਿੱਟ ਫ਼ਿਲਮਾਂ ਲਈ ਗੀਤ ਗਾ ਚੁੱਕੇ ਨੇ ।