ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਨਵਾਂ ਗਾਣਾ 'ਗੱਲ ਬਣ ਜਾਉ' ਰਿਲੀਜ਼
ਪੰਜਾਬੀ ਫ਼ਿਲਮ 'ਫੁੱਫੜ ਜੀ' (Fuffad Ji) 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਵਿੱਚ ਵਿਚ ਛੋਟੇ ਤੇ ਵੱਡੇ ਫੁੱਫੜ ਦੀ ਆਪਸ ਵਿਚ ਨੋਕ-ਝੋਕ ਦੇਖਣ ਲਈ ਮਿਲੇਗੀ । ਫ਼ਿਲਮ ਵਿਚ ਵੱਡੇ ਫੁੱਫੜ ਦੇ ਕਿਰਦਾਰ ਵਿੱਚ ਤੁਸੀਂ ਬਿੰਨੂ ਢਿੱਲੋਂ ਨੂੰ ਦੇਖੋਗੇ ਅਤੇ ਛੋਟੇ ਫੁੱਫੜ ਦੇ ਕਿਰਦਾਰ ਵਿੱਚ ਤੁਸੀਂ ਗੁਰਨਾਮ ਭੁੱਲਰ (Binnu Dhillon, Gurnam Bhullar) ਨੂੰ ਵੇਖ ਸਕੋਗੇ । ਦਰਸ਼ਕ ਵੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।
Pic Courtesy: Instagram
ਹੋਰ ਪੜ੍ਹੋ :
ਇਸ ਘਟਨਾ ਤੋਂ ਬਾਅਦ ਅਦਾਕਾਰਾ ਸਵਰਾ ਭਾਸਕਰ ਨੇ ਕਿਹਾ ‘ਹਿੰਦੂ ਹੋਣ ‘ਤੇ ਸ਼ਰਮਿੰਦਾ ਹਾਂ’, ਵੀਡੀਓ ਵਾਇਰਲ
Pic Courtesy: Instagram
ਇਸ ਸਭ ਦੇ ਚਲਦੇ ਫ਼ਿਲਮ (Fuffad Ji) ਦਾ ਪਹਿਲਾ ਗਾਣਾ ਰਿਲੀਜ਼ ਕਰ ਦਿਤਾ ਹੈ ਜਿਸ ਦਾ ਟਾਈਟਲ ਹੈ 'ਗੱਲ ਬਣ ਜਾਉ'। 'ਗੱਲ ਬਣ ਜਾਉ' ਗੀਤ ਇਕ ਡਾਂਸ ਨੰਬਰ ਹੈ ਜਿਸ ਨੂੰ ਸੁਣਦੇ ਹੀ ਤੁਸੀਂ ਵੀ ਭੰਗੜਾ ਪਾਉਣਾ ਸ਼ੁਰੂ ਕਰ ਦਿਓਗੇ। ਗਾਣੇ ਵਿਚ ਵੱਡਾ ਫੁੱਫੜ ‘ਅਰਜਨ’ ਅਤੇ ਛੋਟਾ ਫੁੱਫੜ ‘ਚੰਨ’ ਆਪਣੇ ਸਹੁਰੇ ਘਰ ਵਿਆਹ ਵਿਚ ਗਏ ਹੁੰਦੇ ਹਨ ਜਿੱਥੇ ਦੋਵਾਂ ਵਿਚਕਾਰ ਭੰਗੜੇ ਦਾ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ ।
ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਬੋਲ ਗੁਰਨਾਮ ਭੁੱਲਰ (Binnu Dhillon, Gurnam Bhullar) ਨੇ ਹੀ ਲਿਖੇ ਹਨ ਜਦੋਂ ਕਿ ਮਿਊਜ਼ਿਕ ਦਿੱਤਾ ਹੈ ਦਾਊਦ ਨੇ । ਫ਼ਿਲਮ 'ਫੁੱਫੜ ਜੀ' (Fuffad Ji) ਰਾਜੂ ਵਰਮਾ ਦੁਆਰਾ ਲਿਖੀ ਗਈ ਹੈ, ਜਿਸ ਦਾ ਨਿਰਦੇਸ਼ਨ ਪੰਕਜ ਬੱਤਰਾ ਵਲੋਂ ਕੀਤਾ ਗਿਆ ਹੈ।