ਪੰਜਾਬੀ ਗਾਇਕ ਗੈਰੀ ਸੰਧੂ ਦਾ ਪਹਿਲਾ ਹਿੰਦੀ ਗੀਤ ਹੋਇਆ ਲੀਕ, ਜੀ ਖ਼ਾਨ ਨੇ ਜਤਾਇਆ ਦੁੱਖ
ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲ ਤੇ ਰਾਜ ਕਰਨ ਵਾਲੇ ਗੈਰੀ ਸੰਧੂ ਦਾ ਪਹਿਲਾ ਹਿੰਦੀ ਗੀਤ ਕਿਸੇ ਨੇ ਲੀਕ ਕਰ ਦਿੱਤਾ ਹੈ । ਇਹ ਗੀਤ ਆਫ਼ੀਸ਼ੀਅਲ ਰਿਲੀਜ਼ ਤੋਂ ਪਹਿਲਾਂ ਹੀ ਕਿਸੇ ਨੇ ਲੀਕ ਕਰ ਦਿੱਤਾ ਹੈ । ਇਸ ਸਬੰਧ ਵਿੱਚ ਗੈਰੀ ਨੇ ਇੱਕ ਵੀਡੀਓ ਸ਼ੇਅਰ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵੀਡੀਓ ਪਾਉਂਦੇ ਹੋਏ ਗੈਰੀ ਨੇ ਕਿਹਾ ਪਤਾ ਨਹੀਂ ਲੀਕ ਕਰਕੇ ਕੀ ਮਿਲਦਾ ਹੈ।
Image Source: Instagram
ਹੋਰ ਪੜ੍ਹੋ :
‘ਕ੍ਰੇਜ਼ੀ ਟੱਬਰ’ ਦੇ ਘਰ ਪਈ ਇਨਕਮ ਟੈਕਸ ਦੀ ਰੇਡ, ਵੇਖੋ ਅੱਜ ਦੇ ਐਪੀਸੋਡ ‘ਚ ਕਿਵੇਂ ਬਚੇਗਾ ਰੇਡ ਤੋਂ ਪਰਿਵਾਰ
ਜੇਕਰ ਹੁਣ ਲੀਕ ਹੋ ਹੀ ਚੁੱਕਿਆ ਹੈ ਤਾਂ ਤੁਸੀਂ ਫਿਰ ਸੁਣ ਹੀ ਲਓ ਯੂਟਿਊਬ 'ਤੇ ਜਾ ਕੇ। ਗਾਣੇ ਦੇ ਲੀਕ ਹੋਣ ਦਾ ਦੁੱਖ ਜੀ ਖ਼ਾਨ ਨੂੰ ਵੀ ਹੋਇਆ ਹੈ । ਇੱਕ ਵਾਇਰਲ ਵੀਡੀਓ ਵਿੱਚ ਜੀ ਖ਼ਾਨ ਕਹਿ ਰਿਹਾ ਕਿ ਉਹਨਾਂ ਬਹੁਤ ਮਿਹਨਤ ਕੀਤੀ ਸੀ ਇਸ ਗਾਣੇ ਪਿੱਛੇ।
Image Source: Instagram
ਮੈਨੂੰ ਇਸ ਗਾਣੇ ਦੀ ਤਿਆਰੀ ਦਾ ਸਭ ਪਤਾ ਹੈ ਕਿ ਗੈਰੀ ਬਾਈ ਨੇ ਕਿੰਨੇ ਦਿਲ ਤੋਂ ਇਹ ਗੀਤ ਬਣਾਇਆ ਸੀ। ਇਹੀ ਨਹੀਂ ਜੀ ਖ਼ਾਨ ਨੇ ਗੀਤ 'ਧੂੰਆਂ' ਗਾ ਕੇ ਵੀ ਸੁਣਾਇਆ ਹੈ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਗੈਰੀ ਸੰਧੂ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੇ ਹਨ । ਉਹਨਾਂ ਦੀਆਂ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।