ਗੈਰੀ ਸੰਧੂ ਦੀਆਂ ਯਾਦਾਂ 'ਚ ਵੱਸੇ ਹਨ ਗਾਇਕ ਸੋਨੀ ਪਾਬਲਾ, ਵੀਡਿਓ 'ਚ ਦੇਖੋ ਕਿਸ ਤਰ੍ਹਾਂ ਯਾਦ ਕੀਤਾ ਪਾਬਲਾ ਨੂੰ ਗੈਰੀ ਸੰਧੂ ਨੇ
ਸੋਨੀ ਪਾਬਲਾ ਦਾ ਸੰਗੀਤਕ ਸਫਰ ਬਹੁਤ ਥੋੜਾ ਜਿਹਾ ਹੈ ਪਰ ਇਸ ਥੋੜੇ ਸਮੇਂ ਵਿੱਚ ਹੀ ਵੱਡਾ ਨਾਂ ਬਣਾ ਲਿਆ ਸੀ ।ਅੱਜ ਪਾਬਲਾ ਇਸ ਦੁਨੀਆ ਵਿੱਚ ਨਹੀਂ ਹਨ ਪਰ ਕੁਝ ਗਾਇਕ ਤੇ ਉਹਨਾਂ ਦੇ ਪ੍ਰਸ਼ੰਸਕ ਸੋਨੀ ਪਾਬਲਾ ਦੀਆਂ ਯਾਦਾਂ ਨੂੰ ਅੱਜ ਵੀ ਆਪਣੇ ਦਿਲ ਵਿੱਚ ਵਸਾਈ ਬੈਠੇ ਹਨ । ਅੱਜ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਵੀ ਪਾਬਲਾ ਦੇ ਵੱਡੇ ਫੈਨ ਹਨ ।
GARRY SANDHU
ਸੋਸ਼ਲ ਮੀਡੀਆ ਤੇ ਇੱਕ ਵੀਡਿਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹ ਸੋਨੀ ਪਾਬਲਾ ਦੇ ਗਾਣੇ ਤੇ ਉਹਨਾਂ ਨੂਮ ਬਹੁਤ ਮਿਸ ਕਰਦੇ ਹਨ । ਇਹ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ਇਸ ਵੀਡਿਓ ਨੂੰ ਲੋਕ ਕਾਫੀ ਲਾਈਕ ਕਰ ਰਹੇ ਹਨ ।
https://www.youtube.com/watch?v=TwGQ9QpAp3s
ਸੋਨੀ ਪਾਬਲਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਉਨੱਤੀ ਜੂਨ 1976 ਨੂੰ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ 'ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਤੇਜਪਾਲ ਸਿੰਘ ਸੀ ।ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਰਜਿੰਦਰ ਰਾਜ ਤੋਂ ਹਾਸਲ ਕੀਤੀ ਅਤੇ ਉਨ੍ਹਾਂ ਨੇ ਪਲੇਨੇਟ ਰਿਕਾਰਡ ਦੇ ਲੇਬਲ ਹੇਠ ਕੈਨੇਡਾ 'ਚ ਕੰਟ੍ਰੈਕਟ ਕਰ ਲਿਆ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਅਤੇ ਹੀਰੇ,ਹੀਰੇ ਨਾਲ ਉਨ੍ਹਾਂ ਨੇ ਦੋ ਹਜ਼ਾਰ ਦੋ 'ਚ ਡੈਬਿਉ ਕੀਤਾ ।
https://www.youtube.com/watch?v=1-tyOoEcXdE
ਦੋ ਹਜ਼ਾਰ ਚਾਰ 'ਚ ਸੋਨੀ ਨੇ ਸੁਖਸ਼ਿੰਦਰ ਸ਼ਿੰਦਾ ਦੀ ਟੀਮ ਨਾਲ ਆਪਣੀ ਦੂਜੀ ਐਲਬਮ ਕੱਢੀ 'ਗੱਲ ਦਿਲ ਦੀ' ।ਜਿਸ ਨੂੰ ਕਿ ਵਿਲੋਸਟੀ ਰਿਕਾਰਡਸ ਦੇ ਬੈਨਰ ਹੇਠ ਕੱਢੀ ਗਈ ਸੀ । ਉਨ੍ਹਾਂ ਨੇ ਵੱਖ ਵੱਖ ਪ੍ਰੋਡਿਊਸਰਾਂ ਨਾਲ ਕੰਮ ਕੀਤਾ । ਚੌਦਾਂ ਅਕਤੂਬਰ 2006 ਨੂੰ ਉਨ੍ਹਾਂ ਦੀ ਮਹਿਜ਼ ਤੀਹ ਸਾਲ ਦੀ ਉਮਰ 'ਚ ਮੌਤ ਹੋ ਗਈ ਸੀ ।
https://www.youtube.com/watch?v=He_O0RCUnlQ
ਸੋਨੀ ਪਾਬਲਾ ਬਰੈਂਪਟਨ 'ਚ ਹੋਏ ਇੱਕ ਸ਼ੋਅ ਦੌਰਾਨ ਪਰਫਾਰਮ ਕਰਨ ਗਏ ਸਨ । ਜਿੱਥੇ ਉਹ ਸਟੇਜ 'ਤੇ ਇੱਕ ਗੀਤ ਗਾਉਣ ਤੋਂ ਬਾਅਦ ਪਾਣੀ ਦਾ ਇੱਕ ਗਿਲਾਸ ਲੈਣ ਗਏ ਪਰ ਉਹ ਪਾਣੀ ਪੀਣ ਤੋਂ ਪਹਿਲਾਂ ਹੀ ਉੱਥੇ ਹੀ ਡਿੱਗ ਪਏ । ਸਟੇਜ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠੇ ।