ਅਰਮਾਨ ਬੇਦਿਲ ਦੇ ਘਰ ਆਈ ਨੰਨ੍ਹੀ ਪਰੀ, ਮਾਮਾ ਬਣਨ ਦੀ ਖੁਸ਼ੀ ਸਭ ਨਾਲ ਕੀਤੀ ਸਾਂਝੀ, ਕਮੈਂਟ ਕਰਕੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ
ਕਹਿੰਦੇ ਨੇ ਭੈਣ-ਭਰਾ ਦਾ ਰਿਸ਼ਤਾ ਬਹੁਤ ਹੀ ਪਿਆਰ ਹੁੰਦਾ ਹੈ । ਬਚਪਨ ‘ਚ ਜਿਹੜੇ ਭੈਣ-ਭਰਾ ਲੜਦੇ ਨੇ, ਉਹੀਂ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਇੱਕ-ਦੂਜਾ ਪੂਰਾ ਖਿਆਲ ਰੱਖਦੇ ਨੇ । ਭੈਣ-ਭਰਾ ਇੱਕ ਦੂਜੇ ਨੂੰ ਖੁਸ਼ ਦੇਖਣਾ ਚਾਹੁੰਦੇ ਨੇ । ਅਜਿਹਾ ਹੀ ਖੁਸ਼ੀ ਦਾ ਅਨੰਦ ਮਾਣ ਰਹੇ ਨੇ ਪੰਜਾਬੀ ਸਿੰਗਰ ਅਰਮਾਨ ਬੇਦਿਲ ਜੋ ਕਿ ਮਾਮਾ ਬਣ ਗਏ ਨੇ ।
ਹੋਰ ਪੜ੍ਹੋ : ਨੇਹਾ ਕੱਕੜ ਦੀਆਂ ਇਨ੍ਹਾਂ ਗੱਲਾਂ ਨੇ ਰੋਹਨਪ੍ਰੀਤ ਨੂੰ ਕੀਤਾ ਭਾਵੁਕ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ
ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਭਾਣਜੀ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਅੱਜ ਮੈਂ ਮਾਮਾ ਬਣ ਗਿਆ ਹਾਂ..ਬੇਬੀ ਗਰਲ’ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰਕੇ ਅਰਮਾਨ ਬੇਦਿਲ ਨੂੰ ਮੁਬਾਰਕਾਂ ਦੇ ਰਹੇ ਨੇ ।
ਜੇ ਗੱਲ ਕਰੀਏ ਅਰਮਾਨ ਬੇਦਿਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲਾਵਾਂ, ਅਧੂਰਾ ਪਿਆਰ, ਚੁੰਨੀ, ਰੋਜ਼ ਡੇ, ਮੈਂ ਵਿਚਾਰਾ, ਲਵ ਯੂ, ਨੱਚਣੇ ਨੂੰ ਜੀਅ ਕਰਦਾ ਵਰਗੇ ਹਿੱਟ ਗੀਤ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਬਹੁਤ ਜਲਦ ਅਦਾਕਾਰੀ ਦੇ ਖੇਤਰ ‘ਚ ਕੰਮ ਕਰਦੇ ਹੋਏ ਦਿਖਾਈ ਦੇਣਗੇ ।