ਪੰਜਾਬੀ ਗਾਇਕ ਤੇ ਗੀਤਕਾਰ ਕੋਰਾਲਾ ਮਾਨ ਛੇਤੀ ਫ਼ਿਲਮ ਵਿੱਚ ਆਵੇਗਾ ਨਜ਼ਰ
ਪੰਜਾਬੀ ਗਾਇਕ ਤੇ ਗੀਤਕਾਰ ਕੋਰਾਲਾ ਮਾਨ (Korala Maan) ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਗੱਲਬਾਤ ਕੀਤੀ ਹੈ । ਇਸ ਗੱਲਬਾਤ ਦੌਰਾਨ ਕੋਰਾਲਾ ਮਾਨ (Korala Maan) ਨੇ ਆਪਣੇ ਪ੍ਰਸ਼ੰਸਕਾਂ ਦੇ ਕਈ ਸਵਾਲਾਂ ਦਾ ਜਵਾਬ ਦਿੱਤਾ ।
Pic Courtesy: Instagram
ਹੋਰ ਪੜ੍ਹੋ :
ਕਰੀਨਾ ਕਪੂਰ ਨੂੰ ਜਨਮ ਦਿਨ ‘ਤੇ ਕੁਝ ਇਸ ਅੰਦਾਜ਼ ‘ਚ ਕਰਿਸ਼ਮਾ ਕਪੂਰ ਨੇ ਦਿੱਤੀ ਵਧਾਈ, ਤਸਵੀਰ ਹੋ ਰਹੀ ਵਾਇਰਲ
Pic Courtesy: Instagram
ਇਹਨਾਂ ਪ੍ਰਸ਼ੰਸਕਾਂ ਵਿੱਚੋਂ ਇੱਕ ਪ੍ਰਸ਼ੰਸਕ ਨੇ ਕੋਰਾਲਾ ਮਾਨ (Korala Maan) ਨੂੰ ਇਹ ਪੁੱਛਿਆ ਕਿ ਉਹ ਫ਼ਿਲਮਾਂ ਕਿਉਂ ਨਹੀਂ ਕਰਦੇ ਤਾਂ ਕੋਰਾਲਾ ਮਾਨ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਛੇਤੀ ਫ਼ਿਲਮ ਵਿੱਚ ਵੀ ਨਜ਼ਰ ਆਵੇਗਾ ਕਿਉਂਕਿ ਉਹ ਆਪਣੀ ਫ਼ਿਲਮ ਤੇ ਕੰਮ ਕਰ ਰਿਹਾ ਹੈ । ਫ਼ਿਲਮ ਦੀ ਕਹਾਣੀ ਲਿਖੀ ਜਾ ਰਹੀ ਹੈ । ਕੋਰਾਲਾ ਮਾਨ (Korala Maan) ਵੱਲੋਂ ਕੀਤਾ ਗਿਆ ਇਹ ਖੁਲਾਸਾ ਉਸ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ ।
Pic Courtesy: Instagram
ਕੋਰਾਲਾ ਮਾਨ (Korala Maan) ਦੇ ਪ੍ਰਸ਼ੰਸਕ ਉਸ ਨੂੰ ਵੱਡੇ ਪਰਦੇ ਤੇ ਦੇਖਣ ਲਈ ਉਤਸ਼ਾਹਿਤ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰਾਲਾ ਮਾਨ ਦਾ ਅਸਲੀ ਨਾਂ ਲਵਪ੍ਰੀਤ ਸਿੰਘ ਮਾਨ ਹੈ। ਉਸਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ 2017 ਵਿੱਚ ‘ਦਾਦਕੇ ਨਾਨਕੇ’ ਗਾਣੇ ਨਾਲ ਕੀਤੀ ਸੀ । ਇਸ ਗੀਤ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦਾ ਆ ਰਿਹਾ ਹੈ ।