ਜੈਸਮੀਨ ਸੈਂਡਲਾਸ ਨੇ ਸ਼ੋਅਬਿਜ਼ ਦੀ ਦੁਨੀਆ ਨੂੰ ਛੱਡਣ ਦਾ ਕੀਤਾ ਐਲਾਨ, ਦੇਖੋ ਵੀਡਿਓ 

Reported by: PTC Punjabi Desk | Edited by: Rupinder Kaler  |  January 02nd 2019 10:19 AM |  Updated: January 02nd 2019 10:19 AM

ਜੈਸਮੀਨ ਸੈਂਡਲਾਸ ਨੇ ਸ਼ੋਅਬਿਜ਼ ਦੀ ਦੁਨੀਆ ਨੂੰ ਛੱਡਣ ਦਾ ਕੀਤਾ ਐਲਾਨ, ਦੇਖੋ ਵੀਡਿਓ 

ਇੱਕ ਤੋਂ ਬਾਅਦ ਇੱਕ ਲਾਈਵ ਸ਼ੋਅ ਕਰਨ ਤੋਂ ਬਾਅਦ ਜੈਸਮੀਨ ਸੈਂਡਲਾਸ ਲੰਮੀ ਛੁੱਟੀ ਤੇ ਜਾਣ ਵਾਲੀ ਹੈ । ਇਸ ਸਭ ਦਾ ਐਲਾਨ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਪਾ ਕੇ ਕੀਤਾ ਹੈ । ਜੈਸਮੀਨ ਮੁਤਾਬਿਕ ਪਿਛਲੇ ਸਾਲ ਉਸ ਨੇ ਬਹੁਤ ਸਾਰੇ ਸ਼ੋਅ ਕੀਤੇ ਹਨ ਤੇ ਉਹ ਹੁਣ ਥੋੜਾ ਅਰਾਮ ਕਰਨਾ ਚਾਹੁੰਦੀ ਹੈ ।

jasmine sandlas jasmine sandlas

ਜੈਸਮੀਨ ਮੁਤਾਬਿਕ ਉਹ ਲਗਭਗ ਵੀਹ ਦਿਨਾਂ ਦੀ ਛੁੱਟੀ ਤੇ ਜਾ ਰਹੀ ਹੈ ਤੇ ਇਸ ਛੁੱਟੀ ਦੌਰਾਨ ਉਹ ਸ਼ੋਅਬਿਜ਼ ਦੀ ਦੁਨੀਆ ਤੋਂ ਦੂਰ ਰਹੇਗੀ । ਇਸ ਵੀਡਿਓ ਨੂੰ ਜੈਸਮੀਨ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਹੈ “Just kidding. I still have so many musical fantasies to experience. 2019 is gonna be a milestone year for me. I can feel it in my heart. And I hope you’re not lactose intolerant because 2020 is gonna be legendairy ” ਜੈਸਮੀਨ ਦੀ ਇਸ ਵੀਡਿਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਵੇਖ ਚੁੱਕੇ ਹਨ ।

https://www.instagram.com/p/BsGUw-iglV-/

ਲੋਕ ਲਗਾਤਾਰ ਇਸ ਵੀਡਿਓ ਨੂੰ ਲਾਈਕ ਕਰ ਰਹੇ ਹਨ ਤੇ ਆਪਣੇ ਕਮੈਂਟ ਦੇ ਰਹੇ ਹਨ ।ਭਾਵਂੇ ਜੈਸਮੀਨ ਕੁਝ ਦਿਨ ਦੀਆਂ ਛੁੱਟੀਆਂ ਤੇ ਜਾ ਰਹੀ ਹੈ ਪਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇਹ ਇੰਤਜ਼ਾਰ ਰਹੇਗਾ ਕਿ ਜੈਸਮੀਨ ਇਹਨਾਂ ਛੁੱਟੀਆਂ ਤੋਂ ਬਾਅਦ ਉਹਨਾਂ ਲਈ ਕਿਹੜਾ ਨਵਾਂ ਗਾਣਾ ਲੈ ਕੇ ਆਉਣਗੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network