ਪੰਜਾਬੀ ਸਿੰਗਰ ਆਤਿਸ਼ ਦਾ ਵੀ ਹੋਇਆ ਵਿਆਹ, ਜੀ ਖ਼ਾਨ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਲਓ ਜੀ ਵੈਡਿੰਗ ਸੀਜ਼ਨ ਚੱਲ ਰਿਹਾ ਹੈ, ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸ਼ਹਿਨਾਈਆਂ ਵੱਜ ਰਹੀਆਂ ਹਨ। ਹਾਲ ਹੀ ‘ਚ ਗਾਇਕ ਜੌਰਡਨ ਸੰਧੂ ਦਾ ਵਿਆਹ ਹੋਇਆ ਹੈ। ਇੱਕ ਹੋਰ ਗਾਇਕ ਨੇ ਵੀ ਵਿਆਹ ਕਰਵਾ ਲਿਆ ਹੈ। ਜੀ ਹਾਂ ‘ਤਾਰੇ’ ਸੌਂਗ ਫੇਮ ਸਿੰਗਰ ਆਤਿਸ਼ Aatish ਨੇ ਵੀ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੇ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕਰ ਲਿਆ ਹੈ। (Aatish's wedding)
ਹੋਰ ਪੜ੍ਹੋ : ਪਤੀ ਦੀ ਯਾਦ 'ਚ ਭਾਵੁਕ ਹੋਈ ਸ਼ਰਧਾ ਆਰਿਆ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਆਪਣੇ ਹਨੀਮੂਨ ਦੀਆਂ ਅਣਦੇਖੀਆਂ ਰੋਮਾਂਟਿਕ ਤਸਵੀਰਾਂ
ਆਤਿਸ਼ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦਾ ਵਿਆਹ ਵੀ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਇਸ ਵਿਆਹ ਚ ਪੰਜਾਬੀ ਕਲਾਕਾਰ ਸ਼ਾਮਿਲ ਹੋਏ । ਪੰਜਾਬੀ ਗਾਇਕ ਜੀ ਖ਼ਾਨ ਵੀ ਪੋਸਟ ਪਾ ਕੇ ਆਤਿਸ਼ ਨੂੰ ਵਿਆਹ ਦੀਆਂ ਵਧਾਈਆਂ ਦਿੰਦੇ ਹੋਏ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਆਤਿਸ਼ ਲਾੜੇ ਬਣੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਨ੍ਹਾਂ ਦੀ ਦੁਲਹਣ ਵੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਮੁਬਾਰਕ ਮੇਰੇ ਵੀਰੇ ਨੂੰ ਆਤਿਸ਼ @itsaatish ਤੇ ਨਾਲ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਆਤਿਸ਼ ਨੂੰ ਵਧਾਈਆਂ ਦੇ ਰਹੇ ਹਨ।
ਦੱਸ ਦਈਏ ਆਤਿਸ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅਜੇ ਤੱਕ ਆਪਣੇ ਵਿਆਹ ਦੀ ਕੋਈ ਵੀ ਪੋਸਟ ਸਾਂਝੀ ਨਹੀਂ ਕੀਤੀ ਹੈ। ਜੇ ਗੱਲ ਕਰੀਏ ਪੰਜਾਬੀ ਗਾਇਕ ਆਤਿਸ਼ ਦੇ ਵਰਕ ਫਰੰਟ ਦੀ ਤਾਂ ਉਹ ਤਾਰੇ, ਜੰਨਤ, ਬਰਾਊਨ ਸ਼ੇਡ, ਦਿਲ ਦੀ ਚੰਗੀ, ਅੱਖ ਦੇ ਇਸ਼ਰੇ, ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ ।
View this post on Instagram
View this post on Instagram