BEST POP VOCALIST (FEMALE) ਕੈਟਾਗਿਰੀ ਵਿੱਚ ਸੁਨੰਦਾ ਸ਼ਰਮਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’

Reported by: PTC Punjabi Desk | Edited by: Rupinder Kaler  |  November 02nd 2020 03:07 PM |  Updated: November 02nd 2020 03:07 PM

BEST POP VOCALIST (FEMALE) ਕੈਟਾਗਿਰੀ ਵਿੱਚ ਸੁਨੰਦਾ ਸ਼ਰਮਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’

ਇਸ ਸਾਲ ਜਿੱਥੇ ਪੰਜਾਬੀ ਗਾਇਕਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗਾਣੇ ਦਿੱਤੇ ਉੱਥੇ ਪੰਜਾਬੀ ਗਾਇਕਾਵਾਂ ਨੇ ਵੀ ਇੱੱਕ ਤੋਂ ਬਾਅਦ ਹਿੱਟ ਗਾਣੇ ਦੇ ਕੇ ਪੰਜਾਬੀ ਇੰਡਸਟਰੀ ਵਿੱਚ ਤਹਿਲਕਾ ਮਚਾਈ ਰੱਖਿਆ । ਗਾਇਕਾ ਸੁਨੰਦਾ ਸ਼ਰਮਾ ਦੇ ਗਾਣੇ ‘ਸੈਂਡਲ’ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ । ਇਸੇ ਲਈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀ BEST POP VOCALIST (FEMALE)  ਕੈਟਾਗਿਰੀ ਵਿੱਚ ਇਸ ਗਾਣੇ ਨੂੰ ਸ਼ਾਮਿਲ ਕੀਤਾ ਗਿਆ ।

Sunanda Sharma

ਹੋਰ ਪੜ੍ਹੋ :-

ਸੁਨੰਦਾ ਦੇ ਸੈਂਡਲ ਗਾਣੇ ਨੂੰ ਲੋਕਾਂ ਨੇ ਵੋਟਿੰਗ ਕਰਕੇ ਖੂਬ ਪਿਆਰ ਦਿੱਤਾ, ਜਿਸ ਦੀ ਬਦੌਲਤ ਸੁਨੰਦਾ ਸ਼ਰਮਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਜਿੱਤਣ ਵਿੱਚ ਕਾਮਯਾਬ ਰਹੀ । ਇਸ ਕੈਟਾਗਿਰੀ ਵਿੱਚ ਹੋਰ ਵੀ ਕਈ ਗਾਇਕਾਵਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜੋ ਕਿ ਇਸ ਤਰ੍ਹਾਂ ਹਨ :-

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ’ ਸਮਾਰੋਹ ਕਰਵਾਇਆ ਜਾਂਦਾ ਹੈ । ਪਰ ਇਸ ਵਾਰ ਇਸ ਸਮਾਰੋਹ ਦਾ ਅੰਦਾਜ਼ ਕੁਝ ਵੱਖਰਾ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network