ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਬਣੀਆਂ ਹਨ ਸੱਚੀਆਂ ਘਟਨਾਵਾਂ ਤੇ ਜੀਵਨੀਆਂ 'ਤੇ ਫ਼ਿਲਮਾਂ, ਜਾਣੋ ਉਹਨਾਂ ਕੁਝ ਫ਼ਿਲਮਾਂ ਬਾਰੇ
ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਬਣੀਆਂ ਹਨ ਸੱਚੀਆਂ ਘਟਨਾਵਾਂ ਤੇ ਜੀਵਨੀਆਂ 'ਤੇ ਫ਼ਿਲਮਾਂ, ਜਾਣੋ ਉਹਨਾਂ ਕੁਝ ਫ਼ਿਲਮਾਂ ਬਾਰੇ : ਮਹਾਨ ਸਖ਼ਸ਼ੀਅਤਾਂ ਦੀ ਜੀਵਨੀ ਤੇ ਅਸਲੀ ਘਟਨਾਵਾਂ 'ਤੇ ਬਾਲੀਵੁੱਡ 'ਚ ਫ਼ਿਲਮਾਂ ਦਾ ਬਣਨਾ ਆਮ ਹੈ। ਪਰ ਪੰਜਾਬੀ ਇੰਡਸਟਰੀ 'ਚ ਵੀ ਅਜਿਹੀਆਂ ਕਈ ਫ਼ਿਲਮਾਂ ਬਣੀਆਂ ਹਨ ਜਿਹੜੀਆਂ ਕਿਸੇ ਦੀ ਅਸਲ ਜ਼ਿੰਦਗੀ ਤੋਂ ਪ੍ਰਭਾਵਿਤ ਹੋਣ। ਜੇਕਰ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਪਾਲੀਵੁੱਡ 'ਚ ਕਾਮੇਡੀ ਤੇ ਫੈਮਿਲੀ ਡਰਾਮਾ ਫ਼ਿਲਮਾਂ ਨੇ ਪੈਰ ਪਸਾਰੇ ਹਨ ਪਰ ਵਿਚ ਅਜਿਹੀਆਂ ਫ਼ਿਲਮਾਂ ਵੀ ਆਈਆਂ ਜਿਹੜੀਆਂ ਕਿਸੇ ਵਿਅਕਤੀ ਦੀ ਅਸਲ ਜ਼ਿੰਦਗੀ ਤੋਂ ਲਈਆਂ ਗਈਆਂ ਕਹਾਣੀਆਂ ਸਨ।
subedar Joginder Singh
ਇਹਨਾਂ 'ਚ ਨਾਮ ਆਉਂਦਾ ਹੈ ਗਿੱਪੀ ਗਰੇਵਾਲ ਵੱਲੋਂ ਬਣਾਈ ਗਈ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦਾ ਜਿਹੜੀ ਭਾਰਤੀ ਫੌਜ ਦੇ ਅਸਲੀ ਨਾਇਕ ਦੀ ਜੀਵਨੀ 'ਤੇ ਬਣਾਈ ਗਈ ਸੀ। ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਨੇ ਸਾਲ 1962 ਵਿੱਚ ਬਰਮਾ ‘ਚ ਚਾਈਨਾ ਦੇ ਖਿਲਾਫ਼ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ ਮਹਿਜ਼ 25 ਜਵਾਨਾਂ ਨਾਲ ਮਿਲ ਕੇ ਚਾਈਨਾ ਦੇ ਕਰੀਬ 1 ਹਜ਼ਾਰ ਫ਼ੌਜੀਆਂ ਦਾ ਸਾਹਮਣਾ ਕੀਤਾ ਸੀ।
harjeeta
18 ਮਈ 2018 ਨੂੰ ਰਿਲੀਜ਼ ਹੋਈ ਐਮੀ ਵਿਰਕ ਦੀ ਫ਼ਿਲਮ 'ਹਰਜੀਤਾ' ਜਿਹੜੀ ਹਾਕੀ ਖ਼ਿਡਾਰੀ ਹਰਜੀਤ ਸਿੰਘ ਦੇ ਜੀਵਨ ਤੇ ਬਣਾਈ ਗਈ ਸੀ। ਵਿਜੈ ਕੁਮਾਰ ਅਰੋੜਾ ਵੱਲੋਂ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਗਿਆ ਸੀ। ਐਮੀ ਵਿਰਕ ਨੇ ਇਸ ਫ਼ਿਲਮ ਲਈ ਕਾਫੀ ਸਖ਼ਤ ਮਿਹਨਤ ਕੀਤੀ ਸੀ।
rupinder gandhi the robinhood
ਇਹਨਾਂ ਤੋਂ ਇਲਾਵਾ ਦੇਵ ਖਰੌੜ ਵੱਲੋਂ ਵੀ ਅਸਲੀ ਘਟਨਾਵਾਂ 'ਤੇ ਅਧਾਰਿਤ ਫ਼ਿਲਮਾਂ ਦਿੱਤੀਆਂ ਜਾ ਚੁੱਕੀਆਂ ਹਨ ਜਿੰਨ੍ਹਾਂ 'ਚ ਰੁਪਿੰਦਰ ਗਾਂਧੀ - ਦ ਗੈਂਗਸਟਰ, ਰੁਪਿੰਦਰ ਗਾਂਧੀ - ਦ ਰੌਬਿਨਹੁੱਡ, ਡਾਕੂਆਂ ਦਾ ਮੁੰਡਾ ਜਿਹੜੀ ਪੱਤਰਕਾਰ ਤੇ ਲੇਖਕ ਮਿੰਟੂ ਗੁਰਸਰੀਆ ਦੀ ਕਿਤਾਬ ਤੇ ਉਹਨਾਂ ਦੀ ਜ਼ਿੰਦਗੀ 'ਤੇ ਅਧਾਰਿਤ ਫ਼ਿਲਮ ਸੀ।
ਹੋਰ ਵੇਖੋ : ਇਹਨਾਂ ਪੰਜਾਬੀ ਗਾਇਕਾਂ ਨੇ ਇਸ ਸਾਲ ਮਾਰੀ ਬਾਲੀਵੁੱਡ ‘ਚ ਐਂਟਰੀ, ਪੰਜਾਬੀ ਸੰਗੀਤ ਦਾ ਮਨਵਾਇਆ ਲੋਹਾ
dakuan da munda
ਇਸ ਤੋਂ ਇਲਾਵਾ ਰਣਜੀਤ ਬਾਵਾ ਵੱਲੋਂ ਤੂਫ਼ਾਨ ਸਿੰਘ ਫ਼ਿਲਮ ਬਣਾਈ ਗਈ ਸੀ ਜਿਸ ਨੂੰ ਸੈਂਸਰ ਬੋਰਡ ਨੇ ਬੈਨ ਕਰ ਦਿੱਤਾ ਸੀ। ਇਹ ਫ਼ਿਲਮ ਜੁਗਰਾਜ ਸਿੰਘ ਤੂਫ਼ਾਨ ਦੀ ਜ਼ਿੰਦਗੀ 'ਤੇ ਅਧਾਰਿਤ ਸੀ ਜਿਹੜੇ 1990 'ਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸੀ।
toofan