ਹਰ ਦੂਜੇ ਪੰਜਾਬੀ ਗਾਣੇ ਵਿੱਚ ਦਿਖਾਈ ਦੇਣ ਵਾਲੀ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਇੰਡਸਟਰੀ ਤੋਂ ਦੂਰ, ਜਾਣੋਂ ਪੂਰੀ ਕਹਾਣੀ 

Reported by: PTC Punjabi Desk | Edited by: Rupinder Kaler  |  January 02nd 2019 02:57 PM |  Updated: January 02nd 2019 02:57 PM

ਹਰ ਦੂਜੇ ਪੰਜਾਬੀ ਗਾਣੇ ਵਿੱਚ ਦਿਖਾਈ ਦੇਣ ਵਾਲੀ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਇੰਡਸਟਰੀ ਤੋਂ ਦੂਰ, ਜਾਣੋਂ ਪੂਰੀ ਕਹਾਣੀ 

ਆਪਣੀਆਂ ਖੂਬਸੁਰਤ ਅਦਾਵਾਂ ਨਾਲ ਸਭ ਨੂੰ ਮੋਹ ਲੈਣ ਵਾਲੀ ਕਮਲ ਖੰਗੂਰਾ ਨੇ ਇੱਕ ਵਾਰ ਫਿਰ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵਾਪਸੀ ਕੀਤੀ ਹੈ । ਉਹਨਾਂ ਦੀ ਕੁਝ ਦਿਨ ਪਹਿਲਾਂ ਹੀ ਪੰਜਾਬੀ ਫਿਲਮ ਟਾਈਟੈਨਿਕ ਰਿਲੀਜ਼ ਹੋਈ ਹੈ । ਲੋਕਾਂ ਨੇ ਉਹਨਾਂ ਦੇ ਕੰਮ ਨੂੰ ਖੂਬ ਪਸੰਦ ਕੀਤਾ ਹੈ ।ਕਮਲ ਖੰਗੂਰਾ ਲੰਮਾ ਸਮਾਂ ਐਨਟਰਟੇਨਮੈਂਟ ਦੀ ਦੁਨੀਆ ਤੋਂ ਦੂਰ ਰਹੀ ਹੈ ।

ਹੋਰ ਵੇਖੋ : ਕਰਮਜੀਤ ਅਨਮੋਲ ਦਾ ਅੱਜ ਜਨਮ ਦਿਨ ,ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੇ ਜੀਵਨ ਅਤੇ ਫਿਲਮੀ ਸਫਰ ਬਾਰੇ

https://www.youtube.com/watch?v=BkVUmvqZn-Y

ਕਮਲ ਖੰਗੂਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ ਉਹ ਇੱਥੇ ਹੀ ਪੜੇ ਲਿਖੇ ਤੇ ਵੱਡੇ ਹੋਏ ਸਨ । ਜਦੋਂ ਕਿ ਉਹ ਸੰਗਰੂਰ ਦੇ ਰਹਿਣ ਵਾਲੇ ਹਨ ।ਕਮਲ ਦੀ ਨਿੱਜ਼ੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਲ 2014  ਵਿੱਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾਇਆਂ ਸੀ ।

ਹੋਰ ਵੇਖੋ : ਐੱਮ.ਐੱਸ. ਧੋਨੀ ਨੇ ਬੇਟੀ ਨਾਲ ਕੁਝ ਇਸ ਤਰ੍ਹਾਂ ਮਨਾਇਆ ਨਵਾਂ ਸਾਲ, ਦੇਖੋ ਵੀਡਿਓ

Kamal Khangura and her husband Kamal Khangura and her husband

ਕਮਲ ਜਦੋਂ 12  ਸਾਲਾ ਦੀ ਸੀ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਪੈਰ ਰੱਖ ਲਏ ਸਨ । ਉਹਨਾਂ ਨੇ ਸਕੂਲ ਵਿੱਚ ਪੜਦੇ ਹੋਏ ਹੀ ਇੱਕ ਵੀਡਿਓ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ । ਹੁਣ ਤੱਕ ਉਹ 200 ਤੋਂ ਵੱਧ ਗਾਣਿਆਂ ਵਿੱਚ ਮਾਡਲ ਦੇ ਤੌਰ ਤੇ ਕੰਮ ਕਰ ਚੁੱਕੇ ਹਨ ।

ਹੋਰ ਵੇਖੋ : ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਟੈਲੀਵਿਜ਼ਨ ਦੀ ਦੁਨੀਆ ‘ਚ ਐਂਟਰੀ

Kamal Khangura and her Mother, brother Kamal Khangura and her Mother, brother

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਉਣ ਵਾਲੇ ਹਰ ਦੂਜੇ ਗਾਣੇ ਵਿੱਚ ਕਮਲ ਹੀ ਦਿਖਾਈ ਦਿੰਦੀ ਸੀ । ਪਰ ਇਸ ਸਭ ਦੇ ਚਲਦੇ ਉਹ ਅਚਾਨਕ ਇੰਡਸਟਰੀ ਵਿੱਚੋਂ ਗਾਇਬ ਹੋ ਗਏ ਸਨ । ਜਿਸ ਬਾਰੇ ਕਮਲ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਕੰਮ ਦੇ ਚੱਕਰ ਵਿੱਚ ਉਹਨਾਂ ਦੀ ਪੜਾਈ ਅਧੂਰੀ ਰਹਿ ਗਈ ਸੀ । ਇਸ ਲਈ ਉਹਨਾਂ ਨੇ ਆਪਣੀ ਪੜਾਈ ਨੂੰ ਪੂਰਾ ਕਰਨ ਲਈ ਇੰਡਟਰੀ ਨੂੰ ਥੋੜੇ ਸਮੇਂ ਲਈ ਛੱਡ ਦਿੱਤਾ ਸੀ ।

https://www.youtube.com/watch?v=3isfRI2Ueak

ਪਰ ਹੁਣ ਇੱਕ ਵਾਰ ਫਿਰ ਉਹਨਾਂ ਨੇ ਐਂਟਰੀ ਕੀਤੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network