ਆਸਟ੍ਰੇਲੀਆ ‘ਚ ਪੰਜਾਬੀ ਬਣੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ

Reported by: PTC Punjabi Desk | Edited by: Shaminder  |  June 29th 2022 05:31 PM |  Updated: June 29th 2022 05:31 PM

ਆਸਟ੍ਰੇਲੀਆ ‘ਚ ਪੰਜਾਬੀ ਬਣੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ

ਪੰਜਾਬੀ ਗੀਤਾਂ ਦਾ ਜਿੱਥੇ ਪੂਰੀ ਦੁਨੀਆ ‘ਚ ਬੋਲਬਾਲਾ ਹੈ, ਉੱਥੇ ਹੀ ਪੰਜਾਬੀ ਭਾਸ਼ਾ (Punjabi language) ਵੀ ਆਪਣੀ ਜਗ੍ਹਾ ਵਿਦੇਸ਼ਾਂ ‘ਚ ਸਥਾਪਿਤ ਕਰ ਚੁੱਕੀ ਹੈ ।ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਸਮੇਂ ਸਮੇਂ ਤੇ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ । ਪੰਜਾਬੀ ਭਾਸ਼ਾ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣ ‘ਚ ਜਿੱਥੇ ਪੰਜਾਬੀ ਕਲਾਕਾਰਾਂ ਦਾ ਯੋਗਦਾਨ ਹੈ । ਉੱਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੀ ਵੀ ਇਸ ‘ਚ ਵੱਡੀ ਭਾਗੀਦਾਰੀ ਰਹੀ ਹੈ ।

Children write punjabi ,-min image From google

ਹੋਰ ਪੜ੍ਹੋ : ਪਾਕਿਸਤਾਨ ਦੇ ਐਂਕਰ ਆਫਤਾਬ ਇਕਬਾਲ ਨੇ ਪੰਜਾਬੀ ਭਾਸ਼ਾ ਦਾ ਉਡਾਇਆ ਮਜ਼ਾਕ, ਵੀਡੀਓ ਹੋ ਰਿਹਾ ਵਾਇਰਲ

ਮਰਦਮਸ਼ੁਮਾਰੀ 2021 ਦੀ ਰਿਪੋਰਟ ਮੁਤਾਬਕ ਪੰਜਾਬੀ ਆਸਟ੍ਰੇਲੀਆ ‘ਚ ਪੰਜਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਚੁੱਕੀ ਹੈ । ਮਰਦਮਸ਼ੁਮਾਰੀ ਦੇ ਮੁਤਾਬਕ ਆਸਟ੍ਰੇਲੀਆ ‘ਚ ਪਹਿਲੀ ਜਾਂ ਦੂਜੀ ਪੀੜ੍ਹੀ ਦੇ ਪ੍ਰਵਾਸੀ ਪੰਜਾਬੀ ਵੱਸਦੇ ਹਨ ।

hildren write punjabi ,,.- image From google

ਹੋਰ ਪੜ੍ਹੋ : ਸੀਬੀਐਸਈ ਨੇ ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਿਆ, ਗੈਵੀ ਚਾਹਲ ਨੇ ਵੀਡੀਓ ਸਾਂਝਾ ਕਰਕੇ ਜਤਾਇਆ ਰੋਸ

ਪੰਜਾਬੀ ਬੋਲਣ ਵਾਲੇ ਹੁਣ ਆਸਟ੍ਰੇਲੀਆ ‘ਚ ਭਾਰਤੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਹੈ ਅਤੇ ਪੰਜਾਬੀ ਹੁਣ ਹਰ ਘਰ ਵਿੱਚ ਪੰਜਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਭਾਸ਼ਾ ਬਣੀ ਹੋਈ ਹੈ, ਜਿਸ ਵਿੱਚ 239,000  ਤੋਂ ਵੱਧ ਲੋਕ ਇਸਨੂੰ ਘਰ ਵਿੱਚ ਬੋਲਦੇ ਹਨ, ਜੋ ਕਿ 2016 ਦੇ ਅੰਕੜਿਆਂ ਨਾਲੋਂ 80 ਫੀਸਦੀ ਵੱਧ ਹੈ ਜੋ ਕਿ 132,496 ਸੀ।

sikh

ਦੱਸ ਦਈਏ ਕਿ ਪੰਜਾਬੀ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਲਈ ਜਿੱਥੇ ਪੰਜਾਬੀ ਇੰਡਸਟਰੀ ਦਾ ਵੱਡਾ ਯੋਗਦਾਨ ਰਿਹਾ ਹੈ । ਉੱਥੇ ਹੀ ਆਸਟ੍ਰੇਲੀਆ ‘ਚ ਵੱਸਣ ਵਾਲੇ ਲੋਕ ਆਮ ਬੋਲ ਚਾਲ ਵੇਲੇ ਵੀ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ । ਇਸ ਲਈ ਵਿਦੇਸ਼ ‘ਚ ਵੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।

 

 

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network