ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਕਰਵਾਇਆ ਵਿਆਹ

Reported by: PTC Punjabi Desk | Edited by: Shaminder  |  November 29th 2022 10:52 AM |  Updated: November 29th 2022 10:54 AM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਕਰਵਾਇਆ ਵਿਆਹ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਰਵਿੰਦਰ ਖਹਿਰਾ (Arvindr Khaira) ਦਾ ਵਿਆਹ (Wedding) ਹੋ ਗਿਆ ਹੈ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਅਰਵਿੰਦਰ ਖਹਿਰਾ ਦਾ ਵਿਆਹ ਚੰਡੀਗੜ੍ਹ ‘ਚ ਹੋਇਆ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਲਾੜਾ ਲਾੜੀ ਦਾ ਬਹੁਤ ਹੀ ਖੂਬਸੂਰਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।

Sargun In Arvindr khaira Wedding Image Source : Instagram

ਹੋਰ ਪੜ੍ਹੋ : ਪਿਛਲੇ 18 ਸਾਲਾਂ ਤੋਂ ਇਸ ਦੁਰਲਭ ਬੀਮਾਰੀ ਦੇ ਨਾਲ ਜੂਝ ਰਹੇ ਹਨ ਫ਼ਿਲਮ ਮੇਕਰ ਵਿਕਰਮ ਭੱਟ, ਇੱਕ ਇੰਟਰਵਿਊ ਦੌਰਾਨ ਕੀਤਾ ਖੁਲਾਸਾ

ਅਰਵਿੰਦਰ ਖਹਿਰਾ ਨੇ ਹਾਂ, ਮਨ ਭਰਿਆ, ਫਿਲਹਾਲ, ਬਿਜਲੀ-ਬਿਜਲੀ, ਯਾਰ ਨੀ ਮਿਲਿਆ ਸਣੇ ਕਈ ਸੁਪਰਹਿੱਟ ਗੀਤ ਦਿੱਤੇ ਹਨ । ਆਪਣੀ ਲੇਡੀ ਲਵ ਦੇ ਨਾਲ ਵਿਆਹ ਕਰਵਾ ਕੇ ਅਰਵਿੰਦ ਖਹਿਰਾ ਕਾਫੀ ਖੁਸ਼ ਨਜ਼ਰ ਆਏ

Arvind Khaira , Image Source : Instagram

ਹੋਰ ਪੜ੍ਹੋ : ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨੂੰ ਚਾਹ ਪੀਣ ਦੀ ਲੱਗੀ ਤਲਬ, ਪਰ ਪੂਰੇ ਘਰ ‘ਚ ਨਹੀਂ ਮਿਲੀ ਚਾਹ ਪੱਤੀ, ਵੇਖੋ ਵੀਡੀਓ

ਹਾਲਾਂਕਿ ਇਸ ਵਿਆਹ ਨੂੰ ਅਰਵਿੰਦਰਖਹਿਰਾ ਦੇ ਵੱਲੋਂ ਬਹੁਤ ਹੀ ਸੀਕਰੇਟ ਰੱਖਿਆ ਗਿਆ ਸੀ, ਪਰ ਹੁਣ ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ ।

ਅਰਵਿੰਦ ਖਹਿਰਾ ਨੇ ਆਪਣੀ ਲੇਡੀ ਲਵ ਲਵਿਕਾ ਸਿੰਘ ਦੇ ਨਾਲ ਚੰਡੀਗੜ ‘ਚ ਵਿਆਹ ਕਰਵਾਇਆ ਹੈ ।ਕਿਉਂਕਿ ਹਰ ਵੇਰਵੇ ਨੂੰ ਨਿੱਜੀ ਰੱਖਿਆ ਗਿਆ ਸੀ ਅਤੇ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਗਿਆ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network