ਪੰਜਾਬੀ ਕੁੜੀ ਹਰਨਾਜ਼ ਸੰਧੂ ਨੇ ਪਹਿਨਿਆ ਮਿਸ ਯੂਨੀਵਰਸ ਇੰਡੀਆ 2021 ਦਾ ਤਾਜ਼
ਪੰਜਾਬੀ ਕੁੜੀ ਹਰਨਾਜ਼ ਸੰਧੂ (Harnaaz Sandhu) ਨੇ ਮਿਸ ਯੂਨੀਵਰਸ ਇੰਡੀਆ 2021 (Miss Universe India 2021) ਦਾ ਖਿਤਾਬ ਜਿੱਤ ਲਿਆ ਹੈ । ਹਰਨਾਜ਼ ਹੁਣ ਮਿਸ ਯੂਨੀਵਰਸ 2021 ਵਿੱਚ ਭਾਰਤੀ ਦੀ ਅਗਵਾਈ ਕਰੇਗੀ । ਹਰਨਾਜ਼ (Harnaaz Sandhu) ਚੰਡੀਗੜ੍ਹ ਦੀ ਰਹਿਣ ਵਾਲੀ ਹੈ । ਉਸ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਸ਼ਿਵਾਲਿਕ ਸਕੂਲ ਤੋਂ ਕੀਤੀ ਹੈ । ਇਸ ਤੋਂ ਬਾਅਦ ਉਸ ਨੇ ਚੰਡੀਗੜ੍ਹ ਤੋਂ ਹੀ ਗਰੇਜੂਏਸ਼ਨ ਕੀਤਾ ਹੈ ।
ਹੋਰ ਪੜ੍ਹੋ :
ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ
ਸਾਲ 2019 ਵਿੱਚ ਉਹ ਫੇਮਿਨਾ ਮਿਸ ਇੰਡੀਆ ਪੰਜਾਬ ਬਣੀ ਸੀ । ਏਨੀਂ ਦਿਨੀਂ ਹਰਨਾਜ਼ (Harnaaz Sandhu) ਆਪਣੀ ਮਾਸਟਰ ਦੀ ਪੜ੍ਹਾਈ ਪੂਰੀ ਕਰ ਰਹੀ ਹੈ । ਹਰਨਾਜ਼ (Harnaaz Sandhu) ਕਈ ਫ਼ਿਲਮਾਂ ਵਿੱਚ ਵੀ ਕੰਮ ਕਰ ਰਹੀ ਹੈ । ਹਰਨਾਜ਼ ਨੇ ਯਾਰਾਂ ਦੀਆਂ ਪੌਂ ਬਾਰਾਂ ਤੇ ਬਾਈਜੀ ਕੁੱਟਣਗੇ ਵਿਚ ਕੰਮ ਕੀਤਾ ਹੈ ।
View this post on Instagram
ਇਸ ਦੇ ਨਾਲ ਹੀ ਉਹ ਦਸੰਬਰ ਵਿੱਚ ਇਜਰਾਈਲ ਵਿੱਚ ਹੋਣ ਵਾਲੇ ਮਿਸ ਯੂਨੀਵਰਸ 2021 ਪੇਜੇਂਟ ਵਿੱਚ ਭਾਰਤ ਦੀ ਅਗਵਾਈ ਕਰਨ ਵਾਲੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ 70ਵਾਂ ਮਿਸ ਯੂਨੀਵਰਸ ਪੇਜੇਂਟ ਇਸ ਸਾਲ ਇਜਰਾਈਲ ਵਿੱਚ ਹੋਣ ਜਾ ਰਿਹਾ ਹੈ ।