ਪੰਜਾਬ ਦੀ ਮੁਟਿਆਰ ਨੇ ਗੱਡੇ ਕਾਮਯਾਬੀ ਦੇ ਝੰਡੇ, ਹਰਨਾਜ਼ ਸੰਧੂ ਬਣੀ ‘Miss Universe 2021’
ਜੀ ਹਾਂ ਇੱਕ ਲੰਬੇ ਅਰਸੇ ਤੋਂ ਬਾਅਦ ‘Miss Universe 2021’ ਦਾ ਖਿਤਾਬ ਇੰਡੀਆ ਆਇਆ ਹੈ। ਜੀ ਹਾਂ ਪੰਜਾਬ ਦੀ ਹਰਨਾਜ਼ ਸੰਧੂ (Harnaaz Sandhu ) Miss Universe 2021 ਬਣੀ ਹੈ। ਇਜ਼ਰਾਈਲ ਦੇ ਇਲਾਟ ਵਿੱਚ ਆਯੋਜਿਤ 70ਵੀਂ ਮਿਸ ਯੂਨੀਵਰਸ 2021 ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਪੰਜਾਬ ਦੀ 21 ਸਾਲਾ ਹਰਨਾਜ਼ ਸੰਧੂ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਹੈ। ਸਾਲ 2000 ਵਿੱਚ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ ਜਿਸ ਤੋਂ 21 ਸਾਲ ਬਾਅਦ ਦੇ ਲੰਬੇ ਅਰਸੇ ਤੋਂ ਬਾਅਦ ਤਾਜ ਇੰਡੀਆ ਕੋਲ ਆਇਆ ਹੈ।
ਹਰਨਾਜ਼ ਸੰਧੂ ਦਾ ਜਨਮ 2 ਮਾਰਚ 2000 ਨੂੰ ਬਟਾਲਾ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸਨੇ ਸ਼ਿਵਾਲਿਕ ਪਬਲਿਕ ਸਕੂਲ ਅਤੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼ ਤੋਂ ਸਿੱਖਿਆ ਪ੍ਰਾਪਤ ਕੀਤੀ।
image source instagram
ਅਕਤੂਬਰ ਮਹੀਨੇ 'ਚ ਹੀ ਪੰਜਾਬੀ ਕੁੜੀ ਹਰਨਾਜ਼ ਸੰਧੂ (Harnaaz Sandhu) ਨੇ ਮਿਸ ਯੂਨੀਵਰਸ ਇੰਡੀਆ 2021 (Miss Universe India 2021) ਦਾ ਖਿਤਾਬ ਜਿੱਤਿਆ ਸੀ । ਦੱਸ ਦਈਏ ਸਾਲ 2019 ਵਿੱਚ ਹਰਨਾਜ਼ ਫੇਮਿਨਾ ਮਿਸ ਇੰਡੀਆ ਪੰਜਾਬ ਬਣੀ ਸੀ । ਏਨੀਂ ਦਿਨੀਂ ਹਰਨਾਜ਼ ਆਪਣੀ ਮਾਸਟਰ ਦੀ ਪੜ੍ਹਾਈ ਪੂਰੀ ਕਰ ਰਹੀ ਹੈ । ਹਰਨਾਜ਼ ਸੰਧੂ (Harnaaz Sandhu) ਕਈ ਫ਼ਿਲਮਾਂ ਵਿੱਚ ਵੀ ਕੰਮ ਕਰ ਰਹੀ ਹੈ । ਉਨ੍ਹਾਂ ਨੇ ਯਾਰਾਂ ਦੀਆਂ ਪੌਂ ਬਾਰਾਂ ਤੇ ਬਾਈਜੀ ਕੁੱਟਣਗੇ ਵਿਚ ਕੰਮ ਕੀਤਾ ਹੈ । ਇਹ ਪੰਜਾਬੀਆਂ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਪੰਜਾਬੀ ਦੀ ਮੁਟਿਆਰ ਨੇ ਪੰਜਾਬੀਆਂ ਦਾ ਨਾਂਅ ਰੌਸ਼ਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਹਰਨਾਜ਼ ਸੰਧੂ ਨੂੰ ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ। ਟਵਿੱਟਰ ਉੱਤੇ ਵੀ ਹਰਨਾਜ਼ ਸੰਧੂ ਟਰੈਂਡ ਕਰ ਰਹੀ ਹੈ।
View this post on Instagram
The new Miss Universe is...India!!!! #MISSUNIVERSE pic.twitter.com/DTiOKzTHl4
— Miss Universe (@MissUniverse) December 13, 2021