‘ਬੈਸਟ ਐਕਟਰੈੱਸ’ ਕੈਟਾਗਿਰੀ ’ਚ ਸੋਨਮ ਬਾਜਵਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

Reported by: PTC Punjabi Desk | Edited by: Rupinder Kaler  |  July 04th 2020 12:12 AM |  Updated: July 04th 2020 12:12 AM

‘ਬੈਸਟ ਐਕਟਰੈੱਸ’ ਕੈਟਾਗਿਰੀ ’ਚ ਸੋਨਮ ਬਾਜਵਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਜੁੜਿਆ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਦੀ ਨਜ਼ਰ ਇਸ ਸਮਾਰੋਹ ਤੇ ਹੈ । ਇੱਕ-ਇੱਕ ਕਰਕੇ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦਾ ਐਲਾਨ ਹੋ ਰਿਹਾ ਹੈ ‘ਬੈਸਟ ਐਕਟਰੈੱਸ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਸੋਨਮ ਬਾਜਵਾ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਹੈ । ਇਸ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਹੋਰ ਵੀ ਕਈ ਨੌਮੀਨੇਟ ਸਨ । ਜੋ ਕਿ ਇਸ ਤਰ੍ਹਾਂ ਹਨ :-

BEST ACTRESS

Kavita Kaushik (Mindo Taseeldarni)

Kulraj Randhawa (Naukar Vahuti Da)

Roopi Gill (Laiye Je Yaarian)

Sargun Mehta (Surkhi Bindi)

Sonam Bajwa (Ardab Mutiyaran)

Wamiqa Gabbi (Dil Diyan Gallan)

Neeru Bajwa (Shadaa)

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network