ਬੁੱਝੋ ਤਾਂ ਜਾਣੀਏ, ਬੀਜੇ ਰੋੜ, ਜੰਮੇ ਝਾੜ, ਲੱਗੇ ਨਿੰਬੂ, ਖਿੜੇ ਅਨਾਰ

Reported by: PTC Punjabi Desk | Edited by: Shaminder  |  May 04th 2022 03:16 PM |  Updated: May 04th 2022 03:16 PM

ਬੁੱਝੋ ਤਾਂ ਜਾਣੀਏ, ਬੀਜੇ ਰੋੜ, ਜੰਮੇ ਝਾੜ, ਲੱਗੇ ਨਿੰਬੂ, ਖਿੜੇ ਅਨਾਰ

ਅੱਜ ਕੱਲ੍ਹ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ । ਪਹਿਲਾਂ ਬੱਚੇ ਆਪਣੇ ਦਾਦੇ ਦਾਦੀ, ਨਾਨਾ ਨਾਨੀ ਦੇ ਨਾਲ ਸਮਾਂ ਬਿਤਾਉਂਦੇ ਸਨ । ਅਕਸਰ ਰਾਤ ਵੇਲੇ ਨਾਨੀ ਦਾਦੀ ਤੋਂ ਕਹਾਣੀਆਂ, ਬਾਤਾਂ, ਬੁਝਾਰਤਾਂ (Riddle) ਸੁਣਦੇ ਰਹਿੰਦੇ ਸਨ ।ਸਾਰੀ ਸਾਰੀ ਰਾਤ ਦਾਦੇ ਦਾਦੀ ਤੋਂ ਕਹਾਣੀਆਂ ਸੁਣ ਕੇ ਸਮਾਂ ਵੀ ਵਧੀਆ ਲੰਘਦਾ ਸੀ । ਇਸ ਦੇ ਨਾਲ ਹੀ ਬੱਚਿਆਂ ਦਾ ਮਾਨਸਿਕ ਵਿਕਾਸ ਵੀ ਹੁੰਦਾ ਸੀ । ਕਿਉਂਕਿ ਬੁਝਾਰਤਾਂ ਇੱਕ ਅਜਿਹਾ ਵਿਸ਼ਾ ਹੁੰਦਾ ਸੀ। ਜਿਸ ਨੂੰ ਬੁੱਝਣ ਦੇ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਵੀ ਹੁੰਦਾ ਸੀ ।

grand parents image From google

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਕਣਕ ਦੀ ਵਾਢੀ ‘ਚ ਰੁੱਝੇ, ਵੀਡੀਓ ਕੀਤਾ ਸਾਂਝਾ

ਕਿਉਂਕਿ ਇਸ ਦੇ ਨਾਲ ਬੱਚੇ ਆਪਣੇ ਦਿਮਾਗ ਦੇ ਨਾਲ ਸੋਚਦੇ ਸਨ ਅਤੇ ਉਨ੍ਹਾਂ ਦੀ ਬੌਧਿਕ ਸ਼ਕਤੀ ਦਾ ਵੀ ਅੰਦਾਜ਼ਾ ਲੱਗਦਾ ਸੀ । ਪਰ ਸਮੇਂ ਦੇ ਬਦਲਾਅ ਦੇ ਨਾਲ ਬੱਚਿਆਂ ਦੇ ਰਹਿਣ ਸਹਿਣ ਦਾ ਤਰੀਕਾ ਵੀ ਬਦਲਿਆ ਅਤੇ ਆਧੁਨਿਕ ਯੁੱਗ ‘ਚ ਬੱਚੇ ਜ਼ਿਆਦਾ ਸਮਾਂ ਕੰਪਿਊਟਰ, ਮੋਬਾਈਲ ਫੋਨਸ ‘ਤੇ ਹੀ ਬਿਤਾਉਂਦੇ ਹਨ । ਜਿਸ ਕਾਰਨ ਉਹ ਕਮਰਿਆਂ ਤੱਕ ਸੀਮਤ ਹੋ ਕੇ ਰਹਿ ਗਏ ਹਨ ।ਆਪਣੇ ਸੱਭਿਆਚਾਰ,ਮਾਂ ਬੋਲੀ, ਲੋਕ ਕਲਾਕਾਰਾਂ ਪ੍ਰਤੀ ਅਵੇਸਲੇ ਹੁੰਦੇ ਜਾ ਰਹੇ ਹਨ । ਪਰ ਅੱਜ ਅਸੀਂ ਤੁਹਾਨੂੰ ਮੁੜ ਤੋਂ ਦਾਦੇ ਦਾਦੀ ਅਤੇ ਨਾਨੇ ਨਾਨੀ ਵੱਲੋਂ ਸੁਣਾਈਆਂ ਜਾਣ ਵਾਲੀਆਂ ਬੁਝਾਰਤਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ । ਅੱਜ ਅਸੀਂ ਇੱਕ ਅਜਿਹੀ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ । ਜਿਸ ਨਾਲ ਤੁਹਾਡੇ ਅੰਦਰ ਦੀ ਪ੍ਰਤਿਭਾ ਦਾ ਅੰਦਾਜ਼ਾ ਵੀ ਲੱਗ ਸਕੇਗਾ ਕਿ ਤੁਸੀਂ ਵੀ ਇਨ੍ਹਾਂ ਬੁਝਾਰਤਾਂ ਨੂੰ ਬੁੱਝਣ ‘ਚ ਕਿੰਨਾ ਕੁ ਕਾਮਯਾਬ ਹੁੰਦੇ ਹੋ ।

Grand Mother With Children-min image From google

ਹੋਰ ਪੜ੍ਹੋ : ਸਾਰਾ ਗੁਰਪਾਲ ਨੇ ਪ੍ਰਤੀਕ ਸਹਿਜਪਾਲ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕ ਲਗਾਉਣ ਲੱਗੇ ਇਸ ਤਰ੍ਹਾਂ ਦੇ ਕਿਆਸ

ਅੱਜ ਦੀ ਸਾਡੀ ਬੁਝਾਰਤ ਕੁਝ ਇਸ ਤਰ੍ਹਾਂ ਹੈ।ਜੇ ਬੁੱਝੋ ਤਾਂ ਜਾਣੀਏ ਸਾਡੀ ਅੱਜ ਦੀ ਬੁਝਾਰਤ ਇਸ ਤਰ੍ਹਾਂ ਹੈ। ਬੀਜੇ ਰੋੜ, ਜੰਮੇ ਝਾੜ, ਲੱਗੇ ਨਿੰਬੂ, ਖਿੜੇ ਅਨਾਰ । ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਸ ਬੁਝਾਰਤ ਦਾ ਉੱਤਰ ਕੀ ਹੋ ਸਕਦਾ ਹੈ । ਇਸ ਮਾਮਲੇ ‘ਚ ਤੁਹਾਨੂੰ ਥੋੜਾ ਜਿਹਾ ਹਿੰਟ ਦੇ ਦਿੰਦੀ ਹਾਂ ਬੀਜੇ ਰੋੜ ਯਾਨੀ ਕਿ ਰੋੜ ਦਾ ਮਤਲਬ ਇੱਥੇ ਧਰਤੀ ‘ਚ ਬੀਜੇ ਜਾਣ ਵਾਲੇ ਬੀਜ ਤੋਂ ਹੈ ਅਤੇ ਝਾੜ ਦਾ ਮਤਲਬ ਹੈ ਬੂਟੇ। ਨਿੰਬੂ ਤੋਂ ਭਾਵ ਹੈ ਝਾੜ ਨੂੰ ਲੱਗਣ ਵਾਲਾ ਫਲ ਅਤੇ ਅਨਾਰ ਦਾ ਮਤਲਬ ਹੈ ਜਦੋਂ ਇਹ ਫਲ ਬਣ ਕੇ ਪੂਰੀ ਤਰ੍ਹਾਂ ਹੋ ਗਿਆ ਤਾਂ ਇਸ ਚੋਂ ਚਿੱਟੇ ਰੰਗ ਦਾ ਪਦਾਰਥ ਨਿਕਲਿਆ ।

cotton, image From google

ਜੇ ਹਾਲੇ ਵੀ ਨਹੀਂ ਸਮਝੇ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦਾ ਉੱਤਰ ਹੈ ‘ਕਪਾਹ’। ਕਪਾਹ ਪੰਜਾਬ ਦੇ ਕਈ ਇਲਾਕਿਆਂ ‘ਚ ਬੀਜੀ ਜਾਂਦੀ ਹੈ । ਜਿਸ ‘ਚ ਮਾਨਸਾ, ਬਠਿੰਡਾ ਜ਼ਿਲੇ੍ਹ ਪ੍ਰਮੁੱਖ ਰੂਪ ‘ਚ ਸ਼ਾਮਿਲ ਹਨ । ਕਪਾਹ ਜਦੋਂ ਪੂਰੀ ਤਰ੍ਹਾਂ ਖਿੜ ਜਾਂਦੀ ਹੈ ਤਾਂ ਇਸ ਦੀਆਂ ਫੁੱਟੀਆਂ ਚੁਗੀਆਂ ਜਾਂਦੀਆਂ ਹਨ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network