ਦੇਖੋ ਦਿੱਲੀ ਕਿਸਾਨੀ ਮੋਰਚੇ ਵੱਲ ਜਾ ਰਹੀ ਪੰਜਾਬੀ ਕਲਾਕਾਰਾਂ ਦੀ ਬੱਸ ‘ਚ ਗੂੰਜੇ ਕਿਸਾਨੀ ਨਾਅਰੇ, ਬੱਸ ’ਚੋਂ ਲਾਈਵ ਹੋ ਕਿ ਕਰਮਜੀਤ ਅਨਮੋਲ ਨੇ ਦਿਖਾਇਆ ਕਲਾਕਾਰਾਂ ਦਾ ਜੋਸ਼
ਦੇਸ਼ ਦਾ ਅਨੰਦਾਤਾ ਜਿਸ ਨੂੰ ਤਿੰਨ ਮਹੀਨਿਆਂ ਦੇ ਲਗਪਗ ਦਾ ਸਮਾਂ ਹੋਣ ਵਾਲਾ ਹੈ ਦਿੱਲੀ ਦੀਆਂ ਬਰੂਹਾਂ ਉੱਤੇ ਪ੍ਰਦਰਸ਼ਨ ਕਰਦੇ ਹੋਏ ਨੂੰ। ਕਿਸਾਨਾਂ ਦੀ ਇੱਕ ਹੀ ਮੰਗ ਹੈ ਕਿ ਮਾਰੂ ਖੇਤੀ ਬਿੱਲਾਂ ਨੂੰ ਰੱਦ ਕੀਤਾ ਜਾਵੇ । ਪਰ ਹੰਕਾਰੀ ਹੋਏ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਮੰਨ ਲਈ ਤਿਆਰ ਨਹੀਂ ਹੈ ।
ਹੋਰ ਪੜ੍ਹੋ : ਟੀਵੀ ਅਦਾਕਾਰਾ ਕਾਮਿਆ ਪੰਜਾਬੀ ਨੂੰ ਜਨਮ ਦਿਨ ‘ਤੇ ਪਤੀ ਨੇ ਦਿੱਤਾ ਇਹ ਖ਼ਾਸ ਸਰਪ੍ਰਾਈਜ਼, ਤਸਵੀਰਾਂ ਹੋਈਆਂ ਵਾਇਰਲ
ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਇੰਡਸਟਰੀ ਦੇ ਸਾਰੇ ਹੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ । ਜਿਸਦੇ ਚੱਲਦੇ ਅੱਜ ਸਾਰੇ ਹੀ ਪੰਜਾਬੀ ਕਲਾਕਾਰ ਇਕੱਠੇ ਹੋ ਕੇ ਦਿੱਲੀ ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਨੇ ।
ਐਕਟਰ ਕਰਮਜੀਤ ਅਨਮੋਲ ਨੇ ਆਪਣੇ ਫੇਸਬੁੱਕ ਪੇਜ਼ ਤੋਂ ਲਾਈਵ ਹੋ ਕਿ ਬੱਸ ਬੈਠੇ ਹੋ ਹੀ ਸਾਰੇ ਕਲਾਕਾਰਾਂ ਦੇ ਨਾਲ ਰੁਬਰੂ ਕਰਵਾਇਆ । ਇਸ ਬੱਸ ਚ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਸਾਰੇ ਹੀ ਕਲਾਕਾਰ ਮੌਜੂਦ ਨੇ । ਸਾਰੇ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਤ ਤੇ ਕਿਰਤੀ ਕਿਸਾਨ ਕਲਾਕਾਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ।