ਟੋਕਿਓ ਓਲੰਪਿਕ ‘ਚ ਭਾਰਤ ਨੂੰ ਮਿਲਿਆ ਪਹਿਲਾ ਗੋਲਡ, ਨੀਰਜ ਚੋਪੜਾ ਦੀ ਸ਼ਾਨਦਾਰ ਜਿੱਤ ਉੱਤੇ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਦਿੱਤੀ ਵਧਾਈ
ਜਿਵੇਂ ਹੀ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 ਵਿੱਚ ਸੋਨ ਤਮਗਾ ਜਿੱਤਿਆ, ਪੂਰਾ ਦੇਸ਼ ਉਸਦਾ ਦੀਵਾਨਾ ਹੋ ਗਿਆ। ਨੀਰਜ ਚੋਪੜਾ ਪੂਰੇ ਸੋਸ਼ਲ ਮੀਡੀਆ 'ਤੇ ਛਾਏ ਪਏ ਨੇ। ਨੀਰਜ ਚੋਪੜਾ ਦੀ ਇਸ ਵਿਸ਼ੇਸ਼ ਪ੍ਰਾਪਤੀ ਦਾ ਜਸ਼ਨ ਬਾਲੀਵੁੱਡ ਦੇ ਗਲਿਆਰਿਆਂ ਤੋਂ ਲੈ ਕੇ ਪਾਲੀਵੁੱਡ ਦੇ ਗਲਿਆਰੇ ਤੱਕ ਮਨਾਇਆ ਜਾ ਰਿਹਾ ਹੈ।
image source- instagram
image source- instagram
ਪੰਜਾਬੀ ਕਲਾਕਾਰ ਵੀ ਪੋਸਟਾਂ ਪਾ ਕੇ ਨੀਰਜ ਚੋਪੜਾ ਨੂੰ ਵਧਾਈਆਂ ਦੇ ਰਹੇ ਨੇ। ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਨੀਰਜ ਚੋਪੜਾ ਦੀ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ- Congratulations & proud of you @neeraj____chopra ਜੈਵਲਿਨ ਥ੍ਰੋ ਵਿੱਚ ਗੋਲਡ ਮੈਡਲ ਜਿੱਤਣ ਲਈ ?’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ। ਗਾਇਕ ਰਾਜਵੀਰ ਜਵੰਦਾ ਨੇ ਵੀ ਨੀਰਜ ਚੋਪੜਾ ਦੀ ਨਿਸ਼ਾਨਾ ਲਗਾਉਂਦੇ ਹੋਇਆਂ ਦੀ ਵੀਡੀਓ ਸ਼ੇਅਰ ਕਰਦੇ ਹੋਏ ਵਧਾਈ ਦਿੱਤੀ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਗੀਤ ਦਲੇਰ ਦੇ ਨਾਲ ਪੋਸਟ ਕੀਤਾ ਹਾਂ ।
image source- instagram
ਟੋਕਿਓ ਓਲੰਪਿਕ ‘ਚ ਭਾਰਤ ਦੀ ਝੋਲੀ ਪਹਿਲਾ ਸੋਨ ਤਮਗਾ ਪੈ ਗਿਆ ਹੈ । ਜੀ ਹਾਂ ਨੀਰਜ ਚੋਪੜਾ ਨੇ ਗੋਲਡ ਦੇ ਨਾਲ ਇਤਿਹਾਸ ਰੱਚ ਦਿੱਤਾ ਹੈ। ਅਭਿਨਵ ਬਿੰਦਰਾ ਤੋਂ ਬਾਅਦ ਨੀਰਜ ਚੋਪੜਾ ਵਿਅਕਤੀਗਤ ਸੋਨ ਤਮਗਾ ਜਿੱਤਿਆ ਹੈ। 2008 ਵਿੱਚ ਬੀਜਿੰਗ ਖੇਡਾਂ ਵਿੱਚ ਨਿਸ਼ਾਨੇਬਾਜ਼ ਬਿੰਦਰਾ ਦੇ ਦੇਸ਼ ਦੇ ਪਹਿਲੇ ਵਿਅਕਤੀਗਤ ਸੋਨ ਤਮਗਾ ਜੇਤੂ ਬਣਨ ਦੇ 13 ਸਾਲ ਬਾਅਦ, ਨੀਰਜ ਨੇ ਜੈਵਲਿਨ ਥ੍ਰੋ ਵਿੱਚ ਟੋਕੀਓ ਵਿੱਚ ਸੋਨ ਤਮਗਾ ਜਿੱਤ ਕੇ ਦੇਸ਼ਵਾਸੀਆਂ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੈ।
View this post on Instagram