ਕੇਸ ਦਰਜ ਹੋਣ ਮਗਰੋਂ ਗਾਇਕ ਕਮਲ ਗਰੇਵਾਲ ਨੇ ਤੋੜੀ ਚੁੱਪੀ, ਲਾਈਵ ਹੋ ਕੇ ਰੱਖਿਆ ਆਪਣਾ ਪੱਖ, ਵੇਖੋ ਵੀਡੀਓ
Kamal Grewal latest video: ਮਸ਼ਹੂਰ ਪੰਜਾਬੀ ਗਾਇਕ ਕਮਲ ਗਰੇਵਾਲ ਦੇ ਖਿਲਾਫ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਗਾਇਕ ਉੱਤੇ ਗੀਤਾਂ ਰਾਹੀਂ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਲਾਏ ਗਏ ਸਨ ਤੇ ਹੁਣ ਇਸ ਮੁੱਦੇ ਉੱਤੇ ਗਾਇਕ ਨੇ ਆਪਣੀ ਚੁੱਪੀ ਤੋੜਦਿਆਂ ਇੱਕ ਵੀਡੀਓ ਸ਼ੇਅਰ ਕੀਤੀ ਹੈ।
ਦੱਸਣਯੋਗ ਹੈ ਕਿ ਗਾਇਕੀ ਦੇ ਨਾਲ-ਨਾਲ ਕਮਲ ਗਰੇਵਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਬੀਤੇ ਦਿਨੀਂ ਪੰਜਾਬੀ ਗਾਇਕ ਦੇ ਖਿਲਾਫ ਪੁਲਿਸ ਵੱਲੋਂ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਪੰਜਾਬੀ ਗਾਇਕ ਕਮਲ ਗਰੇਵਾਲ ਉੱਤੇ ਇੱਕ ਪ੍ਰੋਗਰਾਮ ਦੌਰਾਨ ਸਟੰਟ ਦਾ ਵੀਡੀਓ ਅਪਲੋਡ ਕਰਨ ਤੇ ਗੀਤਾਂ ਰਾਹੀਂ ਗਨ ਕਲਚਰ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ਲਾਏ ਗਏ ਸਨ। ਹੁਣ ਗਾਇਕ ਨੇ ਇੱਕ ਮੀਡੀਆ ਅਦਾਰੇ ਨਾਲ ਇੰਟਰਵਿਊ ਦੌਰਾਨ ਗੱਲਬਾਤ ਕਰਦੇ ਹੋਏ ਆਪਣੀ ਚੁੱਪੀ ਤੋੜੀ ਹੈ ਤੇ ਇਸ ਮੁੱਦੇ ਉੱਤੇ ਪੂਰੀ ਗੱਲਬਾਤ ਕੀਤੀ। ਇਸ ਗੱਲਬਾਤ ਦੇ ਦੌਰਾਨ ਗਾਇਕ ਨੇ ਆਪਣਾ ਪੱਖ ਰੱਖਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਗਾਇਕ ਨੇ ਕਿਹਾ, ਜਿਸ ਗੀਤ ਨੂੰ ਲੈ ਕੇ ਉਨ੍ਹਾਂ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ਦਾ ਉਹ ਗੀਤ ਨੇ 7 ਸਾਲ ਪੁਰਾਣਾ ਹੈ। ਜੇਕਰ ਪੁਲਿਸ ਨੂੰ ਉਨ੍ਹਾਂ ਦੇ ਇਸ ਗੀਤ ਤੋਂ ਕਿਸੇ ਵੀ ਤਰ੍ਹਾਂ ਦਾ ਇਤਰਾਜ਼ ਸੀ ਤਾਂ ਉਹ ਗਾਇਕ ਨੂੰ ਜਾਂ ਉਨ੍ਹਾਂ ਦੀ ਟੀਮ ਨੂੰ ਲਿਖਤੀ ਤੌਰ ਉੱਤੇ ਕੋਈ ਨੋਟਿਸ ਭੇਜਦੇ। ਜਿਸ ਦਾ ਉਹ ਪੂਰੇ ਵਾਜਿਬ ਤਰੀਕੇ ਨਾਲ ਜਵਾਬ ਦਿੰਦੇ ਹੋਏ ਆਪਣਾ ਪੱਖ ਰੱਖਦੇ। ਗਾਇਕ ਨੇ ਕਿਹਾ ਕਿ ਬਿਨਾਂ ਕਿਸੇ ਵਜ੍ਹਾ ਅਤੇ ਸੱਚਾਈ ਜਾਣੇ ਕਿਸੇ ਵੀ ਗਾਇਕ ਉੱਤੇ ਪਰਚਾ ਦਰਜ ਕਰਨਾ ਸਰਾਸਰ ਗ਼ਲਤ ਹੈ।
ਹੋਰ ਪੜ੍ਹੋ: ਨੀਰੂ ਬਾਜਵਾ ਦੀ ਮਿਊਜ਼ਿਕ ਕੰਪਨੀ ਨੇ ਰਿਲੀਜ਼ ਕੀਤਾ ਧਾਰਮਿਕ ਗੀਤ 'ਹੌਸਲੇ ਬੁਲੰਦ', ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਨੂੰ ਯਾਦ ਕਰਵਾਉਂਦਾ ਹੈ ਇਹ ਗੀਤਦੱਸਣਯੋਗ ਸਦਰ ਪੁਲਿਸ ਨੇ ਟਰੈਕਟਰ ‘ਤੇ ਖ਼ਤਰਨਾਕ ਸਟੰਟ ਕਰਨ ਦੇ ਇਲਜ਼ਾਮ ਹੇਠ ਸਟੰਟਮੈਨ ਹੈਪੀ ਮਹਾਲਣ ਅਤੇ ਪੰਜਾਬੀ ਗਾਇਕ ਕਮਲ ਗਰੇਵਾਲ ‘ਤੇ ਵੀਡੀਓ ਲਗਾਉਣ ‘ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਸਟੰਟਮੈਨ ਹੈਪੀ ਨਾ ਮਹਿਲਨ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188 ਅਤੇ 279 ਅਤੇ ਮੋਟਰ ਵਹੀਕਲ ਐਕਟ ਦੀ ਧਾਰਾ 184 ਤਹਿਤ ਕੇਸ ਨੰਬਰ 120 ਦਰਜ ਕੀਤਾ ਗਿਆ ਹੈ।
-