ਮਨਮੋਹਨ ਵਾਰਿਸ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਗੀਤ ਰਾਹੀਂ ਕੀਤਾ ਯਾਦ, ਵੇਖੋ ਵੀਡੀਓ
Manmohan Waris rememberes martyrdom of Chhote Sahibzades : ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਸਾਲ ਵੀ ਸ਼ਰਧਾ ਭਾਵ ਸ਼ਹੀਦੀ ਜੋੜ ਮੇਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਖੇ ਨਤਮਸਤਕ ਹੋਣ ਪਹੁੰਚੀ।
ਮਸ਼ਹੂਰ ਪੰਜਾਬੀ ਗਾਇਕ ਮਨਮੋਹਨ ਵਾਰਿਸ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇੱਕ ਧਾਰਮਿਕ ਗੀਤ ਗਾਇਆ ਹੈ। ਇਸ ਗੀਤ ਰਾਹੀਂ ਗਾਇਕ ਗੁਰੂ ਸਹਿਬਾਨ ਤੇ ਮਾਤਾ ਗੁਜਰੀ ਜੀ ਸਣੇ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਨਜ਼ਰ ਆਏ।
ਗਾਇਕ ਆਪਣੇ ਇਸ ਧਾਰਮਿਕ ਗੀਤ ਰਾਹੀਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਸਣੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋਏ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆਏ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਵੇਖ ਕੇ ਬੇਹੱਦ ਭਾਵੁਕ ਹੋ ਗਏ।
ਹੋਰ ਪੜ੍ਹੋ: ਫਿੱਟਨੈਸ ਕੋਚ ਦਮਨ ਸਿੰਘ ਨੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਜਾ ਰਹੀ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਜ਼ਰੂਰੀ ਗੱਲਾਂ, ਵੇਖੋ ਵੀਡੀਓ ਮਨਮੋਹਨ ਵਾਰਿਸ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਪਰ ਇੱਥੇ ਉਨ੍ਹਾਂ ਦੇ ਕੁਝ ਕੁ ਚੋਣਵੇਂ ਗੀਤਾ ਦੀ ਗੱਲ ਕਰਾਂਗੇ । ਜਿਸ ‘ਚ ਕਿਤੇ ਕੱਲੀ ਬਹਿ ਕੇ ਸੋਚੀ ਨੀਂ, ਤੀਰ ਤੇ ਤਾਜ, ਪੰਜਾਬੀ ਵਿਰਸਾ, ਮਿਲ ਨਹੀਂ ਸਕਦੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ।
-