ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਸ੍ਰੀ ਫਤਿਹਗੜ੍ਹ ਸਾਹਿਬ ਤੇ ਅੰਮ੍ਰਿਤਸਰ ਵਿਖੇ ਲਾਇਆ ਗਿਆ ਦਸਤਾਰਾਂ ਦਾ ਲੰਗਰ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  December 26th 2023 12:57 PM |  Updated: December 26th 2023 12:57 PM

ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਸ੍ਰੀ ਫਤਿਹਗੜ੍ਹ ਸਾਹਿਬ ਤੇ ਅੰਮ੍ਰਿਤਸਰ ਵਿਖੇ ਲਾਇਆ ਗਿਆ ਦਸਤਾਰਾਂ ਦਾ ਲੰਗਰ, ਵੇਖੋ ਵੀਡੀਓ

Dastar Langar : ਇਨ੍ਹੀਂ ਦਿਨੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਦੀ ਯਾਦ ਵਿੱਚ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਨਗਰੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁਜ ਰਹੀ ਹੈ। ਇਸ ਵਿਚਾਲੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਇੱਥੇ ਦਸਤਾਰਾਂ ਦਾ ਲੰਗਰ ਲਾਇਆ ਗਿਆ।

Dastar Langar 1

ਦੱਸ ਦਈਏ ਕਿ ਹਰ ਸਾਲ ਵਾਂਗ ਇਸ ਸਾਲ ਵੀ ਐਸਜੀਪੀਸੀ ਦੀ ਰਹਿਨੁਮਾਈ ਹੇਠ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦੇ ਹੋਏ ਹਰ ਸਾਲ 20 ਦਸੰਬਰ ਤੋਂ 5 ਜਨਵਰੀ ਤੱਕ ਚਾਹ, ਰੋਟੀ, ਪਾਣੀ, ਸਬਜ਼ੀਆਂ ਅਤੇ ਪ੍ਰਸ਼ਾਦਿਆਂ ਦਾ ਲੰਗਰ ਲਾਇਆ ਜਾਂਦਾ, ਉਥੇ ਹੀ ਇਸ ਵਾਰ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ।

ਇਸ ਦੌਰਾਨ ਇੱਥੇ ਦਸਤਾਰਾਂ ਦੇ ਲੰਗਰ ਵੀ ਲਗਾਏ ਗਏ। ਇਸ ਦੌਰਾਨ ਯੂਥ ਵਿੰਗ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿਖੇ ਵੀ ਦਸਤਾਰਾਂ ਦਾ ਲੰਗਰ ਲਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਬੱਚੇ ਆਪਣੇ ਸਿਰਾਂ 'ਤੇ ਦਸਤਾਰ ਸਜਾਉਂਦੇ ਹੋਏ ਨਜ਼ਰ ਆਏ।ਇਸ ਦਰਮਿਆਨ ਕਈ ਨੌਜਵਾਨਾਂ ਦੇ ਅੱਖਾਂ 'ਚ ਦਸਤਾਰਾਂ ਸਜਾਉਂਦੇ ਵੇਲੇ ਅੱਖਾਂ ਚ ਹੰਝੂ ਸਨ, ਜਿਨ੍ਹਾਂ ਦਸਤਾਰਾਂ ਸਜਾਉਦਿਆਂ ਇਹ ਪ੍ਰਣ ਵੀ ਕੀਤਾ ਕਿ ਉਹ ਹੁਣ ਨਸ਼ਾ ਤਿਆਗ ਗੁਰੂ ਵਾਲੇ ਬਣਨਗੇ ਅਤੇ ਹੁਣ ਤੋਂ ਕੇਸਾਂ ਦੀ ਬੇਅਦਬੀ ਨਹੀਂ ਕਰਨਗੇ ਅਤੇ ਰੋਜ਼ ਦਸਤਾਰ ਸਜਾਉਣਗੇ।

 

ਹੋਰ ਪੜ੍ਹੋ: ਸਤਵਿੰਦਰ ਬੁੱਗਾ ਦਾ ਭਰਾ ਨਾਲ ਵਧਿਆ ਵਿਵਾਦ, ਗਾਇਕ ਨੇ ਵੀਡੀਓ ਸਾਂਝੀ ਕਰ ਦੱਸੀ ਆਪਣੀ ਭਾਬੀ ਦੀ ਮੌਤ ਦੀ ਸੱਚਾਈ 

ਪ੍ਰਬੰਧਕਾਂ ਵੱਲੋਂ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕਈ ਲੋਕਾਂ ਨੂੰ ਦਸਤਾਰਾਂ ਬੰਨਣੀਆਂ ਵੀ ਸਿਖਾਈਆਂ ਗਈਆਂ। ਪ੍ਰਬੰਧਕਾਂ ਨੇ ਕਿਹਾ ਦਸਤਾਰਾਂ ਦਾ ਲੰਗਰ ਹੀ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੈ। ਸ਼ਹੀਦਾਂ ਦੀ ਯਾਦ 'ਚ ਦਸਤਾਰਾਂ ਦਾ ਲੰਗਰ ਲਗਾ ਕੇ ਅਸੀਂ ਲੋਕਾਂ ਨੂੰ ਸਿੱਖੀ ਸਾਂਭਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਆਪਣੇ ਬੱਚਿਆਂ ਨੂੰ ਸਿੱਖ ਸੱਭਿਆਚਾਰ ਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹ ਧਰਮ ਦੀ ਰਾਖੀ ਲਈ ਗੁਰੂ ਸਹਿਬਾਨ, ਛੋਟੇ ਸਾਹਿਬਜ਼ਾਦਿਆਂ ਤੇ ਹੋਰਨਾਂ ਸਿੰਘਾਂ ਦੀ ਸ਼ਹਾਦਤ ਦਾ ਮਹੱਤਵ ਜਾਣ ਸਕਣ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network