ਪੰਜਾਬੀ ਅਦਾਕਾਰਾ ਮੋਨਿਕਾ ਗਿੱਲ ਨੇ ਧਰਨੇ ਪ੍ਰਦਰਸ਼ਨ ਦੌਰਾਨ ਦਾ ਖੂਬਸੂਰਤ ਵੀਡੀਓ ਕੀਤਾ ਸਾਂਝਾ, ਕਿਸਾਨਾਂ ਦਾ ਸਵਾਗਤ ਕਰਦੇ ਨਜ਼ਰ ਆਏ ਦਿੱਲੀ ਦੇ ਲੋਕ
ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਦਿੱਲੀ ‘ਚ ਕਿਸਾਨ ਪ੍ਰਦਰਸ਼ਨ ਦੌਰਾਨ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਦਿੱਲੀ ਦੇ ਲੋਕ ਦਿਖਾਈ ਦੇ ਰਹੇ ਹਨ । ਇਸ ਦੇ ਨਾਲ ਹੀ ਦਿੱਲੀ ਦੇ ਲੋਕਾਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਸੇਵਾ ਵੀ ਦਿਖਾਈ ਦੇ ਰਹੀ ਹੈ ।
ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਮੋਨਿਕਾ ਗਿੱਲ ਨੇ ਲੰਮੀ ਚੌੜੀ ਪੋਸਟ ਵੀ ਪਾਈ ਹੈ ।
ਹੋਰ ਪੜ੍ਹੋ : ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨ ਦੌਰਾਨ ਇੱਕਜੁਟ ਹੋਣ ਦੀ ਰਣਜੀਤ ਬਾਵਾ ਨੇ ਕੀਤੀ ਅਪੀਲ
ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ ‘ਜੇ ਕਦੇ ਸਾਡੇ ਭਾਈਚਾਰੇ ‘ਤੇ ਮਾਣ ਕਰਨ ਦਾ ਸਮਾਂ ਹੁੰਦਾ ਹੈ ਤਾਂ ਇਹ ਹੁਣ ਹੈ ।
ਸਿੱਖ ਇਤਿਹਾਸ ਦੀਆਂ ਕਲਾਸਾਂ ‘ਚ ਜਿਹੜੀ ਬਹਾਦਰੀ ਅਤੇ ਸੰਜੀਦਗੀ ਮੈਨੂੰ ਸਿਖਾਈ ਜਾਂਦੀ ਸੀ, ਉਹ ਇੱਥੇ ਪ੍ਰਦਰਸ਼ਿਤ ਹੋ ਰਹੀ ਹੈ। ਇਹ ਉਹ ਪਲ ਹਨ ਜੋ ਸਾਡੇ ਬੱਚਿਆਂ ਨੂੰ ਰਿਕਾਰਡ ਕਰਨੇ ਚਾਹੀਦੇ ਹਨ। ਪਿਛਲੇ ੬੦ ਦਿਨਾਂ ਤੋਂ ਸਾਨੂੰ ਮਾਣ ਸਤਿਕਾਰ ਮਿਲ ਰਿਹਾ ਹੈ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ’।
View this post on Instagram