ਜਾਣੋ ਉਹਨਾਂ ਪੰਜਾਬੀ ਸਿਤਾਰਿਆਂ ਬਾਰੇ ਜਿੰਨ੍ਹਾਂ ਟੀਵੀ ਸਕਰੀਨ ਤੋਂ ਕੀਤਾ ਸਿਨੇਮਾਂ ਸਕਰੀਨ ਤੱਕ ਦਾ ਸਫ਼ਰ
ਜਾਣੋ ਉਹਨਾਂ ਪੰਜਾਬੀ ਸਿਤਾਰਿਆਂ ਬਾਰੇ ਜਿੰਨ੍ਹਾਂ ਟੀਵੀ ਸਕਰੀਨ ਤੋਂ ਕੀਤਾ ਸਿਨੇਮਾਂ ਸਕਰੀਨ ਤੱਕ ਦਾ ਸਫ਼ਰ : ਸਰਗੁਣ ਮਹਿਤਾ , ਸੰਜੀਦਾ ਅਲੀ ਸ਼ੇਖ , ਅਦਿਤੀ ਸ਼ਰਮਾ ਕਈ ਅਜਿਹੇ ਵੱਡੇ ਨਾਮ ਅਸੀਂ ਜਾਣਦੇ ਹੀ ਜਿਹੜੇ ਅੱਜ ਟੀਵੀ ਸਕਰੀਨ ਤੋਂ ਸਿਨੇਮਾ ਦੀ ਸਕਰੀਨ ਤੱਕ ਸਫ਼ਰ ਕਰ ਪਹੁੰਚੇ ਹਨ। ਪਰ ਪੰਜਾਬੀ ਫਿਲਮ ਇੰਡਸਟਰੀ 'ਚ ਪਹਿਲਾਂ ਵੀ ਅਜਿਹੇ ਕਈ ਵੱਡੇ ਚਿਹਰੇ ਹਨ ਜਿੰਨ੍ਹਾਂ ਆਪਣਾ ਸਫ਼ਰ ਟੀਵੀ ਤੋਂ ਸ਼ੁਰੂ ਕੀਤਾ ਅਤੇ ਅੱਜ ਇੰਡਸਟਰੀ ਨੂੰ ਖੁਦ ਲੀਡ ਕਰ ਰਹੇ ਹਨ। ਇਹ ਨਾਮ ਅੱਜ ਆਪਣੇ ਮੋਢਿਆਂ 'ਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਚੁੱਕ ਕੇ ਆਸਮਾਨ ਦੀਆਂ ਬੁਲੰਦੀਆਂ 'ਤੇ ਲੈ ਕੇ ਜਾ ਰਹੇ ਹਨ। ਉਹ ਕੌਣ ਨੇ ਅਤੇ ਕਿਥੋਂ ਸਫ਼ਰ ਸ਼ੁਰੂ ਕੀਤਾ ਅੱਗੇ ਜ਼ਰੂਰ ਦੱਸਾਂਗੇ।
1. ਬਿੰਨੂ ਢਿੱਲੋਂ ਜਿਹੜੇ ਅੱਜ ਪੰਜਾਬ ਦੀਆਂ ਵੱਡੀਆਂ ਫ਼ਿਲਮਾਂ 'ਚ ਲੀਡ ਰੋਲ ਨਿਭਾ ਰਹੇ ਹਨ ਅਤੇ ਸਰੋਤਿਆਂ ਵੱਲੋਂ ਵੀ ਉਹਨਾਂ ਦਾ ਕੰਮ ਬਹੁਤ ਹੀ ਸਰਾਹਿਆ ਜਾ ਰਿਹਾ ਹੈ। ਕਈ ਬਲਾਕਬਸਟਰ ਫ਼ਿਲਮਾਂ ਪੰਜਾਬੀਆਂ ਨੂੰ ਦੇਣ ਵਾਲੇ ਬਿੰਨੂ ਢਿੱਲੋਂ ਬਾਰੇ ਤੁਸ਼ੀਂ ਸ਼ਾਇਦ ਇਹ ਨਹੀਂ ਜਾਂਣਦੇ ਕਿ ਉਹਨਾਂ ਆਪਣਾ ਇਹ ਧਰਤੀ ਤੋਂ ਅਸਮਾਨ ਤੱਕ ਦਾ ਇਹ ਸਫ਼ਰ ਇੱਕ ਟੈਲੀਵਿਜ਼ਨ ਸਕਰੀਨ ਤੋਂ ਸ਼ੁਰੂ ਕੀਤਾ ਸੀ। ਤੇ ਅੱਜ ਉਹ ਪਾਲੀਵੁੱਡ ਹੀ ਨਹੀਂ ਬਲਕਿ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਵੀ ਕੰਮ ਕਰ ਰਹੇ ਹਨ। ਬਿੰਨੂ ਢਿੱਲੋਂ ਨੇ ਅਦਾਕਾਰੀ 'ਚ ਪਹਿਲਾ ਕਦਮ 1998 'ਚ ਇੱਕ ਟੀਵੀ ਸੀਰੀਅਲ ਰਾਹੀਂ ਰੱਖਿਆ ਸੀ। ਉਸ ਤੋਂ ਬਾਅਦ ਉਹਨਾਂ ਦਾ ਕੰਮ ਬੋਲਣ ਲੱਗਿਆ ਤੇ ਛੋਟੀ ਸਕਰੀਨ ਤੋਂ ਵੱਡੇ ਪਰਦੇ ਤੱਕ ਪਹੁੰਚ ਗਏ।
ਹੋਰ ਪੜ੍ਹੋ : 1 ਦਿਸੰਬਰ ਨੂੰ ਕਿਸ ਨਾਲ ਗਰਾਰੀ ਫਸਾਉਣਗੇ ਦਿਲਪ੍ਰੀਤ ਢਿੱਲੋਂ ਤੇ ਕਰਨ ਔਜਲਾ
2.ਸਾਡੇ ਸਾਰਿਆਂ ਦੇ ਹਰਮਨ ਪਿਆਰੇ ਐਡਵੋਕੇਟ ਢਿੱਲੋਂ ਯਾਨੀ ਜਸਵਿੰਦਰ ਭੱਲਾ ਨੇ ਵੀ ਆਪਣਾ ਕੈਰੀਅਰ ਟੀਵੀ ਤੋਂ ਸ਼ੁਰੂ ਕੀਤਾ ਸੀ। ਉਹਨਾਂ ਇੱਕ ਕੌਮੇਡੀ ਸ਼ੋ ਟੀਵੀ 'ਤੇ ਸਟਾਰਟ ਕੀਤਾ ਸੀ ਜਿਹੜਾ ਕਿ ਉਹ ਆਪਣੇ ਕਾਲਜ ਦੇ ਦਿਨਾਂ 'ਚ ਸਟੇਜਾਂ 'ਤੇ ਕਰਿਆ ਕਰਦੇ ਸੀ। ਇਹ ਸ਼ੋ ਉਹਨਾਂ ਆਪ ਹੀ ਲਿਖਿਆ ਸੀ। ਜ਼ਿਕਰ ਯੋਗ ਹੈ ਕਿ ਜਸਵਿੰਦਰ ਭੱਲਾ ਦਾ ਟੀਵੀ ਅਤੇ ਫ਼ਿਲਮਾਂ 'ਚ ਡੈਬਿਊ ਇੱਕ ਹੀ ਸਾਲ 1998 'ਚ ਹੋ ਚੁੱਕਿਆ ਸੀ। ਉਹਨਾਂ ਵੱਲੋਂ ਜੋ ਕੌਮੇਡੀ ਕੀਤੀ ਜਾਂਦੀ ਹੈ ਉਹ ਟੈਲੀਵਿਜ਼ਨ ਅਤੇ ਸਿਲਵਰ ਸਕਰੀਨ ਤੇ ਇੱਕੋ ਜਿਹੀ ਸੀ।
3.ਇੱਕ ਹੋਰ ਪ੍ਰਸਿੱਧ ਐਕਟਰ ਬੀ.ਐੱਨ ਸ਼ਰਮਾ ਨੇ ਆਪਣੇ ਐਕਟਿੰਗ ਦੀ ਸ਼ੁਰੂਆਤ ਟੀਵੀ ਤੋਂ ਕੀਤੀ ਸੀ। ਉਹਨਾਂ ਦਾ ਟੀਵੀ ਡੈਬਿਊ 1985 'ਚ ਇੱਕ ਟੀਵੀ ਸ਼ੋ ਰਾਹੀਂ ਹੋਇਆ। ਬੀ.ਐੱਨ ਸ਼ਰਮਾ ਨੇ ਮਸ਼ਹੂਰ ਪੰਜਾਬੀ ਐਕਟਰ ਮਰਹੂਮ ਜਸਪਾਲ ਭੱਟੀ ਜੀ ਦੇ ਟੀਵੀ ਸੀਰੀਅਲ 'ਚ ਵੀ ਕੰਮ ਕੀਤਾ । ਜਦੋਂ ਬੀ ਐੱਨ ਸ਼ਰਮਾ ਫ਼ਿਲਮਾਂ 'ਚ ਆਏ ਤਾਂ ਉਹਨਾਂ ਨੂੰ ਖਲਨਾਇਕ ਦਾ ਰੋਲ ਮਿਲ ਰਿਹਾ ਸੀ ਪਰ ਅੱਜ ਕੱਲ ਉਹ ਇੱਕ ਕਾਮੇਡੀਅਨ ਦੇ ਤੌਰ 'ਤੇ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਰਹੇ ਹਨ।
4.ਗੁਰਪ੍ਰੀਤ ਘੁੱਗੀ ਪੰਜਾਬੀ ਫਿਲਮ ਇੰਡਸਟਰੀ ਦੇ ਉਹਨਾਂ ਵੱਡੇ ਚਿਹਰਿਆਂ ਚੋਂ ਹਨ ਜਿੰਨ੍ਹਾਂ ਆਪਣੇ ਮਿਹਨਤ ਦੇ ਸਦਕਾ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ। ਗੁਰਪ੍ਰੀਤ ਘੁਗੀ ਨੇ ਵੀ ਆਪਣਾ ਐਕਟਿੰਗ ਦਾ ਕੈਰੀਅਰ ਟੀਵੀ ਤੋਂ ਸ਼ੁਰੂ ਕੀਤਾ ਸੀ। ਉਹਨਾਂ ਦੂਰ ਦਰਸ਼ਨ 'ਤੇ ਚੱਲ ਰਹੇ ਟੀ ਵੀ ਸੀਰੀਅਲ 'ਚ ਕੰਮ ਕੀਤਾ ਜਿਸ ਤੋਂ ਬਾਅਦ ਉਹਨਾਂ ਦੇ ਕੰਮ ਦੀ ਖੂਬ ਤਾਰੀਫ ਹੋਈ ਬੱਸ ਫਿਰ ਕੀ ਸੀ ਉਹਨਾਂ ਦਾ ਸਫ਼ਰ ਸ਼ੁਰੂ ਹੋ ਗਿਆ ਰੀਜਨਲ ਚੈਨਲ ਤੋਂ ਨੈਸ਼ਨਲ ਚੈਨਲ ਦਾ।
ਉਹਨਾਂ ਨੈਸ਼ਨਲ 'ਚ 'ਤੇ ਇੱਕ ਸਟੈਂਡਅੱਪ ਕਾਮੇਡੀ ਸ਼ੋ 'ਚ ਭਾਗ ਲਿਆ ਜਿਥੇ ਉਹਨਾਂ ਆਪਣੀ ਅਦਾਕਾਰੀ ਦਾ ਲੋਹਾ ਦੇਸ਼ ਭਰ 'ਚ ਮਨਵਾਇਆ। ਇਸ ਸਫਲਤਾ ਤੋਂ ਬਾਅਦ ਗੁਰਪ੍ਰੀਤ ਘੁੱਗੀ ਨੇ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਅਤੇ ਅੱਜ ਵੀ ਕਰ ਰਹੇ ਹਨ।