ਪੰਜਾਬੀ ਇੰਡਸਟਰੀ ਦੇ ਅਦਾਕਾਰ ਰਤਨ ਔਲਖ ਦੀ ਧੀ ਦਾ ਹੋਇਆ ਵਿਆਹ, ਮਲਕੀਤ ਰੌਣੀ, ਸ਼ਵਿੰਦਰ ਮਾਹਲ ਸਣੇ ਕਈ ਅਦਾਕਾਰਾਂ ਨੇ ਦਿੱਤੀ ਵਧਾਈ

Reported by: PTC Punjabi Desk | Edited by: Shaminder  |  December 12th 2022 12:31 PM |  Updated: December 12th 2022 12:31 PM

ਪੰਜਾਬੀ ਇੰਡਸਟਰੀ ਦੇ ਅਦਾਕਾਰ ਰਤਨ ਔਲਖ ਦੀ ਧੀ ਦਾ ਹੋਇਆ ਵਿਆਹ, ਮਲਕੀਤ ਰੌਣੀ, ਸ਼ਵਿੰਦਰ ਮਾਹਲ ਸਣੇ ਕਈ ਅਦਾਕਾਰਾਂ ਨੇ ਦਿੱਤੀ ਵਧਾਈ

ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ (Wedding Season) ਚੱਲ ਰਿਹਾ ਹੈ । ਹੁਣ ਤੱਕ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਬੀਤੇ ਦਿਨ ਬੀਰ ਸਿੰਘ ਦਾ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ ।

Shahbaz Khan- Image Source :FB

ਹੋਰ ਪੜ੍ਹੋ : ਅਮਰ ਨੂਰੀ ਨੇ ਬੀਰ ਸਿੰਘ ਦੇ ਵਿਆਹ ‘ਤੇ ਖੂਬ ਪਾਇਆ ਸੀ ਗਿੱਧਾ, ਗਾਇਕਾ ਨੇ ਜੋੜੀ ਨੂੰ ਵਿਆਹੁਤਾ ਜੀਵਨ ਲਈ ਦਿੱਤੀ ਵਧਾਈ

ਉਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਦੇ ਪੁੱਤਰ ਗੁਰਜੋਤ ਗਿੱਲ ਦਾ ਵੀ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਮਲਕੀਤ ਰੌਣੀ ਸਣੇ ਕਈ ਕਲਾਕਾਰਾਂ ਨੇ ਸਾਂਝੀਆਂ ਕਰਦੇ ਹੋਏ ਪਰਿਵਾਰ ਨੂੰ ਵਿਆਹ ਲਈ ਵਧਾਈ ਦਿੱਤੀ ਹੈ ।

Shavinder Mahal ,. Image Source : Instagram

ਹੋਰ ਪੜ੍ਹੋ : ਸੰਦੀਪ ਨੰਗਲ ਅੰਬੀਆ ਤੇ ਸਿੱਧੂ ਮੂਸੇਵਾਲਾ ਇੱਕੋ ਫਰੇਮ ‘ਚ ਆਏ ਨਜ਼ਰ, ਸਿੱਧੂ ਦੇ ਗੀਤਾਂ ਦਾ ਅਨੰਦ ਉਠਾਉਂਦੇ ਨਜ਼ਰ ਆਏ ਮਰਹੂਮ ਸੰਦੀਪ

ਹੁਣ ਪੰਜਾਬੀ ਇੰਡਸਟਰੀ ਦੇ ਇੱਕ ਹੋਰ ਸਿਤਾਰੇ ਦੇ ਘਰ ਵਿਆਹ ਦੀਆਂ ਰੌਣਕਾਂ ਲੱਗੀਆਂ ਹਨ । ਜੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਮੇਕਰ ਅਤੇ ਅਦਾਕਾਰ ਰਤਨ ਔਲਖ (Ratan Aulakh) ਨੇ ਵੀ ਆਪਣੀ ਧੀ ਦਾ ਵਿਆਹ ਕੀਤਾ ਹੈ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ ।

Malkeet Rauni ,,..- Image Source : Instagram

ਅਦਾਕਾਰ ਮਲਕੀਤ ਰੌਣੀ, ਸ਼ਵਿੰਦਰ ਮਾਹਲ, ਬਿੰਦੂ ਦਾਰਾ ਸਿੰਘ, ਸ਼ਾਹਬਾਜ਼ ਖ਼ਾਨ, ਲਾਲੀ ਗਿੱਲ ਸਣੇ ਕਈ ਹਸਤੀਆਂ ਨੇ ਇਸ ਵਿਆਹ ‘ਚ ਪਹੁੰਚ ਕੇ ਵਧਾਈ ਦਿੱਤੀ ਹੈ । ਮਲਕੀਤ ਰੌਣੀ ਨੇ ਇਸ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਨਵ-ਵਿਆਹੀ ਜੋੜੀ ਨੂੰ ਵਧਾਈ ਦਿੰਦਿਆਂ ਹੋਇਆਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਮੁਬਾਰਕਾਂ ਦਿੱਤੀਆਂ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network