ਲਾੜੇ ਦੇ ਅੱਗੇ ਖੜ੍ਹੇ ਜਵਾਕ ਨੂੰ ਕੀ ਤੁਸੀਂ ਪਹਿਚਾਣਿਆ, ਅੱਜ ਹੈ ਪੰਜਾਬੀ ਫ਼ਿਲਮੀ ਜਗਤ ਦਾ ਕਮਾਲ ਦਾ ਅਦਾਕਾਰ, ਕਮੈਂਟ ਕਰਕੇ ਦੱਸੋ ਕੀ ਹੈ ਨਾਂਅ ਇਸ ਐਕਟਰ ਦਾ?
ਪੰਜਾਬੀ ਕਲਾਕਾਰ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਆਪਣੇ ਬਚਪਨ ਦੀਆਂ ਅਣਦੇਖੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ। ਜੀ ਹਾਂ ਜੋ ਤਸਵੀਰ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਅੱਜ ਨੇ ਪੰਜਾਬੀ ਫ਼ਿਲਮੀ ਜਗਤ ਦੇ ਕਮਾਲ ਦੇ ਐਕਟਰ ।
image source- instagram
ਹੋਰ ਪੜ੍ਹੋ : ਜਾਣੋ ਜਸਵਿੰਦਰ ਭੱਲਾ ਦੀ ਅਜਿਹੀ ਕਿਹੜੀ ਗੱਲ ਹੈ ਜਿਸ ਨੂੰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਮੰਨਦੀ ਹੈ !
image source- instagram
ਚਲੋ ਦੱਸ ਦਿੰਦੇ ਹਾਂ ਇਹ ਕੌਣ ਨੇ ਇਹ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਪੰਜਾਬੀ ਐਕਟਰ ਰਘਵੀਰ ਬੋਲੀ ਨੇ। ਉਨ੍ਹਾਂ ਨੇ ਆਪਣੇ ਬਚਪਨ ਦੀਆਂ ਦੋ ਤਸਵੀਰਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਇੱਕ ਤਸਵੀਰ ਚ ਉਹ ਲਾੜੇ ਦੇ ਅੱਗੇ ਖੜ੍ਹੇ ਨੇ ਤੇ ਦੂਜੀ ਤਸਵੀਰ ‘ਚ ਉਹ ਬੱਚਿਆਂ ਦੇ ਨਾਲ ਪਕੌੜਿਆਂ ਵਾਲੀ ਪਲੇਟ ਲੈ ਕੇ ਖੜ੍ਹੇ ਹੋਏ ਨੇ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਫੋਟੋ ਖਿਚਵਾਉਣ ਦਾ ਤਾਂ ਪੱਟੂ ਸ਼ੁਰੂ ਤੋਂ ਈ ਸ਼ੌਕੀਨ ਰਿਹਾ ?? ਕੈਮਰੇ ਦੇ ਅੱਗੇ ਈ ਰਿਹਾ ਕੈਮਰਾ ਦੇਖ ਕੇ ਚੋਬਰ ? ਪਹਿਚਾਣ ਕੌਣ? ? ਬੇਲੇ ਕੇ ਕਾਲੇ ਦੇ ਵਿਆਹ ਤੇ ? #RaghveerBoli #childhoodmemories’। ਇਸ ਪੋਸਟ ਉੱਤੇ ਰਾਣਾ ਰਣਬੀਰ ਤੇ ਕਈ ਹੋਰ ਕਲਾਕਾਰ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
image source- instagram
ਜੇ ਗੱਲ ਕਰੀਏ ਰਘਵੀਰ ਬੋਲੀ ਦੀ ਵਰਕ ਦੀ ਤਾਂ ਉਹ ਕਮੇਡੀ ਦਾ ਬਾਦਸ਼ਾਹ, ਚੰਗਾ ਗੀਤਕਾਰ ਤੇ ਹਿੱਟ ਗਾਇਕ ਇਹ ਸਾਰੇ ਗੁਣ ਉਨ੍ਹਾਂ ਚ ਮੌਜੂਦ ਨੇ । ਰਘਵੀਰ ਦੀ ਪਹਿਲੀ ਫ਼ਿਲਮ ‘ਯਾਰ ਪਰਦੇਸੀ’ ਸੀ। ਇਸ ਤੋਂ ਬਾਅਦ ਉਸਨੇ ‘ਸਾਡੀ ਗਲੀ ਆਇਆ ਕਰੋ’, ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’, ‘ਪੁਲਿਸ ਇੰਨ ਪਾਲੀਵੁੱਡ’, ‘ਮੁੰਡੇ ਕਮਾਲ ਦੇ’, ‘ਬਾਈ ਜੀ ਤੁਸੀਂ ਘੈਂਟ ਹੋ’, ‘ਲਾਵਾਂ ਫ਼ੇਰੇ’, ‘ਮੰਜੇ ਬਿਸਤਰੇ’ ਅਤੇ ‘ਮਰ ਗਏ ਓਏ ਲੋਕੋ’, ‘ਯਾਰਾ ਵੇ’ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਅਖੀਰਲੀ ਵਾਰ ਉਹ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।
image source- instagram
View this post on Instagram