ਇੱਕ ਤੋਂ ਬਾਅਦ ਇੱਕ ਇਹਨਾਂ ਫ਼ਿਲਮਾਂ 'ਚ ਨਜ਼ਰ ਆਵੇਗਾ ਅਦਾਕਾਰ ਲੱਕੀ ਧਾਲੀਵਾਲ

Reported by: PTC Punjabi Desk | Edited by: Aaseen Khan  |  August 02nd 2019 01:35 PM |  Updated: August 02nd 2019 01:35 PM

ਇੱਕ ਤੋਂ ਬਾਅਦ ਇੱਕ ਇਹਨਾਂ ਫ਼ਿਲਮਾਂ 'ਚ ਨਜ਼ਰ ਆਵੇਗਾ ਅਦਾਕਾਰ ਲੱਕੀ ਧਾਲੀਵਾਲ

ਪੰਜਾਬੀ ਇੰਡਸਟਰੀ 'ਚ ਬਹੁਤ ਸਾਰੇ ਅਦਾਕਾਰ ਅਜਿਹੇ ਨੇ ਜਿਹੜੇ ਗਾਇਕੀ ਤੋਂ ਫ਼ਿਲਮਾਂ 'ਚ ਆ ਰਹੇ ਹਨ। ਪਰ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਅਜਿਹੀ ਪਹਿਚਾਣ ਤੇ ਰੁਤਬਾ ਬਣਾਇਆ ਹੈ ਕਿ ਹੁਣ ਫ਼ਿਲਮ ਉਹਨਾਂ ਤੋਂ ਬਿਨਾਂ ਅਧੂਰੀ ਹੀ ਜਾਪਦੀ ਹੈ। ਅਜਿਹਾ ਹੀ ਸਿਨੇਮਾ ਦਾ ਜਾਣਿਆ ਪਹਿਚਾਣਿਆ ਨਾਮ ਹੈ ਲੱਕੀ ਧਾਲੀਵਾਲ। ਲੱਕੀ ਧਾਲੀਵਾਲ ਜਿਸ ਨੇ ਆਪਣੀ ਅਦਾਕਾਰੀ ਨੂੰ ਅਜਿਹਾ ਤਰਾਸ਼ਿਆ ਹੈ ਕਿ ਅੱਜ ਹਰ ਦੂਜੀ ਫ਼ਿਲਮ 'ਚ ਉਹ ਨਜ਼ਰ ਆ ਰਿਹਾ ਹੈ।

Punjabi actor Lucky Dhaliwal upcoming projects Lucky Dhaliwal

ਰੁਪਿੰਦਰ ਗਾਂਧੀ ਪਹਿਲੀ ਅਤੇ ਦੂਜੀ ਫ਼ਿਲਮ ‘ਚ ‘ਜੀਤੇ’ ਨਾਮ ਦੇ ਕਿਰਦਾਰ ਤੋਂ ਪੰਜਾਬੀ ਸਿਨੇਮਾ 'ਚ ਸ਼ੁਰੂਆਤ ਕਰਨ ਵਾਲੇ ਲੱਕੀ ਧਾਲੀਵਾਲ ਹਰ ਫ਼ਿਲਮ 'ਚ ਅਲੱਗ ਖਿੱਤੇ ਦਾ ਅੰਦਾਜ਼ 'ਤੇ ਭਾਸ਼ਾ 'ਚ ਦਿਲ ਜਿੱਤ ਜਾਂਦਾ ਹੈ। ਪਿਛਲੇ ਦਿਨੀਂ ਰਿਲੀਜ਼ ਹੋਈ ਫ਼ਿਲਮ ਮਿੰਦੋ ਤਸੀਲਦਾਰਨੀ 'ਚ ਉਸ ਦੇ ਹਰਿਆਣਵੀ ਕਿਰਦਾਰ ਨੇ ਲੱਕੀ ਧਾਲੀਵਾਲ ਦੀ ਕਲਾਕਾਰੀ ਨੂੰ ਸਿਨੇਮਾ 'ਤੇ ਹੋਰ ਵੀ ਪੱਕਾ ਕਰ ਦਿੱਤਾ ਹੈ।

Punjabi actor Lucky Dhaliwal upcoming projects Lucky Dhaliwal

ਲੱਕੀ ਧਾਲੀਵਾਲ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹ 2 ਅਗਸਤ ਯਾਨੀ ਅੱਜ ਰਿਲੀਜ਼ ਹੋਈ ਫ਼ਿਲਮ ਸਿਕੰਦਰ 2'ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਫ਼ਿਲਮ ਨੂੰ ਪਰਦੇ 'ਤੇ ਰਿਸਪਾਂਸ ਵੀ ਵਧੀਆ ਰਿਸਪਾਂਸ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਸੇ ਮਹੀਨੇ 23 ਅਗਸਤ ਨੂੰ ਲੱਕੀ ਧਾਲੀਵਾਲ ਫ਼ਿਲਮ ਮਿੱਟੀ ਵਿਰਾਸਤ ਬੱਬਰਾਂ ਦਾ ਨਾਲ ਮੁੜ ਤੋਂ ਪਰਦੇ 'ਤੇ ਆਵੇਗਾ। ਇਹ ਫ਼ਿਲਮ ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਦੀ ਪ੍ਰੋਡਿਊਸਰ ਦੇ ਤੌਰ 'ਤੇ ਪਹਿਲੀ ਪੰਜਾਬੀ ਫ਼ਿਲਮ ਹੋਣ ਵਾਲੀ ਹੈ।

ਹੋਰ ਵੇਖੋ : ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦਾ ਐਲਾਨ

Punjabi actor Lucky Dhaliwal upcoming projects Lucky Dhaliwal

ਲੱਕੀ ਧਾਲੀਵਾਲ ਨੂੰ ਬਹੁਤਾ ਸਮਾਂ ਪਰਦੇ ਤੋਂ ਦੂਰ ਰਹਿਣਾ ਪਸੰਦ ਨਹੀਂ ਹੈ ਇਸ ਲਈ ਉਹ ਜਗਜੀਤ ਸੰਧੂ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਉੱਨੀ ਇੱਕੀ 'ਚ ਵੀ ਅਹਿਮ ਰੋਲ ਨਿਭਾ ਰਹੇ ਹਨ ਜਿਹੜੀ ਕਿ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੇਖਣਾ ਹੋਵੇਗਾ ਲਗਾਤਾਰ ਪਰਦੇ 'ਤੇ ਛਾਏ ਰਹਿਣ ਵਾਲੇ ਲੱਕੀ ਧਾਲੀਵਾਲ ਹੁਣ ਕਿਹੋ ਜਿਹੇ ਕਿਰਦਾਰ ਪਰਦੇ 'ਤੇ ਪੇਸ਼ ਕਰਨ ਵਾਲੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network