ਗੁਰਨੀਤ ਦੋਸਾਂਝ ਨੇ ਆਪਣੇ ਜਨਮਦਿਨ ‘ਤੇ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

Reported by: PTC Punjabi Desk | Edited by: Lajwinder kaur  |  July 12th 2021 11:04 AM |  Updated: July 12th 2021 11:04 AM

ਗੁਰਨੀਤ ਦੋਸਾਂਝ ਨੇ ਆਪਣੇ ਜਨਮਦਿਨ ‘ਤੇ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

ਪੰਜਾਬੀ ਮਿਊਜ਼ਿਕ ਜਗਤ ਦੇ ਐਕਟਰ, ਮਾਡਲ ਤੇ ਸਿੰਗਰ ਗੁਰਨੀਤ ਦੋਸਾਂਝ ਜੋ ਕਿ ਬੀਤੀ ਦਿਨੀਂ ਯਾਨੀ ਕਿ 11 ਜੁਲਾਈ ਨੂੰ 26 ਸਾਲਾਂ ਦੇ ਹੋ ਗਏ ਨੇ। ਉਨ੍ਹਾਂ ਨੇ ਆਪਣੇ ਬਰਥਡੇਅ ਮੌਕੇ ਉੱਤੇ ਪਿਆਰੀ ਜਿਹੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ ਜਿਵੇਂ -ਜਿਵੇਂ ਵੱਡੇ ਹੋਣ ਤੱਕ ਦੀਆਂ ਤਸਵੀਰਾਂ ਪੋਸਟ ਕੀਤੀਆਂ ਨੇ।

gurneet dosanjh image Image From Instagram

ਹੋਰ ਪੜ੍ਹੋ : ਆਪਣੀ ਧੀ ਰੋਜਸ ਗਿੱਲ ਦੇ ਨਾਲ ਖੇਡਦੇ ਨਜ਼ਰ ਆਏ ਗਾਇਕ ਜੱਸੀ ਗਿੱਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਹੋਰ ਪੜ੍ਹੋ : ਪੰਜਾਬੀਆਂ ਦੀ ਪੂਰੀ ਧੱਕ, ਗਾਇਕ ਦਿਲਜੀਤ ਦੋਸਾਂਝ ਨੇ ਇੰਟਰਨੈਸ਼ਨਲ ਕਲਾਕਾਰ Diamond Platnumz ਦੇ ਨਾਲ ਕੀਤੀ ਕਲੈਬੋਰੇਸ਼ਨ

gurneet dosanjh shared his video and wished himself happy birthday Image From Instagram

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਹੈਪੀ ਬਰਥਡੇਅ ਟੂ ਮੀ..’ ਪ੍ਰਸ਼ੰਸਕ ਵੀ ਕਮੈਂਟ ਕਰਕੇ ਗੁਰਨੀਤ ਦੋਸਾਂਝ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।

model gurneet dosanjh happy birthday Image From Instagram

ਗੁਰਨੀਤ ਦੋਸਾਂਝ ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਗਰਮ ਰਹਿੰਦੇ ਨੇ ਅਤੇ ਆਪਣੀਆਂ ਵੀਡਿਓਜ਼ ਤੇ ਤਸਵੀਰਾਂ ਅਕਸਰ ਸਾਂਝੇ ਕਰਦੇ ਰਹਿੰਦੇ ਨੇ । ਉਹ ਆਪਣੇ ਸਟਾਈਲ ਕਰਕੇ ਨੌਜਵਾਨਾਂ ‘ਚ ਕਾਫੀ ਮਸ਼ਹੂਰ ਹਨ । ਉਹ ਆਪਣੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਕਈ ਮਿਊਜ਼ਿਕ ਵੀਡੀਓਜ਼ ‘ਚ ਅਦਾਕਾਰੀ ਦਾ ਤੜਕਾ ਵੀ ਲਗਾ ਚੁੱਕੇ ਨੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network