ਇਸ ਪੰਜਾਬੀ ਐਕਟਰ ਨੇ ‘Panchayat 2’ ‘ਚ ਆਪਣੇ ਕਿਰਦਾਰ ਨਾਲ ਲੁੱਟੀ ਵਾਹ-ਵਾਹੀ, ਜਾਣੋ ਪੰਚਾਇਤ-2 ਦੇ ‘ਵਿਨੋਦ’ ਬਾਰੇ
ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੁੰਦੇ ਹੀ ਵੈੱਬ ਸੀਰੀਜ਼ ਪੰਚਾਇਤ 2 ਸੁਪਰਹਿੱਟ ਹੋ ਗਈ ਹੈ ਅਤੇ ਹਰ ਕਿਰਦਾਰ ਆਪਣੇ-ਆਪ 'ਚ ਵੱਖਰਾ ਹੈ। ਫੁਲੇਰਾ ਪੰਚਾਇਤ ਦੇ ਪ੍ਰਧਾਨ ਤੋਂ ਲੈ ਕੇ ਪੰਚਾਇਤ ਸਕੱਤਰ ਤੱਕ ਸਾਰਿਆਂ ਕਿਰਦਾਰਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਪਰ ਸੀਰੀਜ਼ ਦੇ ਦੂਜੇ ਸੀਜ਼ਨ ਵਿੱਚ, ਵਿਨੋਦ ਅਤੇ ਬਨਾਰਕਸ ਵਰਗੇ ਕੁਝ ਨਵੇਂ ਕਿਰਦਾਰ ਵੀ ਸ਼ਾਮਿਲ ਕੀਤੇ ਗਏ ਸਨ। ਇਨ੍ਹਾਂ ਦੋਹਾਂ ਕਿਰਦਾਰਾਂ ਨੇ ਲੋਕਾਂ ਨੂੰ ਖੂਬ ਹਸਾਇਆ ਅਤੇ ਗੁੱਸਾ ਵੀ ਦਵਾਇਆ। ਆਓ ਜਾਣਦੇ ਹਾਂ ਪੰਜਾਬੀ ਐਕਟਰ ਜਿਸ ਨੇ ਵਿਨੋਦ ਦਾ ਕਿਰਦਾਰ ਇਸ ਵੈੱਬ ਸੀਰੀਜ਼ ‘ਚ ਨਿਭਾਇਆ। ਵਿਨੋਦ ਦੀਆਂ ਗੱਲਾਂ ਨੇ ਜਿੱਥੇ ਲੋਕ ਹੱਸਣ 'ਤੇ ਮਜ਼ਬੂਰ ਕੀਤਾ ਹੈ। ਤਾਂ ਆਓ ਅਸੀਂ ਤੁਹਾਨੂੰ ਵਿਨੋਦ ਤੋਂ ਜਾਣੂ ਕਰਵਾਉਂਦੇ ਹਾਂ।
ਹੋਰ ਪੜ੍ਹੋ : ਕੀ ਤੇਜਸਵੀ ਪ੍ਰਕਾਸ਼ ਨਾਲ ਵਿਆਹ ਕਰਨ ਦੇ ਮੂਡ 'ਚ ਨਹੀਂ ਹਨ ਕਰਨ ਕੁੰਦਰਾ? ਰੋਕਾ ਸਮਾਰੋਹ ਦੀ ਅਫਵਾਹ 'ਤੇ ਦਿੱਤੀ ਇਹ ਪ੍ਰਤੀਕਿਰਿਆ
ਕੌਣ ਹੈ ਵਿਨੋਦ ਉਰਫ ਅਸ਼ੋਕ ਪਾਠਕ
image source Twitter
ਅਭਿਨੇਤਾ ਅਸ਼ੋਕ ਪਾਠਕ ਨੇ ਵਿਨੋਦ ਦੀ ਭੂਮਿਕਾ ਨਿਭਾਈ ਹੈ। Panchayat Season 2 ਵਿੱਚ ਵਿਨੋਦ ਦੀ ਡਾਇਲਾਗ ਡਿਲੀਵਰੀ ਅਤੇ ਕਾਮੇਡੀ ਅੰਦਾਜ਼ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਵਿਨੋਦ ਦੇ ਮੀਮਜ਼ ਹੁਣ ਤੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। Ashok Pathak ਫਿਲਮ ਇੰਡਸਟਰੀ 'ਚ ਪਿਛਲੇ 11 ਸਾਲਾਂ ਤੋਂ ਕੰਮ ਕਰ ਰਹੇ ਹਨ। ਦੱਸ ਦਈਏ ਪੰਜਾਬੀ ਫ਼ਿਲਮੀ ਜਗਤ ‘ਚ ਅਸ਼ੋਕ ਕਾਫੀ ਸਰਗਰਮ ਹਨ। ਉਹ ਕਈ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਵੱਖਰੀ ਜਗ੍ਹਾ ਬਣਾ ਚੁੱਕੇ ਹਨ।
image source Twitter
ਅਸ਼ੋਕ ਪਾਠਕ ਦਾ ਜੀਵਨ ਸੰਘਰਸ਼ ਦੇ ਨਾਲ ਭਰਿਆ ਹੋਇਆ ਸੀ। ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ, ਜਿਸ ਕਾਰਨ ਉਸ ਦੇ ਪਿਤਾ ਕੰਮ ਦੀ ਭਾਲ ਵਿਚ ਪੂਰੇ ਪਰਿਵਾਰ ਸਮੇਤ ਬਿਹਾਰ ਤੋਂ ਹਰਿਆਣਾ ਦੇ ਫਰੀਦਾਬਾਦ ਚਲੇ ਗਏ। ਉਸ ਸਮੇਂ ਵਿਨੋਦ 9ਵੀਂ ਜਮਾਤ 'ਚ ਪੜ੍ਹਦਾ ਸੀ ਅਤੇ ਉਹ ਆਪਣੇ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਆਪਣੇ ਚਾਚੇ ਨਾਲ ਸਾਈਕਲ 'ਤੇ ਰੂੰ ਵੇਚਣਾ ਸ਼ੁਰੂ ਕਰ ਦਿੱਤਾ। ਅਸ਼ੋਕ ਅਤੇ ਉਸ ਦਾ ਚਾਚਾ ਗਰਮ ਦੁਪਹਿਰਾਂ ਵਿੱਚ ਰੂੰ ਵੇਚਦੇ ਸਨ, ਜਿਸ ਤੋਂ ਉਹ ਰੋਜ਼ਾਨਾ 100 ਤੋਂ 150 ਰੁਪਏ ਕਮਾ ਲੈਂਦੇ ਸਨ।
image source Twitter
ਕਿਸੇ ਤਰ੍ਹਾਂ 12ਵੀਂ ਪੂਰੀ ਕੀਤੀ ਅਤੇ ਫਿਰ ਉਸ ਨੇ ਐਕਟਿੰਗ ਵਿੱਚ ਕਰੀਅਰ ਬਣਾਉਣ ਬਾਰੇ ਸੋਚਿਆ। ਅਦਾਕਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਿੱਟੂ ਬੌਸ ਨਾਲ ਕੀਤੀ ਸੀ। ਅਸ਼ੋਕ ਪਾਠਕ ਨੇ ਫੁਕਰੇ ਰਿਟਰਨਜ਼, ਖਾਨਦਾਨੀ ਸ਼ਫਾਖਾਨਾ, ਸੈਕਰਡ ਗੇਮਜ਼, ਆਰੀਆ-2 ਵਰਗੀਆਂ ਸੀਰੀਜ਼-ਫਿਲਮਾਂ ਵਿੱਚ ਸਾਈਡ ਰੋਲ ਕੀਤੇ ਹਨ। ਪਰ ਪੰਚਾਇਤ 2 ਨੇ ਉਸਨੂੰ ਸੁਰਖੀਆਂ ਵਿੱਚ ਲਿਆਂਦਾ।
image source Twitter
ਅਸ਼ੋਕ ਪਾਠਕ ਇੱਕ ਜਾਂ ਦੋ ਨਹੀਂ ਬਲਕਿ ਵੱਖ-ਵੱਖ ਪੰਜਾਬੀ ਫਿਲਮਾਂ ਵਿੱਚ ਕੀ ਕੰਮ ਕੀਤਾ ਹੈ। ਉਹ ਗੋਲਕ ਬੁਗਨੀ ਬੈਂਕ ਤੇ ਬਟੂਆ, ਮੈਰਿਜ ਪੈਲੇਸ, ਕਾਲਾ ਸ਼ਾਹ ਕਾਲਾ, ਪੰਛੀ, ਕਦੇ ਹਾਂ ਕਦੇ ਨਾ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਉਹ ਅਖੀਰਲੀ ਵਾਰ ਪੰਜਾਬੀ ਫ਼ਿਲਮ ‘ਕਦੇ ਹਾਂ ਕਦੇ ਨਾ’ ‘ਚ ਐਕਟਰ ਸਿੰਗਾ ਦੇ ਦੋਸਤ ਦੀ ਭੂਮਿਕਾ ‘ਚ ਨਜ਼ਰ ਆਏ ਸੀ।