ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ 8 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ, ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ

Reported by: PTC Punjabi Desk | Edited by: Shaminder  |  June 07th 2022 04:07 PM |  Updated: June 07th 2022 04:19 PM

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ 8 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ, ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ

ਸਿੱਧੂ ਮੂਸੇਵਾਲਾ (Sidhu Moose Wala ) ਦਾ ਬੀਤੀ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ‘ਚ ਮੁਲਜਮਾਂ ਦੀ ਭਾਲ ‘ਚ ਪੁਲਿਸ ਲਗਾਤਾਰ ਜੁਟੀ ਹੋਈ ਸੀ । ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਇਸ ਮਾਮਲੇ ‘ਚ 8 ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਗਈ ਹੈ । ਇਸ ‘ਚ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਸਮੇਤ ਅੱਠ ਲੋਕ ਸ਼ਾਮਿਲ ਹਨ ।

Sidhu Moosewala

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦਿਹਾਂਤ ਕਾਰਨ ਐਮੀ ਵਿਰਕ ਨੇ ਮੁਲਤਵੀ ਕੀਤੀ ਫ਼ਿਲਮ ‘ਸ਼ੇਰ ਬੱਗਾ’ ਦੀ ਰਿਲੀਜ ਡੇਟ

ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਸੈਲਫੀ ਲੈਣ ਵਾਲੇ ਵਿਅਕਤੀ ਨੇ ਨਿਸ਼ਾਨੇਬਾਜ਼ਾਂ ਨਾਲ ਜਾਣਕਾਰੀ ਸਾਂਝੀ ਕੀਤੀ।ਮੂਸੇਵਾਲਾ, ਜੋ ਕਿ 29 ਮਈ ਨੂੰ ਸ਼ਾਮ 4.30 ਵਜੇ ਦੇ ਕਰੀਬ ਦੋ ਵਿਅਕਤੀਆਂ ਗੁਰਵਿੰਦਰ ਸਿੰਘ ਜੋ ਕਿ ਗਾਇਕ ਦਾ ਗੁਆਂਢੀ ਅਤੇ ਗੁਰਪ੍ਰੀਤ ਸਿੰਘ ਜੋ ਕਿ ਗਾਇਕ ਦਾ ਚਚੇਰੇ ਭਰਾ ਦੇ ਨਾਲ ਘਰੋਂ ਨਿਕਲਿਆ ਸੀ। ਇਨ੍ਹਾਂ ਮੁਲਜਮਾਂ ਦੀ ਪਛਾਣ ਸੰਦੀਪ ਸਿੰਘ ਉਰਫ ਕੇਕੜਾ ਵਾਸੀ ਸਿਰਸਾ ਵਜੋਂ ਹੋਈ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਮਾਂ ਦੇ ਨਾਲ ਇਹ ਵੀਡੀਓ ਹੋ ਰਿਹਾ ਵਾਇਰਲ, ਮਾਂ ਦੀ ਗੋਦ ‘ਚ ਲੇਟਿਆ ਨਜਰ ਆ ਰਿਹਾ ਸਿੱਧੂ ਮੂਸੇਵਾਲਾ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ, ਫਰੀਦਕੋਟ ਦੇ ਮਨਪ੍ਰੀਤ ਭਾਊ, ਸਾਰਜ ਮਿੰਟੂ ਪਿੰਡ ਦੋਦੇ ਕਲਸੀਆ, ਹਰਿਆਣਾ ਦੇ ਪ੍ਰਭਦੀਪ ਸਿੱਧੂ ਉਰਫ਼ ਪੱਬੀ, ਹਰਿਆਣਾ ਦੇ ਸੋਨੀਪਤ ਦੇ ਪਿੰਡ ਰੇਵਲੀ ਦੇ ਮੋਨੂੰ ਡਾਗਰ, ਪਵਨ ਬਿਸ਼ਨੋਈ ਅਤੇ ਨਸੀਬ ਦੋਵੇਂ ਵਾਸੀ ਫਤਿਹਾਬਾਦ, ਹਰਿਆਣਾ ਸ਼ਾਮਿਲ ਹਨ । ਪੁਲੀਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਚਾਰ ਸ਼ੂਟਰਾਂ ਦੀ ਵੀ ਪਛਾਣ ਕਰ ਲਈ ਹੈ।

ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ ਪਰਮੋਦ ਬਾਨ ਨੇ ਮੰਗਲਵਾਰ ਨੂੰ ਕਿਹਾ ਕਿ ਗੋਲਡੀ ਬਰਾੜ ਅਤੇ ਸਚਿਨ ਥਾਪਨ ਦੇ ਨਿਰਦੇਸ਼ਾਂ 'ਤੇ ਸੰਦੀਪ ਉਰਫ ਕੇਕੜਾ ਨੇ ਆਪਣੇ ਆਪ ਨੂੰ ਆਪਣੇ ਪ੍ਰਸ਼ੰਸਕ ਵਜੋਂ ਪੇਸ਼ ਕਰਕੇ ਗਾਇਕ ਦੀਆਂ ਹਰਕਤਾਂ 'ਤੇ ਨਜ਼ਰ ਰੱਖੀ ਹੋਈ ਸੀ। ਕੇਕੜਾ ਨੇ ਗਾਇਕ ਨਾਲ ਸੈਲਫੀ ਵੀ ਖਿੱਚੀ, ਜਦੋਂ ਗਾਇਕ ਆਪਣੇ ਕਤਲ ਤੋਂ ਕੁਝ ਮਿੰਟ ਪਹਿਲਾਂ ਆਪਣੇ ਘਰ ਤੋਂ ਜਾ ਰਿਹਾ ਸੀ। ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਕੇਕੜਾ ਨੇ ਹੀ ਗਾਇਕ ਦੇ ਨਾਲ ਸੁੱਰਖਿਆ ਅਮਲੇ, ਉਸ ਦੇ ਨਾਲ ਕਿੰਨੇ ਲੋਕ ਸ਼ਾਮਿਲ ਸਨ, ਉਹ ਬੁਲੇਟ ਪਰੂਫ ਗੱਡੀ ‘ਚ ਨਹੀਂ ਜਾ ਰਿਹਾ ਸੀ । ਇਹ ਸਾਰੀ ਇਨਫੋਰਮੇਸ਼ਨ ਉਹ ਹੀ ਨਿਸ਼ਾਨੇਬਾਜਾਂ ਤੱਕ ਪਹੁੰਚਾ ਰਿਹਾ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network