ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ 93 ਬਰਥਡੇਅ ਨੂੰ ਸਮਰਪਿਤ ਫ਼ਿਲਮ ਕੀਤੀ ਗਈ ਰਿਲੀਜ਼

Reported by: PTC Punjabi Desk | Edited by: Lajwinder kaur  |  November 17th 2021 09:10 AM |  Updated: November 16th 2021 08:43 PM

ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ 93 ਬਰਥਡੇਅ ਨੂੰ ਸਮਰਪਿਤ ਫ਼ਿਲਮ ਕੀਤੀ ਗਈ ਰਿਲੀਜ਼

ਸੁਰਿੰਦਰ ਕੌਰ surinder kaur ਪੰਜਾਬੀ ਦੀ ਉਹ ਨਾਮਵਰ ਗਾਇਕਾ ਹੈ ਜਿਸ ਨੂੰ ਕਿ ਆਪਣੀ ਸੁਰੀਲੀ ਅਵਾਜ਼ ਕਰਕੇ ਪੰਜਾਬ ਦੀ ਕੋਇਲ (Punjab Di Koyal)ਦਾ ਖਿਤਾਬ ਮਿਲਿਆ ਹੈ । ਸੁਰਿੰਦਰ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਕਈ ਹਿੱਟ ਗਾਣੇ ਦਿੱਤੇ ਜਿਹੜੇ ਕਿ ਅੱਜ ਵੀ ਗੁਣਗੁਣਾਏ ਜਾਂਦੇ ਹਨ । ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 1929 ਨੂੰ ਪਾਕਿਸਤਾਨ ਦੇ ਲਹੌਰ ਵਿੱਚ ਹੋਇਆ ਸੀ । ਜੀ ਹਾਂ 25 ਨਵੰਬਰ ਨੂੰ ਉਨ੍ਹਾਂ ਦੀ 93ਵੇਂ ਬਰਥ ਐਨੀਵਰਸਿਰੀ ਮਨਾਈ ਜਾਵੇਗੀ। ਜਿਸਦੇ ਚੱਲਦੇ ਪੰਜਾਬ ਰਾਜ ਭਵਨ ‘ਚ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwarilal Purohit) ਵੱਲੋਂ ਪ੍ਰਸਿੱਧ ਗਾਇਕਾ ਤੇ ਪੰਜਾਬ ਦੀ ਕੋਇਲ ਪਦਮਸ਼੍ਰੀ ਸਵ. ਸੁਰਿੰਦਰ ਕੌਰ ਦੀ ਜੀਵਨੀ 'ਤੇ ਬਣੀ ਦਸਤਾਵੇਜ਼ੀ ਫ਼ਿਲਮ ਰਿਲੀਜ਼ ਕੀਤੀ ਗਈ ।

punjab governor banwarilal and Dolly Guleria

ਹੋਰ ਪੜ੍ਹੋ : Malala Yousafzai’s Marriage: ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਦਾ ਹੋਇਆ ਵਿਆਹ, ਜਸਟਿਨ ਟਰੂਡੋ ਤੋਂ ਲੈ ਕੇ ਕਈ ਹੋਰ ਨਾਮੀ ਹਸਤੀਆਂ ਨੇ ਦਿੱਤੀ ਵਧਾਈ

ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਦੀ ਸਾਂਭ-ਸੰਭਾਲ ਲਈ ਕੰਮ ਕਰ ਰਹੀ ਸੰਸਥਾ ਸਪਤ ਸਿੱਧੂ ਵੱਲੋਂ ਇਹ ਸਮਾਗਮ ਆਯੋਜਿਤ ਕੀਤਾ ਗਿਆ ਸੀ। ਇਸ ਖ਼ਾਸ ਮੌਕੇ ‘ਤੇ ਸੁਰਿੰਦਰ ਕੌਰ ਦੀ ਧੀ ਡੌਲੀ ਗੁਲੇਰੀਆ ਵੀ ਹਾਜ਼ਿਰ ਸੀ। ਦੱਸ ਦਈਏ ਸੁਰਿੰਦਰ ਕੌਰ ਦੀ ਵਿਰਾਸਤ ਨੂੰ ਉਨ੍ਹਾਂ ਦੀ ਧੀ ਡੌਲੀ ਗੁਲੇਰੀਆ Dolly Guleria ਨੇ ਸੰਭਾਲਿਆ ਹੋਇਆ ਹੈ । ਉਸ ਤੋਂ ਅੱਗੇ ਉਨ੍ਹਾਂ ਦੀ ਸਪੁੱਤਰੀ ਸੁਨੈਣੀ ਸ਼ਰਮਾ ਅਤੇ ਦੋਹਤੀ ਰੀਆ ਸ਼ਰਮਾ ਵੀ ਪੰਜਾਬੀ ਬੋਲੀ ਤੇ ਵਿਰਸੇ ਲਈ ਕੰਮ ਕਰ ਰਹੀਆਂ ਹਨ। ਇਸ ਖ਼ਾਸ ਮੌਕੇ ਉੱਤੇ ਡੌਲੀ ਗੁਲੇਰੀਆ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੇ ਜੋ ਵੀ ਗੀਤ ਸਨ, ਉਹ ਅੱਜ ਲੋਕ ਗੀਤ ਬਣ ਗਏ ਹਨ ਅਤੇ ਰਹਿੰਦੀ ਦੁਨੀਆ ਤੱਕ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਗਾ। ਇਸ ਅਹਿਮ ਮੌਕੇ ਉੱਤੇ ਪੰਜਾਬ ਰੰਗਮੰਚ ਦੀ ਅਦਾਕਾਰਾ ਸੁਨੀਤਾ ਧੀਰ, ਡਾ.ਜਗਜੀਤ ਕੌਰ ਬੇਦੀ, ਹਰਜੀਤ ਕੌਰ ਸੋਢੀ, ਡਾ.ਕਰਮਜੀਤ ਸਿੰਘ ਬੇਦੀ ਆਦਿ ਕਈ ਹੋਰ ਸ਼ਖ਼ਸ਼ੀਅਤਾਂ ਹਾਜ਼ਰ ਸਨ।

inside image of surinder kaur

ਹੋਰ ਪੜ੍ਹੋ : ਪਲਕ ਤਿਵਾਰੀ ਨੇ ਆਪਣੀ ਮਾਂ ਸ਼ਵੇਤਾ ਤਿਵਾਰੀ ਦੇ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ‘ਬਿਜਲੀ ਬਿਜਲੀ’ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ

ਦੱਸ ਦਈਏ ਅੱਜ ਵੀ ਮਰਹੂਮ ਗਾਇਕਾ ਸੁਰਿੰਦਰ ਕੌਰ ਜੀ ਦੇ ਗੀਤਾਂ ਨੂੰ ਰੀਕ੍ਰੇਈਟ ਕਰਕੇ ਨਵੇਂ ਵਰਜ਼ਨ ‘ਚ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਵੀ ਲੋਕ ਉਨ੍ਹਾਂ ਦੇ ਗਾਏ ਗੀਤਾਂ ਨੂੰ ਬਹੁਤ ਹੀ ਸ਼ਿੱਦਤ ਦੇ ਨਾਲ ਸੁਣਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network