ਸਾਲੀਆਂ ਨੇ ਪੰਜਾਬ ਦੇ CM ਨੂੰ ਵੀ ਨਹੀਂ ਬਖ਼ਸ਼ਿਆ, ਸਾਲੀਆਂ ਦੇ ਨਾਕੇ ‘ਤੇ ਰੁਕਣਾ ਪਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ, ਦੇਖੋ ਤਸਵੀਰਾਂ
ribbon cutting ceremony: ਪੰਜਾਬ ‘ਚ ਜਸ਼ਨ ਦਾ ਮਾਹੌਲ ਛਾਇਆ ਪਿਆ ਹੈ। ਜੀ ਹਾਂ ਪੰਜਾਬ ਦੇ ਸੀ.ਐੱਮ ਭਗਵੰਤ ਮਾਨ ਨੇ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕਰ ਲਿਆ ਹੈ। ਉਨ੍ਹਾਂ ਨੇ ਆਪਣੇ ਲਈ ਇੱਕ ਖ਼ੂਬਸੂਰਤ ਸਾਥ ਡਾ. ਗੁਰਪ੍ਰੀਤ ਕੌਰ ਦੇ ਰੂਪ ‘ਚ ਚੁਣਿਆ ਹੈ। ਉਨ੍ਹਾਂ ਦੀ ਮਾਂ ਤੇ ਭੈਣ ਨੇ ਭਗਵੰਤ ਮਾਨ ਲਈ ਨੂੰਹ ਲੱਭੀ ਹੈ।
ਕੁਝ ਸਮੇਂ ਪਹਿਲਾਂ ਹੀ ਆਨੰਦ ਕਾਰਜ ਪੂਰੇ ਹੋਏ ਹਨ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਵਿਆਹ ਦੀਆਂ ਤਸਵੀਰਾਂ ਦੇ ਨਾਲ ਵਿਆਹ ਤੋਂ ਪਹਿਲਾਂ ਵਾਲੀ ਰਸਮਾਂ ਦੀਆਂ ਤਸਵੀਰਾਂ ਵੀ ਜੰਮ ਕੇ ਵਾਇਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਸਿਆਸੀ ਜਗਤ ਦੀਆਂ ਨਾਮੀਆਂ ਹਸਤੀਆਂ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ।
ਹੋਰ ਪੜ੍ਹੋ : ਵਿਆਹੇ ਗਏ ਪੰਜਾਬ ਦੇ CM ਭਗਵੰਤ ਮਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਈਆਂ ਲਾਵਾਂ
ਰਿਬਨ ਕਟਾਈ ਵਿਆਹ ਦੀ ਇੱਕ ਖ਼ਾਸ ਤੇ ਮਿੱਠੀ ਜਿਹੀ ਰਸਮ ਹੈ, ਜਿਸ ਚ ਸਾਲੀਆਂ ਆਪਣੇ ਹੋਣ ਵਾਲੇ ਜੀਜੇ ਦਾ ਸੁਆਗਤ ਕਰਦੀਆਂ ਹਨ। ਇਹ ਰਸਮ ਪੰਜਾਬ ਦੇ ਹਰ ਵਿਆਹ ਚ ਨਿਭਾਈ ਜਾਂਦੀ ਹੈ। ਜਿਸ ਕਰਕੇ ਸਾਲੀਆਂ ਨੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੂੰ ਵੀ ਨਹੀਂ ਬਖ਼ਸ਼ਿਆ ।
ਸੋਸ਼ਲ ਮੀਡੀਆ ਉੱਤੇ ਭਗਵੰਤ ਮਾਨ ਦਾ ਰਿਬਨ ਕਟਾਈ ਵਾਲੀ ਰਸਮ ਵਾਲੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਤਸਵੀਰ ‘ਚ ਉਹ ਸਾਲੀਆਂ ਵੱਲੋਂ ਲੰਘਾਏ ਨਾਕੇ ਉੱਤੇ ਖੜੇ ਹੋਏ ਦਿਖਾਈ ਦਿੱਤੇ। ਅਜੇ ਇਹ ਤਾਂ ਪਤਾ ਨਹੀਂ ਚੱਲਿਆ ਕਿ ਸੀ.ਐੱਮ ਸਾਬ੍ਹ ਇਸ ਨਾਕੇ ਨੂੰ ਕਿਵੇਂ ਪਾਰ ਕੀਤਾ। ਵੈਸੇ ਤਾਂ ਇਸ ਰਸਮ ‘ਚ ਹੋਣ ਵਾਲਾ ਜੀਜਾ ਆਪਣੀਆਂ ਸਾਲੀਆਂ ਨੂੰ ਪੈਸੇ ਦਿੰਦੇ ਹਨ। ਜਿਸ ‘ਚ ਸਾਲੀਆਂ ਆਪਣੇ ਹੋਣ ਵਾਲੇ ਜੀਜੇ ਨਾਲ ਮਜ਼ਾਕ ਕਰਦੇ ਹੋਏ ਰਬੀਨ ਕਟਾਈ ਲਈ ਵੱਡੀ ਰਕਮ ਦੀ ਮੰਗ ਕਰਦੀਆਂ ਹਨ।
ਦੱਸ ਦਈਏ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ ਪਹਿਲਾ ਵਿਆਹ ਸਾਲ 2015 ‘ਚ ਟੁੱਟ ਗਿਆ ਸੀ। ਉਨ੍ਹਾਂ ਦੀ ਪਹਿਲੀ ਪਤਨੀ ਤਲਾਕ ਤੋਂ ਬਾਅਦ ਆਪਣੇ ਬੱਚਿਆਂ ਨੂੰ ਲੈ ਕੇ ਅਮਰੀਕਾ ਚੱਲੀ ਗਈ ਸੀ।