ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਤੇ ਪੰਜਾਬੀ ਇੰਡਸਟਰੀ ਸੋਕ 'ਚ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਤੇ ਪੰਜਾਬੀ ਇੰਡਸਟਰੀ ਸੋਕ 'ਚ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ : ਇੱਕ ਪਾਸੇ ਜਿੱਥੇ ਦੁਨੀਆਂ ਭਰ 'ਚ ਵੈਲੇਨਟਾਈਨ ਡੇਅ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਉੱਥੇ ਹੈ ਪੁਲਵਾਮਾ 'ਚ ਹੋਏ ਸੀ.ਆਰ.ਪੀ.ਐਫ. ਜਵਾਨਾਂ 'ਤੇ ਕਾਇਰਾਨਾ ਅੱਤਵਾਦੀ ਹਮਲੇ ਨੇ ਪੂਰੇ ਦੇਸ਼ਵਾਸੀਆਂ ਨੂੰ ਅੰਦਰ ਤੱਕ ਝਿੰਜੋੜ ਕੇ ਰੱਖ ਦਿੱਤਾ ਹੈ। ਇਸ ਹਮਲੇ 'ਚ 40 ਜਵਾਨ ਦੇਸ਼ ਦੀ ਰੱਖਿਆ 'ਚ ਆਪਣੀਆਂ ਜਾਨਾਂ ਵਾਰ ਗਏ ਹਨ। ਸ਼ਹੀਦ ਹੋਏ ਜਵਾਨਾਂ ਨੂੰ ਜਿੱਥੇ ਦੇਸ਼ ਦਾ ਹਰ ਇੱਕ ਨਾਗਰਿਕ ਸ਼ਰਧਾਂਜਲੀ ਦੇ ਰਿਹਾ ਹੈ ਉੱਥੇ ਹੀ ਪੰਜਾਬੀ ਇੰਡਸਟਰੀ ਵੀ ਇਸ ਹਮਲੇ ਦਾ ਸੋਕ ਮਨਾ ਰਹੀ ਹੈ ਅਤੇ ਕਈ ਸਿਤਾਰਿਆਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਸੋਕ ਜ਼ਾਹਿਰ ਕੀਤਾ ਹੈ।
ਗਾਇਕ ਰੇਸ਼ਮ ਅਨਮੋਲ ਨੇ ਹਮਲੇ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ''ਪ੍ਰਣਾਮ ਸ਼ਹੀਦਾਂ ਨੂੰ, ਪਤਾ ਨਹੀਂ ਇਹ ਨਫਰਤ ਦੀ ਅੱਗ ਕਦ ਤੱਕ ਚਲਦੀ ਰਹੇਗੀ। ਬੜੀ ਮੁਸ਼ਕਿਲ ਨਾਲ ਕਰਤਾਰਪੁਰ ਬਾਰਡਰ ਓਪਨ ਕਰਨ ਦੀ ਗੱਲ ਚੱਲੀ ਸੀ ਲੱਗਦਾ ਫਿਰ ਨਜ਼ਰ ਲੱਗ ਗਈ ਕੁਝ ਲੋਕ ਇਸ ਦੁਨੀਆਂ 'ਤੇ ਸਿਰਫ ਗੋਲੀ ਦੀ ਭਾਸ਼ਾ ਸਮਜਦੇ ਨੇ ਉਹਨਾਂ ਨੂੰ ਉਸੇ ਤਰੀਕੇ ਨਾਲ ਸਮਝਾਉਣਾ ਪੈਣਾ। ਪਰ ਜਿਹੜੇ ਪਰਿਵਾਰ ਉੱਜੜ ਗਏ ਉਹੀ ਜਾਣਦੇ ਉਹਨਾਂ 'ਤੇ ਕੀ ਬੀਤ ਰਹੀ ਹੋਵੇਗੀ ਵਾਹਿਗੁਰੂ।
ਰਣਜੀਤ ਬਾਵਾ ਨੇ ਵੀ ਇਸ ਹਮਲੇ ਦਾ 'ਤੇ ਸੋਕ ਜਤਾਇਆ ਹੈ, ਉਹਨਾਂ ਲਿਖਿਆ ਹੈ,'CRPF ਦੇ ਸ਼ਹੀਦ ਹੋਏ ਜਵਾਨਾਂ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਕੁਲਵਿੰਦਰ ਬਿੱਲਾ ਨੇ ਵੀ ਇਸੇ ਤਰਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉੱਥੇ ਹੀ ਨੀਰੂ ਬਾਜਵਾ ਨੇ ਵੀ ਤਸਵੀਰ ਸ਼ੇਅਰ ਕਰਕੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
View this post on Instagram