ਐਮੀ ਵਿਰਕ ਤੋਂ ਬਾਅਦ ਰਣਜੀਤ ਬਾਵਾ ਵੀ ਆਏ ਪੁਲਵਾਮਾ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ

Reported by: PTC Punjabi Desk | Edited by: Aaseen Khan  |  February 16th 2019 01:56 PM |  Updated: February 16th 2019 01:56 PM

ਐਮੀ ਵਿਰਕ ਤੋਂ ਬਾਅਦ ਰਣਜੀਤ ਬਾਵਾ ਵੀ ਆਏ ਪੁਲਵਾਮਾ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ

ਐਮੀ ਵਿਰਕ ਤੋਂ ਬਾਅਦ ਰਣਜੀਤ ਬਾਵਾ ਵੀ ਆਏ ਪੁਲਵਾਮਾ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ : ਪੁਲਵਾਮਾ 'ਚ ਹੋਏ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਘਾਟਾ ਤਾਂ ਕੋਈ ਪੂਰਾ ਨਹੀਂ ਕਰ ਸਕਦਾ ਹੈ, ਪਰ ਪੰਜਾਬੀ ਇੰਡਸਟਰੀ ਵੱਲੋਂ ਜਿੰਨ੍ਹਾਂ ਹੋ ਸਕੇ ਸ਼ਹੀਦਾਂ ਦੇ ਪਰਿਵਾਰ ਦੀ ਮਾਲੀ ਮਦਦ ਲਈ ਹੰਬਲਾ ਮਾਰਿਆ ਜਾ ਰਿਹਾ ਹੈ। ਐਮੀ ਵਿਰਕ ਤੋਂ ਬਾਅਦ ਹੁਣ ਰਣਜੀਤ ਬਾਵਾ ਨੇ ਵੀ ਪੰਜਾਬ ਦੇ ਸ਼ਹੀਦ ਪਰਿਵਾਰਾਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਯਾਨੀ ਉਹ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਦੀ 2.5-2.5 ਲੱਖ ਰੁਪਏ ਨਾਲ ਮਾਲੀ ਮਦਦ ਕਰਨਗੇ।

ਰਣਜੀਤ ਬਾਵਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਪਾ ਕੇ ਲਿਖਿਆ ਹੈ,"(ਬੂੰਦ ਬੂੰਦ ਨਾਲ ਸਮੁੰਦਰ ਭਰਦਾ) ਪੁਲਵਾਮਾ ਅਟੈਕ ਵਿਚ ਜਿੰਨੇ ਵੀ ਸ਼ਹੀਦ ਹੋਏ ਉਹਨਾਂ ਸਭ ਨੂੰ ਕੋਟ ਕੋਟ ਪ੍ਰਣਾਮ। ਉਹਨਾਂ ਪਰਿਵਾਰਾਂ ਦਾ ਘਾਟਾ ਕੋਈ ਨਹੀਂ ਪੂਰਾ ਕਰ ਸਕਦਾ ਪਰ ਮੈਂ ਆਪਣੇ ਵੱਲੋਂ ਉਹਨਾਂ ਆਪਣੇ ਪੰਜਾਬੀ ਪਰਿਵਾਰਾਂ ਨੂੰ 2.50-2.50 ਲੱਖ ਭੇਟ ਕਰਨਾ ਚਾਹੁੰਦਾ। ਮੈਨੂੰ ਪਤਾ ਇੰਨ੍ਹਾਂ ਨਾਲ ਉਹਨਾਂ ਦਾ ਦੁੱਖ ਤਾਂ ਨਹੀਂ ਘਟਨਾ ਨਾ ਉਹਨਾਂ ਦਾ ਹੌਂਸਲਾ ਵਧਣਾ, ਬੱਸ ਇੰਨੀ ਕੁ ਹਿੰਮਤ ਬਖਸ਼ੇ ਵਾਹਿਗੁਰੂ, ਇਸ ਦੁੱਖ ਦੀ ਘੜੀ 'ਚ ਸ਼ਰੀਕ ਹੋ ਸਕੀਏ। ਵਾਹਿਗੁਰੂ ਸਰਬਤ ਦਾ ਭਲਾ ਜੈ ਜਵਾਨ।"

ਹੋਰ ਵੇਖੋ : ਤੁਹਾਡੀ ਵੀ ਰੂਹ ਕੰਬ ਜਾਵੇਗੀ ਸ਼ਹੀਦ ਪਿਤਾ ਨੂੰ ਸਲੂਟ ਮਾਰਦੇ ਹੋਏ ਇਸ ਬੱਚੇ ਨੂੰ ਵੇਖ, ਹਰਫ਼ ਚੀਮਾ ਨੇ ਸਾਂਝੀ ਕੀਤੀ ਤਸਵੀਰ

 

View this post on Instagram

 

????No words ??Maharaj bhala karan sab da ?? Shanti te himmat den pariwaran nu ????

A post shared by Ranjit Bawa (@ranjitbawa) on

ਪਲਵਾਮਾ ‘ਚ ਹੋਏ ਇਸ ਕਾਇਰਾਨਾ ਅੱਤਵਾਦੀ ਹਮਲੇ ਨਾਲ ਦੇਸ਼ ਦਾ ਹਰ ਇੱਕ ਨਾਗਰਿਕ ਸਦਮੇ ‘ਚ ਹੈ। ਹਰ ਇੱਕ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਿਹਾ ਹੈ। ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਹਮਲੇ ਪ੍ਰਤੀ ਗੁੱਸਾ ਜ਼ਾਹਿਰ ਕਰ ਰਹੇ ਹਨ। ਇਸ ਹਮਲੇ ‘ਚ 42 ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਚੁੱਕੇ ਹਨ। ਇਹਨਾਂ ਸ਼ਹੀਦਾਂ ‘ਚ ਦੇਸ਼ ਦੇ ਕੋਨੇ ਕੋਨੇ ਤੋਂ ਜਵਾਨ ਸ਼ਾਮਿਲ ਹਨ। ਪੰਜਾਬ ਦੇ ਵੀ 4 ਜਵਾਨ ਸ਼ਹੀਦ ਹੋਏ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network