ਪੁਲਵਾਮਾ ਹਮਲੇ ਤੋਂ ਬਾਅਦ ਅਦਾਕਾਰ ਕਮਲ ਹਾਸਨ ਨੇ ਪੀ.ਓ.ਕੇ. ਨੂੰ ਦੱਸਿਆ ਅਜ਼ਾਦ ਕਸ਼ਮੀਰ, ਦੇਖੋ ਵੀਡਿਓ
ਪੁਲਵਾਮਾ ਹਮਲੇ ਨੂੰ ਲੈ ਕੇ ਜਿੱਥੇ ਹਰ ਪਾਸੇ ਨਿੰਦਾ ਹੋ ਰਹੀ ਹੈ ਉੱਥੇ ਫਿਲਮੀ ਅਦਾਕਾਰ ਕਮਲ ਹਾਸਨ ਨੇ ਇੱਕ ਵਿਵਾਦਿਤ ਬਿਆਨ ਦੇ ਦਿੱਤਾ ਹੈ । ਇਸ ਬਿਆਨ ਵਿੱਚ ਕਮਲ ਹਸਨ ਕਸ਼ਮੀਰ ਵਿੱਚ ਜਨਮਤ ਸੰਗ੍ਰਿਹ ਕਰਵਾਉਣ ਦੀ ਗੱਲ ਕਹਿ ਰਹੇ ਹਨ ।ਇੱਥੇ ਹੀ ਬੱਸ ਨਹੀਂ ਉਹਨਾਂ ਨੇ ਆਪਣੇ ਇਸ ਬਿਆਨ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਪੀ.ਓ.ਕੇ. ਨੂੰ ਅਜ਼ਾਦ ਕਸ਼ਮੀਰ ਤੱਕ ਕਹਿ ਦਿੱਤਾ ਹੈ ।
https://twitter.com/ANI/status/1097370460184952832
ਕਮਲ ਹਾਸਨ ਨੇ ਕਿਹਾ ਹੈ ਕਿ ਸਰਕਾਰ ਕਸ਼ਮੀਰ ਵਿੱਚ ਜਨਮਤ ਕਰਵਾਉਣ ਤੋਂ ਕਿਉਂ ਝਿਜਕ ਰਹੀ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਸ਼ਮੀਰ ਵਿੱਚ ਜਨਮਤ ਸੰਗ੍ਰਿਹ ਦੀ ਮੰਗ ਕਈ ਸੰਗਠਨ ਕਰ ਰਹੇ ਹਨ ।
Pulwama
ਤੁਹਾਨੂੰ ਦੱਸ ਦਿੰਦੇ ਹਾਂ ਕਿ 14 ਫਰਵਰੀ ਨੂੰ ਪੁਲਵਾਮਾ ਵਿੱਚ ਹੋਏ ਹਮਲੇ ਤੋਂ ਬਾਅਦ ਕਸ਼ਮੀਰ ਵਿੱਚ ਪਿਛਲੇ 5 ਦਿਨਾਂ ਵਿੱਚ ਕਈ ਜਵਾਨ ਸ਼ਹੀਦ ਹੋ ਗਏ ਹਨ । ਇਸ ਸਭ ਦੇ ਚੱਲਦੇ ਕਮਲ ਹਾਸਨ ਦਾ ਇਹ ਬਿਆਨ ਬਲਦੀ ਤੇ ਉੱਤੇ ਤੇਲ ਪਾਉਣ ਵਾਲਾ ਕੰਮ ਕਰ ਰਿਹਾ ਹੈ ।
https://www.youtube.com/watch?v=wWDDJItWImQ