ਪੁਖਰਾਜ ਭੱਲਾ ਆਪਣੇ ਲੇਡੀਜ਼ ਸੰਗੀਤ ‘ਤੇ ‘ਯਾਰ ਜਿਗਰੀ ਕਸੂਤੀ ਡਿਗਰੀ’ ਵਾਲੇ ਦੋਸਤਾਂ ਦੇ ਨਾਲ ਕੀਤੀ ਖੂਬ ਮਸਤੀ, ਜਸਵਿੰਦਰ ਭੱਲਾ ਤੇ ਪਰਮਦੀਪ ਭੱਲਾ ਵੀ ਨੇ ਵੀ ਪਾਇਆ ਖੂਬ ਭੰਗੜਾ, ਦੇਖੋ ਤਸਵੀਰਾਂ

Reported by: PTC Punjabi Desk | Edited by: Lajwinder kaur  |  November 18th 2021 10:01 AM |  Updated: November 18th 2021 10:01 AM

ਪੁਖਰਾਜ ਭੱਲਾ ਆਪਣੇ ਲੇਡੀਜ਼ ਸੰਗੀਤ ‘ਤੇ ‘ਯਾਰ ਜਿਗਰੀ ਕਸੂਤੀ ਡਿਗਰੀ’ ਵਾਲੇ ਦੋਸਤਾਂ ਦੇ ਨਾਲ ਕੀਤੀ ਖੂਬ ਮਸਤੀ, ਜਸਵਿੰਦਰ ਭੱਲਾ ਤੇ ਪਰਮਦੀਪ ਭੱਲਾ ਵੀ ਨੇ ਵੀ ਪਾਇਆ ਖੂਬ ਭੰਗੜਾ, ਦੇਖੋ ਤਸਵੀਰਾਂ

ਪੁਖਰਾਜ ਭੱਲਾ Pukhraj Bhalla ਬਹੁਤ ਜਲਦ ਆਪਣੀ ਮੰਗੇਤਰ ਦੀਸ਼ੂ ਸਿੱਧੂ (Dishu Sidhu) ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਹਾਲ ਹੀ ਚ ਦੋਵਾਂ ਦੀ ਮੰਗਣੀ ਹੋਈ ਹੈ । ਜਿਸ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਹੋ ਗਈਆਂ ਹਨ। ਜੀ ਹਾਂ ਕੱਲ ਰਾਤ ਪੁਖਰਾਜ ਭੱਲਾ ਦੇ ਵਿਆਹ ਤੋਂ ਪਹਿਲਾਂ ਹੁੰਦੀ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਖੁਦ ਪੁਖਰਾਜ ਭੱਲਾ ਨੇ ਆਪਣੇ ਇੰਸਟਾਗ੍ਰਾਮ ਦੀਆਂ ਸਟੋਰੀਆਂ 'ਚ ਆਪਣੇ ਲੇਡੀਜ਼ ਸੰਗੀਤ ladies sangeet ਦੀਆਂ ਝਲਕੀਆਂ ਪੋਸਟ ਕੀਤੀਆਂ ਹਨ।

Pukhraj Bhalla Yaar Jigree Kasooti Degree

ਇਨ੍ਹਾਂ ਸਟੋਰੀਆਂ ‘ਚ ਪੁਖਰਾਜ ਭੱਲਾ ਆਪਣੇ ਖ਼ਾਸ ਦੋਸਤਾਂ ਅਤੇ ਸੁਪਰ ਹਿੱਟ ਵੈੱਬ ਸੀਰੀਜ਼  ‘ਯਾਰ ਜਿਗਰੀ ਕਸੂਤੀ ਡਿਗਰੀ’ ਵਾਲੇ ਦੋਸਤਾਂ ਦੇ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਵਾਲੇ ਜਾਗੋ ਕੱਢਦੇ ਹੋਏ ਵੀ ਨਜ਼ਰ ਆ ਰਹੇ ਨੇ। ਪੁਖਰਾਜ ਭੱਲਾ ਦੇ ਮਾਪੇ ਯਾਨੀ ਕਿ ਜਸਵਿੰਦਰ ਭੱਲਾ ਤੇ ਪਰਮਦੀਪ ਭੱਲਾ ਵੀ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ 'ਚ ਨੱਚਦੇ ਹੋਏ ਨਜ਼ਰ ਆ ਰਹੇ ਨੇ। ਪੰਜਾਬੀ ਗਾਇਕ ਅਤੇ ਐਕਟਰ ਕਰਨ ਸੰਧਾਵਾਲੀਆ, ਅਲਾਪ ਸਿਕੰਦਰ ਅਤੇ ਕਈ ਹੋਰ ਕਲਾਕਾਰ ਵੀ ਇਸ ਪ੍ਰੋਗਰਾਮ ਚ ਨਜ਼ਰ ਆਏ। ਗਾਇਕ ਅਲਾਪ ਸਿੰਕਦਰ ਪੰਜਾਬੀ ਗੀਤ ਗਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ।

ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕ ਸਮੀਰ ਮਾਹੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਦੀਸ਼ੂ ਸਿੱਧੂ ਮੂਲ ਰੂਪ ਵਿੱਚ ਪੰਜਾਬ ਦੇ ਪਟਿਆਲਾ ਸ਼ਹਿਰ ਨਾਲ ਸਬੰਧ ਰੱਖਦੀ ਹੈ ਅਤੇ ਕੈਨੇਡਾ ਦੀ ਵਸਨੀਕ ਹੈ।  ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ 19 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ।

inside image of jaswinder bhalla enjoying his son pukhraj bhalla ladies sangeet

 

ਜੇ ਗੱਲ ਕਰੀਏ ਪੁਖਰਾਜ ਭੱਲਾ ਦੀ ਤਾਂ ਉਹ ਪੁਖਰਾਜ ਭੱਲਾ ਪਹਿਲਾ ਸੁਪਰਹਿੱਟ ਵੈੱਬਸੀਰੀਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ (Yaar Jigree Kasooti Degree) ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਉਹ ਬਹੁਤ ਜਲਦ ‘ਤੇਰੀਆਂ ਮੇਰੀਆਂ ਹੇਰਾ ਫੇਰੀਆਂ’ ਅਤੇ ‘ਹੇਟਰਜ਼’ ਟਾਈਟਲ ਹੇਠ ਬਣੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਉਹ ਹਰਜੀਤਾ, ਗੋਲਕ ਬੁਗਨੀ ਬੈਂਕ ਤੇ ਬਟੂਆ, ਅਫ਼ਸਰ ਵਰਗੀਆਂ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਕਰ ਚੁੱਕੇ ਨੇ । ਅਦਾਕਾਰੀ ਦੇ ਨਾਲ ਉਹ ਗਾਇਕੀ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ।  ਜੇ ਗੱਲ ਕਰੀਏ ਪੁਰਖਰਾਜ ਭੱਲਾ ਦੇ ਪਿਤਾ ਅਤੇ ਕਾਮੇਡੀ ਕਿੰਗ-ਐਕਟਰ ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਹਨ। ਜਸਵਿੰਦਰ ਭੱਲਾ ਅਦਾਕਾਰਾ ਹੋਣ ਤੋਂ ਇਲਾਵਾ ਬਤੌਰ ਪ੍ਰੋਫੈਸਰ ਵੀ ਆਪਣੀ ਸੇਵਾਵਾਂ ਨਿਭਾ ਚੁੱਕੇ ਨੇ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜਾਉਂਦੇ ਵੀ ਰਹੇ ਨੇ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ Extension Education ਵਿਭਾਗ ਦੇ ਸਾਬਕਾ ਮੁਖੀ ਡਾ. ਜਸਵਿੰਦਰ ਭੱਲਾ ਨੂੰ ਪੀਏਯੂ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਪੁਖਰਾਜ ਭੱਲਾ ਦੀ ਮੰਮੀ ਪਰਮਦੀਪ ਭੱਲਾ ਫਾਈਨ ਆਰਟਸ ਅਧਿਆਪਕ ਹੈ।

 

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network