ਵਿਆਹ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ, ਦੇਖੋ ਤਸਵੀਰਾਂ
ਪੁਖਰਾਜ ਭੱਲਾ (Pukhraj Bhalla ) ਅਤੇ ਦੀਸ਼ੂ ਸਿੱਧੂ (Dishu Sidhu) ਜੋ ਕਿ 19 ਨਵੰਬਰ ਨੂੰ ਵਿਆਹ (Wedding) ਦੇ ਬੰਧਨ ‘ਚ ਬੱਝ ਚੁੱਕੇ ਹਨ । ਦੋਵਾਂ ਨੇ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰ ਲਿਆ ਹੈ। ਵਿਆਹ ਅਤੇ ਰਿਸ਼ੈਪਸਨ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਜੀ ਹਾਂ ਇਹ ਨਵੀਂ ਵਿਆਹੀ ਜੋੜੀ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਜੀ ਹਾਂ ਸੋਸ਼ਲ ਮੀਡੀਆ ਉੱਤੇ ਪੁਖਰਾਜ ਭੱਲਾ ਅਤੇ ਜਸਵਿੰਦਰ ਭੱਲਾ ਦੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਖੁਦ ਪੁਖਰਾਜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਆਪਣੀ ਪਤਨੀ ਦੀਸ਼ੂ ਦੇ ਨਾਲ ਮੱਥਾ ਟੇਕਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਪੁਖਰਾਜ ਭੱਲਾ ਅਤੇ ਜਸਵਿੰਦਰ ਭੱਲਾ ਦੇ ਨਾਲ ਖਿੱਚਵਾਈਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ।
ਦੀਸ਼ੂ ਸਿੱਧੂ ਮੂਲ ਰੂਪ ਵਿੱਚ ਪੰਜਾਬ ਦੇ ਪਟਿਆਲਾ ਸ਼ਹਿਰ ਨਾਲ ਸਬੰਧ ਰੱਖਦੀ ਹੈ ਅਤੇ ਕੈਨੇਡਾ ਦੀ ਵਸਨੀਕ ਹੈ। ਜੇ ਗੱਲ ਕਰੀਏ ਪੁਖਰਾਜ ਭੱਲਾ ਦੀ ਤਾਂ ਉਹ ਪੁਖਰਾਜ ਭੱਲਾ ਪਹਿਲਾ ਸੁਪਰਹਿੱਟ ਵੈੱਬਸੀਰੀਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਉਹ ਬਹੁਤ ਜਲਦ ‘ਤੇਰੀਆਂ ਮੇਰੀਆਂ ਹੇਰਾ ਫੇਰੀਆਂ’ ਅਤੇ ‘ਹੇਟਰਜ਼’ ਟਾਈਟਲ ਹੇਠ ਬਣੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਉਹ ਹਰਜੀਤਾ, ਗੋਲਕ ਬੁਗਨੀ ਬੈਂਕ ਤੇ ਬਟੂਆ, ਅਫ਼ਸਰ ਵਰਗੀਆਂ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਕਰ ਚੁੱਕੇ ਨੇ । ਅਦਾਕਾਰੀ ਦੇ ਨਾਲ ਉਹ ਗਾਇਕੀ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ।