ਵਿਸ਼ਵ ਸੰਗੀਤ ਦਿਹਾੜੇ ਮੌਕੇ ਪੀਟੀਸੀ ਪੰਜਾਬੀ ‘ਤੇ ਕਰਵਾਇਆ ਜਾਵੇਗਾ ‘ਪੀਟੀਸੀ ਸੂਫ਼ੀ ਕੰਸਰਟ’
ਵਿਸ਼ਵ ਸੰਗੀਤ ਦਿਹਾੜੇ ਦੇ ਮੌਕੇ ‘ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੁਰਾਂ ਦੀ ਮਹਿਫਿਲ ਸੱਜੇਗੀ ।ਇਸ ਮਹਿਫਿਲ ‘ਚ ਕਈ ਸੂਫ਼ੀ ਫ਼ਨਕਾਰ ਆਪਣੀ ਆਵਾਜ਼ ਦੇ ਜਾਦੂ ਨਾਲ ਰੰਗ ਬਿਖੇਰਨਗੇ । ਇਸ ਸੰਗੀਤਕ ਸ਼ਾਮ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ ਦਿਨ ਸੋਮਵਾਰ, 21 ਜੂਨ ਨੂੰ ਰਾਤ8:30 ਵਜੇ ਮਾਣ ਸਕਦੇ ਹੋ ।
ਹੋਰ ਪੜ੍ਹੋ : ਲੌਂਗ ਨੂੰ ਰਾਤ ਸਮੇਂ ਗਰਮ ਪਾਣੀ ਦੇ ਨਾਲ ਖਾਣ ਦੇ ਹਨ ਬਹੁਤ ਸਾਰੇ ਫਾਇਦੇ
ਇਸ ਸੂਫੀਆਨਾ ਮਹਿਫਿਲ ‘ਚ ਆਪਣੀ ਗਾਇਕੀ ਦੇ ਨਾਲ ਸਮਾਂ ਬੰਨਣਗੇ ਪ੍ਰਸਿੱਧ ਪੰਜਾਬੀ ਗਾਇਕ ਲਖਵਿੰਦਰ ਵਡਾਲੀ, ਹਸ਼ਮਤ ਸੁਲਤਾਨਾ, ਬਰਿੰਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਸਣੇ ਕਈ ਕਲਾਕਾਰ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।
ਪੀਟੀਸੀ ਪੰਜਾਬੀ ‘ਤੇ ਹਰ ਵਾਰ ਵਿਸ਼ਵ ਸੰਗੀਤ ਦਿਹਾੜੇ ‘ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾਂਦਾ ਹੈ । ਸੁਰਾਂ ਦੇ ਨਾਲ ਸੱਜਣ ਵਾਲੀ ਇਸ ਮਹਿਫਿਲ ‘ਚ ਕਈ ਗਾਇਕ ਆਪੋ ਆਪਣੇ ਵਿਚਾਰ ਰੱਖਦੇ ਹਨ ।
View this post on Instagram
ਬੀਤੇ ਸਾਲ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ । ਜਿਸ ‘ਚ ਸਤਿੰਦਰ ਸਰਤਾਜ, ਲਖਵਿੰਦਰ ਵਡਾਲੀ ਸਣੇ ਕਈ ਨਾਮੀ ਗਾਇਕਾਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ਸੀ ।