ਅੰਮ੍ਰਿਤਸਰ 'ਚ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਗਏ 'ਮਿਸਟਰ ਪੰਜਾਬ 2018' ਦੇ ਅਡੀਸ਼ਨ ਲਈ ਵੱਡੀ ਗਿਣਤੀ 'ਚ ਪਹੁੰਚੇ ਨੌਜਵਾਨ
ਪੰਜਾਬ 'ਚ ਅਜਿਹਾ ਹੁਨਰ ਹੈ ਜਿਸ ਨੂੰ ਪਰਖਣ ਲਈ ਪੀਟੀਸੀ ਪੰਜਾਬੀ PTC Punjabi ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ।ਨੌਜਵਾਨਾਂ ਦੀ ਛਿਪੀ ਪ੍ਰਤਿਭਾ ਨੂੰ ਉਭਾਰਨ ਲਈ 'ਮਿਸਟਰ ਪੰਜਾਬ 2018' ਦੀ ਚੋਣ ਲਈ ਮੁਕਾਬਲੇ ਕਰਵਾ ਰਿਹਾ ਹੈ ਅਤੇ ਇਸ ਲਈ ਅਡੀਸ਼ਨਾਂ Auditons ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ।ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਮਿਸਟਰ ਪੰਜਾਬ 2018 ਦੇ ਅਡੀਸ਼ਨਾਂ ਲਈ ਅੰਮ੍ਰਿਤਸਰ 'ਚ ਨੌਜਵਾਨਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ । ਇਸ ਐਡੀਸ਼ਨ ਲਈ ਵੱਡੀ ਗਿਣਤੀ 'ਚ ਨੌਜਵਾਨ ਆਪੋ ਆਪਣੀ ਕਿਸਮਤ ਅਜਮਾਉਣ ਲਈ ਪਹੁੰਚੇ ਹੋਏ ਸਨ ।ਇਸ ਤੋਂ ਇਲਾਵਾ ਜੱਜਾਂ ਦੇ ਤੌਰ 'ਤੇ ਕਰਤਾਰ ਚੀਮਾ ,ਵਿੰਦੂ ਦਾਰਾ ਸਿੰਘ,ਇੰਦਰਜੀਤ ਨਿੱਕੂ ਪਹੁੰਚੇ ਸਨ । ਅੰਮ੍ਰਿਤਸਰ ਦੇ ਨੌਜਾਵਾਨਾਂ ਨੇ ਇਸ ਅਡੀਸ਼ਨ 'ਚ ਵੱਧ ਚੜ ਕੇ ਭਾਗ ਲਿਆ ਅਤੇ ਇਨ੍ਹਾਂ ਜੱਜਾਂ ਨੇ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਨੌਜੁਆਨਾਂ ਦੇ ਹੁਨਰ ਨੂੰ ਪਰਖ ਕੇ ਅਡੀਸ਼ਨ ਦੌਰਾਨ ਚੋਣ ਕੀਤੀ ।
https://www.instagram.com/p/BnAwlxmgWV9/?taken-by=ptc.network
ਪਰ ਇਸ ਅਡੀਸ਼ਨ ਦੌਰਾਨ ਕਈ ਨੌਜਵਾਨ ਅਜਿਹੇ ਵੀ ਸਨ ਜਿਨ੍ਹਾਂ ਨੂੰ ਇਸ ਅਡੀਸ਼ਨ ਦੇ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ।ਕਿਉਂਕਿ ਜਿਹੜੇ ਨੌਜਵਾਨ ਮਿਸਟਰ ਪੰਜਾਬ 2018 'ਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹਨ ਉਹ ੩੧ ਅਗਸਤ ਨੂੰ ਜਲੰਧਰ 'ਚ ਹੋਣ ਵਾਲੇ ਅਡੀਸ਼ਨ 'ਚ ਭਾਗ ਲੈ ਸਕਦੇ ਨੇ ।
https://www.instagram.com/p/BnAu549gVpM/?taken-by=ptc.network
ਜਲੰਧਰ 'ਚ ਆਡੀਸ਼ਨ ਲਈ ਤੁਸੀਂ ੩੧ ਅਗਸਤ ਨੂੰ ਸੀ.ਟੀ.ਗਰੁੱਪ ਆਫ ਇੰਸੀਚਿਊਟ ,ਅਰਬਨ ਸਟੇਟ-੨ ਪਰਥਾਪੁਰਾ ਰੋਡ,ਸ਼ਾਹਪੁਰ ਜਲੰਧਰ ਪਹੁੰਚ ਕੇ ਆਡੀਸ਼ਨ ਦੇ ਸਕਦੇ ਹੋ । ਇਸ ਤੋਂ ਇਲਾਵਾ ਪੰਜਾਬ ਦੇ ਹੋਰ ਸ਼ਹਿਰਾਂ 'ਚ ਵੀ ਅਡੀਸ਼ਨ ਰੱਖੇ ਗਏ ਨੇ। ਲੁਧਿਆਣਾ 'ਚ ਤਿੰਨ ਸਤੰਬਰ ਨੂੰ ਬੀਸੀਐੱਮ ਸਕੂਲ ,ਚੰਡੀਗੜ ਰੋਡ ਲੁਧਿਆਣਾ ਅਤੇ ਛੇ ਸਤੰਬਰ ਨੂੰ ਮੁਹਾਲੀ ਚੰਡੀਗੜ੍ਹ ਗਰੁੱਪ ਆਫ ਕਾਲੇਜਸ ਲਾਂਡਰਾਂ ਮੁਹਾਲੀ 'ਚ ਵੀ ਅਡੀਸ਼ਨ ਰੱਖੇ ਗਏ ਨੇ ।
https://www.instagram.com/p/Bm5niGcFxmZ/?taken-by=ptc.network
ਸੋ ਤੁਸੀਂ ਵੀ ਜੇ ਆਪਣੇ ਸ਼ਹਿਰਾਂ 'ਚ ਇਸ ਅਡੀਸ਼ਨ 'ਚ ਭਾਗ ਲੈਣ ਤੋਂ ਖੁੰਝ ਗਏ ਹੋ ਤਾਂ ਇਨ੍ਹਾਂ ਸ਼ਹਿਰਾਂ 'ਚ ਹੋਣ ਵਾਲੇ ਅਡੀਸ਼ਨ 'ਚ ਭਾਗ ਲੈ ਕੇ ਆਪਣੀ ਕਿਸਮਤ ਆਜ਼ਮਾ ਸਕਦੇ ਹੋ ।