ਵੇਖੋ ‘ਸਿਰਜਨਹਾਰੀ’ ਸਨਮਾਨ ਨਾਰੀ ਦਾ ਐਤਵਾਰ ਨੂੰ ਪੀਟੀਸੀ ਪੰਜਾਬੀ ‘ਤੇ
ਪੀਟੀਸੀ ਪੰਜਾਬੀ 'ਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੀਵੀ ਪ੍ਰੋਗਰਾਮ 'ਸਿਰਜਨਹਾਰੀ' ਸਨਮਾਨ ਨਾਰੀ ਦਾ' ਇਸ ਵਾਰ 10 ਨਵੰਬਰ ਦਿਨ ਸ਼ਨੀਵਾਰ ਨੂੰ ਦਿਖਾਇਆ ਜਾ ਰਿਹਾ ਹੈ । ਇਸ ਵਾਰ ਇਸ ਸ਼ੋਅ ਵਿੱਚ ਨਿਵੇਦਤਾ ਭਸੀਨ ਅਤੇ ਸ਼ਿਵਜੋਤ ਕੌਰ ਨਾਲ ਮਿਲਾਇਆ ਜਾਵੇਗਾ । ਇਹ ਉਹ ਦੋ ਨਾਰੀਆਂ ਹਨ ਜਿਨ੍ਹਾਂ ਨੇ ਹੋਰਨਾਂ ਔਰਤਾਂ ਲਈ ਮਿਸਾਲ ਕਾਈਮ ਕੀਤੀ ਹੈ ।ਨਿਵੇਦਤਾ ਭਸੀਨ ਉਹ ਮਹਿਲਾ ਹੈ ਜਿਸ ਨੇ ਸਭ ਤੋਂ ਛੋਟੀ ਉਮਰ ਵਿੱਚ ਕਮਰਸੀਅਲ ਏਅਰਲਾਈਨ ਉਡਾਉਣ ਲਈ ਪਾਈਲੇਟ ਦਾ ਲਾਈਸੈਂਸ ਹਾਸਲ ਕੀਤਾ ਸੀ ।
ਹੋਰ ਵੇਖੋ :ਨਸ਼ੇ ‘ਚ ਧੂੱਤ ਦਿਖਾਈ ਦਿੱਤੇ ਸੰਜੇ ਦੱਤ, ਮੀਡੀਆ ਦੇ ਸਾਹਮਣੇ ਕੱਢੀਆਂ ਗਾਲਾਂ ਦੇਖੋ ਵੀਡਿਓ
ਜਿਸ ਸਮੇਂ ਨਵੇਦਤਾ ਨੇ ਜਹਾਜ਼ ਉਡਾਣ ਦਾ ਲਾਈਸੈਂਸ ਹਾਸਲ ਕੀਤਾ ਸੀ ਉਸ ਸਮੇਂ ਉਸ ਦੀ ਉਮਰ ਸਿਰਫ 18 ਸਾਲ ਦੀ ਸੀ । ਨਵੇਦਤਾ ਹੁਣ ਬੋਇੰਗ 787 ਦੀ ਕੈਪਟਨ ਹੈ ।1963 ਵਿੱਚ ਜਨਮੀ ਨਿਵੇਦਤਾ ਆਪਣੀ ਇਸ ਪ੍ਰਾਪਤੀ ਲਈ ਸਭ ਲਈ ਮਿਸਾਲ ਹੈ ।
ਹੋਰ ਵੇਖੋ :ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਜਾਣੋਂ ਕੀ ਖਾਸ ਹੈ ਇਸ ਡਰੈੱਸ ‘ਚ
https://www.youtube.com/watch?v=E2wCCF1OwQs
ਇਸੇ ਸ਼ੋਅ ਵਿੱਚ ਸ਼ਿਵਜੋਤ ਕੌਰ ਨਾਲ ਵੀ ਮਿਲਾਇਆ ਜਾਵੇਗਾ ।ਸ਼ਿਵਜੋਤ ਕੌਰ ਉਹ ਨਾਰੀ ਹੈ ਜਿਹੜੀ ਕਿ ਲੋਕਾਂ ਨੂੰ ਦੱਸਦੀ ਹੈ ਕਿ ਦੁਨੀਆ 'ਤੇ ਕੋਈ ਵੀ ਚੀਜ ਵੇਸਟ ਨਹੀਂ ਹੈ । ਸ਼ਿਵਜੋਤ ਕੌਰ ਕਬਾੜ ਚੀਜਾਂ ਨਾਲ ਨਵੀਆਂ ਨਵੀਆਂ ਕਲਾਕ੍ਰਿਤਾਂ ਬਣਾਉਂਦੀ ਹੈ । ਇਹਨਾਂ ਕਲਾਕ੍ਰਿਤਾਂ ਵਿੱਚ ਸ਼ਿਵਜੋਤ ਕੌਰ ਟੁੱਟੀਆਂ ਹੋਈਆਂ ਟਾਈਲਾਂ, ਕਬਾੜ ਹੋ ਚੁੱਕੇ ਟਾਈਰਾਂ, ਲੱਕੜ ਅਤੇ ਸੀਮਿੰਟ ਦੀ ਵਰਤੋਂ ਕਰਦੀ ਹੈ ।
ਹੋਰ ਵੇਖੋ :ਸ਼ਾਹਿਦ ਦੇ ਬੇਟੇ ‘ਜੈਨ ਕਪੂਰ’ ਦੀ ਤਸਵੀਰ ਆਈ ਸਾਹਮਣੇ, ਤਸਵੀਰ ਨੂੰ ਮਿਲੇ ਲੱਖਾਂ ਲਾਈਕ
ਕੁਝ ਲੋਕ ਸ਼ਿਵਜੋਤ ਕੌਰ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤਾਂ ਨੂੰ ਖਰੀਦਦੇ ਹਨ । ਉਹਨਾਂ ਦੀਆਂ ਕੁਝ ਕਲਾਕ੍ਰਿਤੀਆਂ ਰੌਕ ਗਾਰਡਨ, ਰਾਜਸਥਾਨ ਯੂਨੀਵਰਸਿਟੀ ਅਤੇ ਹਿਮਾਚਲ ਪ੍ਰਦੇਸ਼ ਦੇ ਮਿਉਜੀਅਮ ਵਿੱਚ ਵੀ ਸਜ਼ਾਈਆਂ ਗਈਆਂ ਹਨ ।
ਹੋਰ ਵੇਖੋ : ਸਲਮਾਨ ਖ਼ਾਨ ਪੰਜਾਬ ਫੇਰੀ ‘ਤੇ , ਦੋਖੋ ਕਿਥੇ-ਕਿਥੇ ਜਾਣਗੇ ਸਲਮਾਨ
ਸੋ ਜ਼ਰੂਰ ਦੇਖਣਾ 'ਸਿਰਜਨਹਾਰੀ' ਸਨਮਾਨ ਨਾਰੀ 10 ਨਵੰਬਰ ਸ਼ਾਮ 7 ਵਜੇ ਸਿਰਫ ਪੀਟੀਸੀ ਪੰਜਾਬੀ 'ਤੇ । ਪੀਟੀਸੀ ਦੇ ਇਸ ਸ਼ੋਅ ਨੂੰ ਹੋਸਟ ਕਰਨਗੇ ਪਾਲੀਵੁੱਡ ਅਤੇ ਬਾਲੀਵੁੱਡ ਦੀ ਮਸ਼ਹੂਰ ਐਕਟਰੇਸ ਦਿਵਿਆ ਦੱਤਾ ।