ਪੀਟੀਸੀ ਪੰਜਾਬੀ ਦੇ ਸੂਫ਼ੀ ਕੰਸਰਟ ‘ਚ ਨੂਰਾਂ ਸਿਸਟਰਜ਼, ਕਰਮ ਰਾਜਪੂਤ ਸਣੇ ਕਈ ਕਲਾਕਾਰ ਲਗਾਉਣਗੇ ਰੌਣਕਾਂ, ਅੱਜ ਹੀ ਆਪਣੀ ਟਿਕਟ ਕਰੋ ਬੁੱਕ
ਪੀਟੀਸੀ ਪੰਜਾਬੀ ‘ਤੇ ਸੂਫ਼ੀ ਰੰਗਾਂ ‘ਚ ਸੱਜੇਗੀ ਮਹਿਫ਼ਲ । ਜੀ ਹਾਂ ਪੀਟੀਸੀ ਸੂਫ਼ੀ ਕੰਸਰਟ ‘ਚ ਨੂਰਾਂ ਸਿਸਟਰਜ਼ ਆਪਣੀ ਸੂਫ਼ੀਆਨਾ ਗਾਇਕੀ ਦੇ ਨਾਲ ਸਮਾਂ ਬੰਨਣਗੇ ।ਇਸ ਦੇ ਨਾਲ ਹੀ ਕਰਮ ਰਾਜਪੂਤ, ਮਾਣਕ ਅਲੀ, ਰਜ਼ਾ ਹੀਰ ਅਤੇ ਅਨੂੰ ਅਮਾਨਤ ਵੀ ਇਸ ਸ਼ੋਅ ‘ਚ ਆਪਣੀ ਸੂਫ਼ੀ ਗਾਇਕੀ ਦੇ ਨਾਲ ਰੌਣਕਾਂ ਲਗਾਉਣਗੇ । ਇਸ ਸ਼ੋਅ ਦਾ ਲਾਈਵ ਤੁਸੀਂ 7 ਅਗਸਤ, ਦਿਨ ਸ਼ਨਿੱਚਰਵਾਰ,ਰਾਤ ਅੱਠ ਵਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਵੇਖ ਸਕਦੇ ਹੋ ।
ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਦੇ ਨਾਲ ਸਾਂਝੀ ਕੀਤੀ ਕਿਊਟ ਜਿਹੀ ਤਸਵੀਰ, ਪ੍ਰਸ਼ੰਸਕਾਂ ਨੂੰ ਵੀ ਆ ਰਹੀ ਪਸੰਦ
ਸੂਫ਼ੀ ਰੰਗਾਂ ਦੇ ਨਾਲ ਸੱਜੀ ਇਸ ਮਹਿਫ਼ਲ ਨੂੰ ਚਾਰ ਚੰਨ ਲਾਉਣਗੇ ਪੰਜਾਬੀ ਇੰਡਸਟਰੀ ਦੇ ਨਾਮੀ ਫਨਕਾਰ। ਤੁਸੀਂ ਵੀ ਇਸ ਲਾਈਵ ਕੰਸਰਟ ‘ਚ ਸ਼ਾਮਿਲ ਹੋਣਾ ਚਾਹੁੰਦੇ ਹੋ ਅਤੇ ਸੁਰਾਂ ਨਾਲ ਸੱਜੀ ਇਸ ਸੁਰੀਲੀ ਸ਼ਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਅਤੇ ਅਨੰਦ ਮਾਨਣਾ ਚਾਹੁੰਦੇ ਹੋ ਸੂਫ਼ੀ ਸੰਗੀਤ ਤਾਂ ਫਿਰ ਇੰਤਜ਼ਾਰ ਕਿਸ ਗੱਲ ਦਾ ।
ਅੱਜ ਹੀ ਟਿਕਟ ਆਪਣੀ ਬੁੱਕ ਕਰੋ ਅਤੇ ਅਨੰਦ ਮਾਣੋ ਸੂਫ਼ੀ ਸੰਗੀਤ ਦੇ ਨਾਲ ਸੱਜੀ ਇਸ ਸ਼ਾਮ ਦਾ । ਤੁਸੀਂ ਆਪਣੀ ਟਿਕਟ ਇਸ ਹੇਠਾਂ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰਕੇ ਬੁੱਕ ਕਰ ਸਕਦੇ ਹੋ ।ਇਸ ਦੇ ਨਾਲ ਹੀ ਸਪੈਸ਼ਲ ਡਿਸਕਾਊਂਟ ਵੀ ਪਾ ਸਕਦੇ ਹੋ ।