72 ਵੇ ਆਜ਼ਾਦੀ ਦਿਵਸ ਤੇ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ਫ਼ਿਲਮ " ਕਿਰਦਾਰ ਏ ਸਰਦਾਰ " ਦਾ ਵਰਲਡ ਟੀਵੀ ਪ੍ਰੀਮੀਅਰ

Reported by: PTC Punjabi Desk | Edited by: Anmol Sandhu  |  August 14th 2018 12:02 PM |  Updated: August 14th 2018 12:02 PM

72 ਵੇ ਆਜ਼ਾਦੀ ਦਿਵਸ ਤੇ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ਫ਼ਿਲਮ " ਕਿਰਦਾਰ ਏ ਸਰਦਾਰ " ਦਾ ਵਰਲਡ ਟੀਵੀ ਪ੍ਰੀਮੀਅਰ

ਇਸ ਆਜ਼ਾਦੀ ਦਿਹਾੜੇ ਤੇ ਪੀਟੀਸੀ ਪੰਜਾਬੀ punjabi industry ਲੈ ਕੇ ਆ ਰਿਹਾ ਤੁਹਾਡੇ ਲਈ ਕੁੱਝ ਖਾਸ, ਜੀ ਹਾਂ ਫ਼ਿਲਮ " ਕਿਰਦਾਰ ਏ ਸਰਦਾਰ " punjabi movie ਦਾ ਵਰਲਡ ਟੀਵੀ ਪ੍ਰੀਮੀਅਰ ਕੱਲ ਦੁਪਹਿਰ 12:30 ਵਜੇ ਸਿਰਫ ਪੀਟੀਸੀ ਪੰਜਾਬੀ ਤੇ |

ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਦੀ ਸਟੋਰੀ ਬਹੁਤ ਹੀ ਵਧੀਆ ਹੈ ਜੋ ਕਿ ਇੱਕ ਸੱਚੇ ਗੁਰੂ ਦੇ ਸਿੱਖ ਅਤੇ ਖਿਡਾਰੀ ਤੇ ਅਧਾਰਿਤ ਹੈ ਅਤੇ ਇਸ ਫ਼ਿਲਮ ਵਿੱਚ ਸਰਦਾਰ ਦੇ ਕਿਰਦਾਰ ਬਾਰੇ ਦੱਸਿਆ ਗਿਆ ਹੈ ਕਿਵੇਂ ਇੱਕ ਸਰਦਾਰ ਖੁੱਦ ਭੁੱਖਾ ਰਹਿ ਕੇ ਦੂਜਿਆਂ ਦਾ ਪੇਟ ਭਰਦਾ ਹੈ ਅਤੇ ਆਪਣੀ ਜਾਨ ਤੇ ਖੇਡਕੇ ਦੂਜਿਆਂ ਦੀ ਰੱਖਿਆ ਕਰਦਾ ਹੈ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ | ਇਹ ਫ਼ਿਲਮ ਸਤੰਬਰ 2017 ਵਿੱਚ ਰਿਲੀਜ ਹੋਈ ਸੀ | ਇਸ ਫ਼ਿਲਮ ਵਿੱਚ " ਨਵ ਬਾਜਵਾ, ਨੇਹਾ ਪਵਾਰ, ਕੇ ਐਸ ਮੱਖਣ, ਰਾਜਾ ਮੁਰਾਦ, ਡੌਲੀ ਬਿੰਦ੍ਰਾ, ਹਰਪ੍ਰੀਤ ਸਿੰਘ ਖਹਿਰਾ, ਗੁਰਪ੍ਰੀਤ ਕੌਰ ਚੱਡਾ, ਰਾਣਾ ਜੰਗ ਬਹਾਦਰ, ਦੀਦਾਰ ਗਿੱਲ, ਬਰਿੰਦਰ ਦਾਪਾਈ ਆਦਿ ਨੇਂ ਆਪਣੀ ਮੁੱਖ ਭੂਮਿਕਾ ਨਿਭਾਈ ਹੈ |

https://www.youtube.com/watch?v=7ZxACYc6oCg&t=82s

ਜੇਕਰ ਆਪਾਂ ਅੱਜ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਤਾਂ ਇਸ ਨੂੰ ਅਜਾਦ ਕਰਵਾਉਣ ਵਾਲੇ ਸੂਰਮੇ ਸ਼ਹੀਦਾਂ ਦੀ ਲਿਸਟ ਵਿੱਚ ਸਰਦਾਰਾਂ ਦਾ ਨਾਮ ਵੀ ਕਾਫੀ ਉੱਚਾ ਬੋਲਦਾ ਹੈ ਜਿਵੇਂ ਕਿ ਸ਼ਹੀਦ ਸਰਦਾਰ ਭਗਤ ਸਿੰਘ ਅਤੇ ਸ਼ਹੀਦ ਸਰਦਾਰ ਉੱਧਮ ਸਿੰਘ ਵਰਗੇ ਹੀਰੇ ਜਿਹੜੇ ਦੇਸ਼ ਦੀ ਆਜ਼ਾਦੀ ਲਈ ਹੱਸਦੇ ਹੋਏ ਫਾਂਸੀ ਦੇ ਫੰਦੇ ਤੇ ਚੜ੍ਹ ਗਏ ਗੱਲ ਐਥੇ ਹੀ ਨਹੀਂ ਖਤਮ ਹੁੰਦੀ ਇਸ ਤੋਂ ਇਲਾਵਾ ਵੀ ਕਾਫੀ ਸਾਰੇ ਬਹਾਦੁਰੀ ਦੇ ਕਿੱਸੇ ਸੁਨਣ ਨੂੰ ਮਿਲਦੇ ਹਨ ਜਿਹਨਾਂ ਦੇ ਵਿੱਚ ਸਰਦਾਰਾਂ ਦੇ ਨਾਮ ਹਮੇਸ਼ਾ ਪਹਿਲਾ ਆਉਂਦੇ ਹਨ ਭਾਵੇਂ ਉਹ ਜੰਗ ਦਾ ਮੈਦਾਨ ਹੋਵੇ ਜਾਂ ਫਿਰ ਖੇਡ ਦਾ ਮੈਦਾਨ | ਜੇਕਰ ਇਤਿਹਾਸ ਵੇਖਿਆ ਜਾਵੇ ਤਾਂ ਇਸ ਸਰਦਾਰੀ ਅਤੇ ਸਿੱਖੀ ਨੂੰ ਕਾਇਮ ਰੱਖਣ ਲਈ ਸਾਡੇ ਗੁਰੂਆਂ ਨੇ ਕਾਫੀ ਮੁਸ਼ਕਿਲ ਦਾ ਸਾਮਣਾ ਕੀਤਾ ਆਪਣੇ ਪਰਿਵਾਰ ਤੱਕ ਵਾਰ ਦਿੱਤੇ ਅਤੇ ਆਪਣੇ ਬੰਦ ਬੰਦ ਤਕ ਕਟਵਾ ਦਿੱਤੇ ਪਰ ਆਪਣਾ ਸਿੱਖੀ ਸਿਦਕ ਨਹੀਂ ਸ਼ੱਡਿਆ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network