ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ ਨਵਜੀਤ ਕਾਹਲੋਂ ਦਾ ਗੀਤ 'ਹਾਣੀਆਂ'
ਪਿਆਰ 'ਚ ਪਿਆ ਇਨਸਾਨ ਕਿਸ ਤਰ੍ਹਾਂ ਕਿਸੇ ਦੇ ਪਿਆਰ 'ਚ ਗ੍ਰਿਫਤਾਰ ਹੋ ਜਾਂਦਾ ਹੈ ਕਿ ਉਸ ਨੁੰ ਆਪਣੇ ਮਹਿਬੂਬ ਤੋਂ ਇਲਾਵਾ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ । ਉਸ ਦਾ ਹਰ ਪਲ ਆਪਣੇ ਮਹਿਬੂਬ ਦੀ ਯਾਦ 'ਚ ਗੁਜ਼ਰਦਾ ਹੈ ਅਤੇ ਇੱਕ –ਇੱਕ ਦਿਨ ਇੱਕ –ਇੱਕ ਮਹੀਨੇ ਵਾਂਗ ਗੁਜ਼ਰਦਾ ਹੈ ਅਤੇ ਆਸ਼ਕਾਂ ਨੂੰ ਇਹ ਦੁਨੀਆਂ ਭਾਵੇਂ ਕਿੰਨਾ ਵੀ ਵੱਖ ਕਰਨ ਦੀ ਕੋਸ਼ਿਸ਼ ਕਿਉਂ ਨਾ ਕਰੇ ਪਰ ਇਸ਼ਕ 'ਚ ਗ੍ਰਿਫਤਾਰ ਸ਼ਖਸ ਨੂੰ ਹਰ ਪਾਸੇ ਆਪਣਾ ਮਹਿਬੂਬ ਹੀ ਨਜ਼ਰ ਆਉਂਦਾ ਹੈ ਅਤੇ ਉਸ ਨੂੰ ਹਰ ਵੇਲੇ ਤੱਕਦੇ ਰਹਿਣ ਦੀ ਪਿਆਸ ਹੀ ਉਸ ਦੀਆਂ ਅੱਖਾਂ 'ਚ ਨਜ਼ਰ ਆਉਂਦੀ ਹੈ ।
ਹੋਰ ਵੇਖੋ : ਪੀਟੀਸੀ ਪੰਜਾਬੀ ‘ਤੇ ‘ਸ਼ਤਰੰਜ’ ਗੀਤ ਦਾ ਵਰਲਡ ਪ੍ਰੀਮੀਅਰ ,ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
https://www.youtube.com/watch?v=DqSLM1_ZRLI
ਜ਼ਮਾਨਾ ਭਾਵੇਂ ਦੋ ਦਿਲਾਂ ਨੂੰ ਲੱਖ ਕੋਸ਼ਿਸ਼ ਕਰੇ ਇੱਕ ਦੂਜੇ ਤੋਂ ਦੂਰ ਕਰਨ ਦੀ । ।ਪਰ ਆਪਣੇ ਮਹਿਬੂਬ ਨੂੰ ਮਿਲਣ ਦੀ ਤਾਂਘ ਹਰ ਪਲ ਪ੍ਰੇਮੀ ਦੇ ਮਨ ਉੱਠਦੀ ਰਹਿੰਦੀ ਹੈ । ਜੀ ਹਾਂ 'ਹਾਣੀਆਂ' ਗੀਤ 'ਚ ਵੀ ਕੁਝ ਅਜਿਹਾ ਹੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਵੱਲੋਂ ਤਿਆਰ ਕਰਵਾਏ ਗਏ ਇਸ ਗੀਤ ਨੂੰ ਨਵਜੀਤ ਕਾਹਲੋਂ ਨੇ ਗਾਇਆ ਹੈ,ਜਦਕਿ ਗੀਤ ਦੇ ਬੋਲ ਲਿਖੇ ਨੇ ਪ੍ਰੀਤ ਤਰਪਈ ਨੇ ਜਦਕਿ ਵੀਡਿਓ ਪੰਕਜ ਬੱਤਰਾ ਨੇ ਬਣਾਇਆ ਹੈ ।
ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਨ ਵਾਲੇ ਨਵਜੀਤ ਕਾਹਲੋਂ ਨੇ ਬੜੀ ਹੀ ਖੂਬਸੂਰਤੀ ਨਾਲ ਇਸ ਗੀਤ ਨੂੰ ਗਾਇਆ ਹੈ ਅਤੇ ਵੀਡਿਓ ਡਾਇਰੈਕਟਰ ਨੇ ਵੀ ਇਸ ਗੀਤ ਦੇ ਇੱਕ-ਇੱਕ ਦ੍ਰਿਸ਼ ਨੂੰ ਫਿਲਮਾਉਣ ਲਈ ਕਿੰਨੀ ਮਿਹਨਤ ਕੀਤੀ ਹੈ ਉਹ ਇਸ ਵੀਡਿਓ 'ਚ ਸਾਫ ਝਲਕ ਰਿਹਾ ਹੈ । ਇਸ ਵੀਡਿਓ ਦਾ ਕੰਨਸੈਪਟ ਬਹੁਤ ਹੀ ਵਧੀਆ ਹੈ । ਇਸ ਗੀਤ ਦੇ ਵੀਡਿਓ 'ਚ ਕੰਮ ਕਰਨ ਵਾਲੇ ਵਿਦੇਸ਼ੀ ਕਲਾਕਾਰਾਂ ਨੇ ਵੀ ਆਪਣੀ ਬਿਹਤਰੀਨ ਫੀਚਰਿੰਗ ਦੇ ਨਾਲ ਰੰਗ ਬੰਨਿਆ ਹੈ ।