MOST POPULAR SONG OF THE YEAR ਕੈਟਾਗਿਰੀ ਵਿੱਚ ਬੀ-ਪਰਾਕ ਤੇ ਸੁੱਖ-ਈ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’

Reported by: PTC Punjabi Desk | Edited by: Rupinder Kaler  |  November 02nd 2020 01:51 PM |  Updated: November 02nd 2020 02:03 PM

MOST POPULAR SONG OF THE YEAR ਕੈਟਾਗਿਰੀ ਵਿੱਚ ਬੀ-ਪਰਾਕ ਤੇ ਸੁੱਖ-ਈ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਚੈਨਲ ‘ਪੀਟੀਸੀ ਪੰਜਾਬੀ’ ਦਾ ਸਭ ਤੋਂ ਵੱਡਾ ਅਵਾਰਡ ਸ਼ੋਅ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਪੰਨ ਹੋ ਗਿਆ ਹੈ । ਇਸ ਸ਼ੋਅ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਰ ਸਿਤਾਰੇ ਨੇ ਹਾਜ਼ਰੀ ਲਗਵਾਈ ।‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀ ਸ਼ੁਰੂਆਤ ਡਾਂਸ ਈਰਾ ਪ੍ਰਫਾਰਮੈਂਸ ਦੇ ਨਾਲ ਹੋਈ, ਜਿਸ ਨੇ ਖੂਬ ਸਮਾਂ ਬੰਨਿਆ ।

b prak

ਹੋਰ ਪੜ੍ਹੋ :-

sukh e

ਇਸ ਤੋਂ ਬਾਅਦ ਗਾਇਕ ਬੀ-ਪਰਾਕ ਨੇ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਖੂਬ ਰੌਣਕਾਂ ਲਗਾਈਆਂ । ਇਸ ਤੋਂ ਇਲਾਵਾ ਹਰਸ਼ਦੀਪ ਕੌਰ, ਕੰਵਰ ਗਰੇਵਾਲ ਨੇ ਵੀ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਤੋਂ ਬਾਅਦ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀਆਂ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ।

MOST POPULAR SONG OF THE YEAR ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਸੁੱਖ-ਈ  ਨੂੰ ਕੋਕਾ ਗਾਣੇ ਲਈ ਤੇ ਬੀ-ਪਰਾਕ ਨੂੰ ‘ਫਿਲਹਾਲ’ ਗਾਣੇ ਲਈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦਿੱਤਾ ਗਿਆ ਹੈ । ਇਸ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਹੋਰ ਵੀ ਕਈ ਨੌਮੀਨੇਟ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network