BEST MUSIC DIRECTOR - RELIGIOUS (TRADITIONAL) ਕੈਟਾਗਿਰੀ ਵਿੱਚ ਪਰਵਿੰਦਰ ਸਿੰਘ ਬੱਬੂ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’
‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਪੰਨ ਹੋ ਗਿਆ ਹੈ ।ਇਸ ਸ਼ੋਅ ਦੀ ਮੇਜ਼ਬਾਨੀ ਖੁਸ਼ਬੂ ਗਰੇਵਾਲ ਅਤੇ ਅਪਾਰਸ਼ਕਤੀ ਖੁਰਾਣਾ ਨੇ ਕੀਤੀ ਹਰਸ਼ਦੀਪ ਕੌਰ, ਕੰਵਰ ਗਰੇਵਾਲ ਨੇ ਵੀ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਤੋਂ ਬਾਅਦ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀਆਂ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ।
ਹੋਰ ਪੜ੍ਹੋ :
ਬੈਸਟ ਮਿਊਜ਼ਿਕ ਡਾਇਰੈਕਟਰ ਰਿਲੀਜੀਅਸ (ਟ੍ਰਡੀਸ਼ਨਲ) ਕੈਟਾਗਿਰੀ ਵਿੱਚ ਪਰਵਿੰਦਰ ਸਿੰਘ ਬੱਬੂ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੇ ਕੇ ਸਨਮਾਨਿਤ ਕੀਤਾ ਗਿਆ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਵਾਇਰਸ ਕਰਕੇ ਜਿੱਥੇ ਵੱਡੇ ਵੱਡੇ ਅਵਾਰਡ ਸ਼ੋਅ ਅਤੇ ਲਾਈਵ ਕੰਸਰਟ ਰੱਦ ਕਰ ਦਿੱਤੇ ਗਏ ਹਨ, ਉੱਥੇ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖ ਰਿਹਾ ਹੈ।
ਜਿਸ ਦੇ ਮੱਦੇਨਜ਼ਰ ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਆਨਲਾਈਨ ਕਰਵਾਇਆ ਗਿਆ । ਜਿਸ ‘ਚ ਘਰ ਬੈਠੇ ਹੀ ਵਰਚੂਅਲ ਤਕਨੀਕ ਦੇ ਨਾਲ ਗਾਇਕਾਂ ਅਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਅਤੇ ਦਰਸ਼ਕਾਂ ਨੂੰ ਇੱਕ ਮੰਚ ‘ਤੇ ਇੱਕਠਾ ਕੀਤਾ ਗਿਆ ਅਤੇ ਇਹ ਅਵਾਰਡ ਸਮਾਰੋਹ ਸਪੰਨ ਹੋਇਆ । ਇਸ ਸਮਾਰੋਹ ਦੇ ਮੀਡੀਆ ਪਾਟਨਰ ਦੈਨਿਕ ਸਵੇਰਾ, ਬਿੱਗ ਐੱਫ ਐੱਮ ਰੇਡੀਓ, ਸਿੰਪਲੀ ਭੰਗੜਾ ਡਿਜ਼ੀਟਲ ਪਾਟਨਰ ਸਨ ।