'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਦੇ ਵੀ.ਆਈ.ਪੀ. ਪਾਸ ਹਾਸਲ ਕਰਨ ਲਈ ਇੱਥੇ ਕਰੋ ਕਲਿੱਕ
ਪੀਟੀਸੀ ਨੈਟਵਰਕ ਵੱਲੋਂ 8 ਦਸੰਬਰ 2018 ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾਵੇਗਾ । ਪੀਟੀਸੀ ਨੈਟਵਰਕ ਦੇ 8 ਦੰਸਬਰ ਨੂੰ ਹੋਣ ਵਾਲੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ । ਮਸ਼ਹੂਰ ਗਾਇਕ ਅਤੇ ਰੈਪਰ ਬੋਹੀਮੀਆ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਣਗੇ ।
https://www.instagram.com/p/Bqre0vIH6gR/?utm_source=ig_embed
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਵੱਡੇ ਸ਼ੋਅ ਦਾ ਤੁਸੀਂ ਵੀ ਹਿੱਸਾ ਬਣ ਸਕਦੇ ਹੋ । ਇਸ ਸ਼ੋਅ ਵਿੱਚ ਪਹੁੰਚ ਕੇ ਤੁਸੀਂ ਨਾ ਸਿਰਫ ਇਸ ਸ਼ੋਅ ਦਾ ਹਿੱਸਾ ਬਣੋਗੇ ਬਲਕਿ ਆਪਣੇ ਮਨ ਪਸੰਦ ਦੇ ਗਾਇਕ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਵੀ ਦਿਵਾ ਸਕੋਗੇ ।ਇਸ ਸ਼ੋਅ ਦੇ ਤੁਸੀਂ ਵੀ.ਆਈ.ਪੀ. ਪਾਸ ਹਾਸਲ ਕਰ ਸਕਦੇ ਹੋ ਪਰ ਇਸ ਤੋਂ ਪਹਿਲਾਂ ਤੁਹਾਨੂੰ ਆਪਣੀ ਪਸੰਦ ਦੇ ਗਾਇਕ ਨੂੰ ਵੋਟ ਕਰਨਾ ਹੋਵੇਗਾ । ਸਭ ਤੋਂ ਪਹਿਲਾ ਤੁਸੀਂ ਪੀਟੀਸੀ ਪੰਜਾਬੀ ਦੀ ਵੈਵਸਾਇਟ ' https://www.ptcpunjabi.co.in/voting/ ’ ਤੇ ਜਾਓ
ਇਸ ਤੋਂ ਬਾਅਦ ਤੁਹਾਡੇ ਕੰਪਿਊਟਰ 'ਤੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦਾ ਵੋਟਿੰਗ ਪੇਜ ਖੁਲ ਜਾਵੇਗਾ ।
ਇਸ ਤੋਂ ਬਾਅਦ ਤੁਸੀਂ ਆਪਣੇ ਪਸੰਦ ਦੇ ਗਾਇਕ ਨੂੰ ਕਲਿੱਕ ਕਰਕੇ ਵੋਟ ਕਰੋ ਅਤੇ ਵੀਆਈਪੀ ਪਾਸ ਜਿੱਤੋ ।
ਇਸ ਤੋਂ ਬਾਅਦ ਇੱਕ ਹੋਰ ਪੇਜ 'ਤੇ ਤੁਸੀਂ ਆਪਣੀ ਪੂਰੀ ਡੀਟੇਲ ਭਰੋ ।
ਤੁਸੀਂ ਸਾਰੀਆਂ ਸ਼ਰਤਾਂ ਅਤੇ ਹਿਦਾਇਤਾਂ ਪੜੋ ।
ਇਸ ਤੋਂ ਬਾਅਦ ਸੈਂਡ ਨੂੰ ਪ੍ਰੈੱਸ ਕਰ ਦਿਓ
ਇਸ ਤੋਂ ਬਾਅਦ ਤੁਹਾਨੂੰ ਮੈਸੇਜ ਆਵੇਗਾ ਕਿ ਤੁਹਾਡੀ ਵੋਟਿੰਗ ਪ੍ਰਕਿਰਿਆ ਸਫਲਤਾ ਪੂਰਵਕ ਪੂਰੀ ਹੋ ਗਈ ਹੈ । ਇਸ ਪ੍ਰਕਿਰਿਆ ਤੋਂ ਬਾਅਦ ਪੀਟੀਸੀ ਪੰਜਾਬੀ ਦੀ ਟੀਮ ਵੀਆਈਪੀ ਪਾਸ ਜਿੱਤਣ ਵਾਲੇ ਲੋਕਾਂ ਨੂੰ ਫੋਨ ਕਰੇਗੀ ਤੇ ਇਹ ਪਾਸ ਤੁਸੀਂ ਸ਼ੋਅ ਵਾਲੀ ਜਗ੍ਹਾ ਜੇ.ਐੱਲ.ਪੀ.ਐੱਲ. ਗਰਾਉਂਡ ਮੋਹਾਲੀ ਤੋਂ ਆਪਣੀ ਪਹਿਚਾਣ ਦਿਖਾ ਕੇ ਲੈ ਸਕਦੇ ਹੋ । ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ 8 ਦਸੰਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ 'ਤੇ ਕੀਤਾ ਜਾਵੇਗਾ ।