ਹੋਣਹਾਰ ਨਾਰੀਆਂ ਨੂੰ ਸਨਮਾਨਿਤ ਕਰਦਾ ਸ਼ੋਅ "ਸਿਰਜਨਹਾਰੀ" ਹੋਵੇਗੀ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼

Reported by: PTC Punjabi Desk | Edited by: Rajan Sharma  |  September 06th 2018 08:06 AM |  Updated: November 21st 2018 12:40 PM

ਹੋਣਹਾਰ ਨਾਰੀਆਂ ਨੂੰ ਸਨਮਾਨਿਤ ਕਰਦਾ ਸ਼ੋਅ "ਸਿਰਜਨਹਾਰੀ" ਹੋਵੇਗੀ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼

ਤੁਹਾਡਾ ਆਪਣਾ ਪੰਜਾਬੀ ਚੈਨਲ ਪੀਟੀਸੀ ਪੰਜਾਬੀ PTC Punjabi ਹਾਜ਼ਰ ਹੋ ਰਿਹਾ ਹੈ ਆਪਣੀ ਨਵੀ ਪੇਸ਼ਕਸ਼ ਦੇ ਨਾਲ ਜਿਸਦਾ ਨਾਮ ਹੈ ” ਸਿਰਜਣਹਾਰ sirjanhari – ਸੰਮਾਨ ਨਾਰੀ ਦਾ ”| ਸਮਾਜ ਸੇਵੀ ਨਾਰੀਆਂ ਨੂੰ ਸਨਮਾਨਿਤ ਕਰਨ ਲਈ ਇਹ ਸ਼ੋਅ 9 ਸਤੰਬਰ ਨੂੰ ਤੁਹਾਡੇ ਦਰਮਿਆਨ ਆ ਰਿਹਾ ਹੈ| ਇਸ ਸ਼ੋਅ ਵਿੱਚ ਓਹਨਾ ਨਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਹਨਾਂ ਨੇਂ ਕਿ ਇਸ ਸਮਾਜ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਔਂਕੜਾ ਦਾ ਸਾਮਣਾ ਕਰਦੇ ਹੋਏ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ ਅਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕੀਤਾ ਹੈ |

ਪੰਜਾਬ, ਮੁੰਬਈ, ਬੈਂਗਲੂਰ, ਜੈਪੁਰ ਅਤੇ ਉਤਰਾਖੰਡ ਸਮੇਤ ਪੂਰੇ ਭਾਰਤ ਦੇ ਕੁੱਲ 35 ਭਾਗੀਦਾਰ ਇਸ ਸ਼ੋਅ ਵਿੱਚ ਭਾਗ ਲੈਣਗੇ | ” ਨੰਨੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ” ਨੇ ਆਪਣੇ 10 ਸਾਲ ਪੂਰੇ ਹੋਣ ਤੇ ਇਸ ਸ਼ੋ ਦੀ ਲੜੀ ਨੂੰ ਸ਼ੁਰੂ ਕੀਤਾ ਹੈ ਜੋ ਕਿ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ 04:30 ਪੀਟੀਸੀ ਪੰਜਾਬੀ ਕੈਨੇਡਾ ਤੇ ਵਿਖਾਈ ਜਾਵੇਗੀ | ਤੁਹਾਨੂੰ ਦੱਸ ਦਈਏ ਕਿ ਇਹ ਸ਼ੋ ਨੂੰ ਮਸ਼ਹੂਰ ਅਦਾਕਰਾ ” ਦਿਵਿਆ ਦੱਤਾ ” punjabi actress ਦੁਆਰਾ ਮੇਜ਼ਬਾਨ ਕੀਤਾ ਜਾ ਰਿਹਾ ਹੈ|

https://www.facebook.com/ptcpunjabi/videos/1334578620019717/

ਦੱਸ ਦੇਈਏ ਕਿ ਅਦਾਕਾਰਾ ” ਦਿਵਿਆ ਦੱਤਾ ” ਨੇਂ ਪੰਜਾਬ ਦੀ ” ਸਿਰਜਨਹਾਰਾਂ ” ਨੂੰ ਮਿਲਣ ਲਈ ਪੰਜਾਬੀ ਦੀਆਂ ਸੜਕਾਂ ਤੇ ਸਫਰ ਕੀਤਾ ਹੈ|

ਆਪਣੀ ਇਸ ਯਾਤਰਾ ਦੌਰਾਨ ਉਹ ਫਤਿਹਗੜ੍ਹ ਸਾਹਿਬ ਦੇ ਨੇੜੇ ਦੋ ਐੱਨ.ਸੀ.ਸੀ. ਕੈਡਿਟ ਵਿੱਚ ਓਹਨਾ ਨੂੰ ਮਿਲਣ ਲਈ ਰੁਕ ਗਏ | ਇਹ ਸ਼ੋਅ 9 ਸਤੰਬਰ ਨੰ ਸ਼ੁਰੂ ਹੋਵੇਗਾ ਅਤੇ 8 ਦਸੰਬਰ ਨੂੰ ਇਕ ਲਾਈਵ ਟੈਲੀਕਾਸਟ ਨਾਲ ਸਮਾਪਤ ਹੋ ਸਕਦਾ ਹੈ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network