ਖਿਦਰਾਣੇ ਦੇ ਯੁੱਧ 'ਚ ਸ਼ਹੀਦ ਹੋਏ ਸਿੰਘਾਂ ਨੂੰ ਗੁਰੂ ਸਾਹਿਬ ਨੇ ਦਿੱਤੀ ਸੀ ਇਹ ਖਾਸ ਉਪਾਧੀ, ਮਾਘੀ 'ਤੇ ਜਾਣੋਂ ਪੂਰਾ ਇਤਿਹਾਸ
ਮਾਘੀ ਸੰਗਰਾਦ ਦਾ ਪੰਜਾਬ ਵਿੱਚ ਖਾਸ ਮਹੱਤਵ ਹੈ । ਪਰ ਮਾਘੀ ਦਾ ਮੁਕਤਸਰ ਨਹੂੰ ਮਾਸ ਵਰਗਾ ਗੂੜ੍ਹਾ ਸਬੰਧ ਹੈ। ਕਹਿੰਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਿਆ ਤਾਂ ਉਹ ਚਮਕੌਰ ਸਾਹਿਬ ਤੋਂ ਮਾਛੀਵਾੜੇ ਹੁੰਦੇ ਹੋਏ ਖਿਦਰਾਣੇ ਦੀ ਢਾਬ ਪੁੱਜੇ।ਇਸੇ ਦੌਰਾਨ ਮਾਈ ਭਾਗ ਕੌਰ ਦੀ ਅਗਵਾਈ ਹੇਠ 40 ਸਿੰਘਾਂ ਦਾ ਜਥਾ ਗੁਰੂ ਸਾਹਿਬ ਦੀ ਭਾਲ ਵਿੱਚ ਖਿਦਰਾਣੇ ਦੀ ਢਾਬ ਪੁੱਜਾ।
Gurudwara Muktsar Sahib
ਇਹ ਉਹੀ 40 ਸਿੰਘ ਸਨ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ । ਜਦੋਂ ਇਹਨਾਂ ਸਿੰਘਾਂ ਨੂੰ ਪਤਾ ਲੱਗਾ ਕਿ ਮੁਗਲ ਫੌਜ ਗੁਰੂ ਜੀ 'ਤੇ ਹਮਲਾ ਕਰਨ ਵਾਲੀ ਹੈ ਤਾਂ ਇਹ ਸਿੰਘ ਇੱਥੇ ਪਹੁੰਚ ਗਏ । ਇਹਨਾਂ ਸਿੰਘਾਂ ਅਤੇ ਮੁਗਲਾਂ ਵਿਚਾਲੇ ਯੁੱਧ ਅੰਮ੍ਰਿਤ ਵੇਲੇ ਹੋਇਆ । ੪੦ ਸਿੰਘਾਂ ਨੇ ਮੁਗਲਾਂ ਦੀ ਫਜ ਦਾ ਡਟ ਕੇ ਮੁਕਾਬਲਾ ਕੀਤਾ ।ਸਿੱਖਾਂ ਦੇ ਪਾਣੀ 'ਤੇ ਕਬਜ਼ਾ ਹੋਣ ਕਰਕੇ ਦੁਸ਼ਮਣਾ ਦਾ ਟਿਕਾਣਾ ਅਸੰਭਵ ਸੀ। ਸਿੰਘਾਂ ਦੇ ਵਾਰ ਤੇ ਤ੍ਰੇਹ ਦੀ ਮਾਰ ਕਾਰਨ ਦੁਸ਼ਮਣ ਫੌਜਾਂ ਭੱਜ ਉੱਠੀਆਂ ਤੇ ਖ਼ਾਲਸੇ ਨੂੰ ਜਿੱਤ ਹਾਸਲ ਹੋਈ।
Sri Muktsar Sahib
ਗੁਰੂ ਜੀ ਜਦੋਂ ਯੁੱਧ ਵਾਲੀ ਥਾਂ ਪਹੁੰਚੇ ਤਾਂ ਬੇਦਾਵਾ ਲਿਖ ਕੇ ਦੇਣ ਵਾਲੇ ਸਾਰੇ 40 ਸਿੰਘ ਵੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਸਨ ।ਅਖ਼ੀਰ ਗੁਰੂ ਸਾਹਿਬ ਭਾਈ ਰਾਇ ਸਿੰਘ ਦੇ ਪੁੱਤਰ ਭਾਈ ਮਹਾਂ ਸਿੰਘ ਪਾਸ ਪਹੁੰਚੇ ਤਾਂ ਮਹਾਂ ਸਿੰਘ ਨੇ ਕਿਹਾ ਕਿ ਉਹ ਬੇਦਾਵਾ ਪਾੜ ਦੇਣ। ਗੁਰੂ ਜੀ ਨੇ ਉਹ ਕਾਗਜ਼ ਦਾ ਟੁਕੜਾ ਆਪਣੀ ਜ਼ੇਬ੍ਹ ਵਿੱਚੋਂ ਕੱਢਿਆਂ ਤੇ ਪਾੜ ਦਿਤਾ।ਇਸ ਤੋਂ ਬਾਅਦ ਭਾਈ ਮਹਾਂ ਸਿੰਘ ਨੇ ਪ੍ਰਾਣ ਤਿਆਗ ਦਿੱਤੇ।
Guru Gobind Singh ji
ਗੁਰੂ ਜੀ ਨੇ ਇਨ੍ਹਾਂ 40 ਸਿੰਘਾਂ ਦਾ ਆਪਣੇ ਹੱਥੀ ਸਸਕਾਰ ਕੀਤਾ ਤੇ ਉਨ੍ਹਾਂ ਸਾਰਿਆਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ। ਉਨ੍ਹਾਂ ਉਸ ਪਾਵਨ ਧਰਤੀ ਨੂੰ ਵੀ ਮੁਕਤੀ ਦਾ ਵਰ ਬਖ਼ਸ਼ਿਆ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇਨ੍ਹਾਂ ਅਮਰ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਸਦਕਾ ਇਸ ਥਾਂ ਨੂੰ 'ਖਿਦਰਾਣੇ' ਤੋਂ 'ਮੁਕਤਸਰ' ਦਾ ਖਿਤਾਬ ਬਖ਼ਸ਼ਿਆ।