S K Bhagavan Death news: ਕੰਨੜ ਸਿਨੇਮਾ ਦੇ ਦਿੱਗਜ਼ ਫ਼ਿਲਮ ਨਿਰਦੇਸ਼ਕ 'S K Bhagavan' ਦਾ ਹੋਇਆ ਦਿਹਾਂਤ
S K Bhagavan Death news: ਕੰਨੜ ਫ਼ਿਲਮ ਇੰਡਸਟਰੀ ਤੋਂ ਇੱਕ ਹੋਰ ਦੁੱਖਦਾਦਾਈ ਖ਼ਬਰ ਸਾਹਮਣੇ ਆਈ ਹੈ। ਜੀ ਹਾਂ, 20 ਫਰਵਰੀ ਦੀ ਸਵੇਰ ਨੂੰ ਮਸ਼ਹੂਰ ਨਿਰਦੇਸ਼ਕ ਐਸਕੇ ਭਗਵਾਨ ਦਾ ਦਿਹਾਂਤ ਹੋ ਗਿਆ। 19 ਫਰਵਰੀ ਨੂੰ ਜਿੱਥੇ ਇੱਕ ਪਾਸੇ ਕਾਮੇਡੀਅਨ ਮੇਇਲਸਾਮੀ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਸੀ, ਉੱਥੇ ਕੰਨੜ ਦੇ ਦਿੱਗਜ ਫ਼ਿਲਮ ਨਿਰਦੇਸ਼ਕ ਐਸਕੇ ਭਗਵਾਨ ਦਾ ਹੁਣ ਦਿਹਾਂਤ ਹੋ ਗਿਆ ਹੈ। ਐਸਕੇ ਭਗਵਾਨ 89 ਸਾਲਾਂ ਦੇ ਸਨ ਅਤੇ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ।
ਜਾਣਕਾਰੀ ਮੁਤਾਬਕ ਉਨ੍ਹਾਂ ਨੇ ਆਪਣੇ ਬੈਂਗਲੁਰੂ ਸਥਿਤ ਘਰ 'ਚ ਆਖਰੀ ਸਾਹ ਲਿਆ। ਉਹ 89 ਸਾਲ ਦੇ ਸਨ ਤੇ ਲੰਬੇ ਸਮੇਂ ਤੋਂ ਉਮਰ ਸਬੰਧੀ ਬੀਮਾਰੀਆਂ ਨਾਲ ਜੂਝ ਰਹੇ ਸਨ। ਹਾਲਾਂਕਿ ਉਹ ਲੰਬੇ ਸਮੇਂ ਤੋਂ ਜ਼ੇਰੇ ਇਲਾਜ ਸਨ।
ਐਸਕੇ ਭਗਵਾਨ ਦਾ ਫ਼ਿਲਮੀ ਸਫ਼ਰ
ਐਸਕੇ ਭਗਵਾਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਥਿਏਟਰ ਤੋਂ ਕੀਤੀ ਸੀ। ਸਾਲ 1956 ਵਿੱਚ, ਉਨ੍ਹਾਂ ਨੇ ਕਨਗਲ ਪ੍ਰਭਾਕਰ ਦੇ ਨਾਲ ਇੱਕ ਸਹਾਇਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਦੋਰਾਈ ਤੇ ਐਸਕੇ ਭਗਵਾਨ ਦੀ ਜੋੜੀ ਕੰਨੜ ਸਿਨੇਮਾ ਵਿੱਚ ਫ਼ਿਲਮ ਨਿਰਮਾਤਾਵਾਂ ਦੀ ਪਹਿਲੀ ਜੋੜੀ ਸੀ ਜੋ ਬੌਂਡ ਸ਼ੈਲੀ ਦੀਆਂ ਫਿਲਮਾਂ ਬਨਾਉਣ ਲਈ ਜਾਣੀ ਜਾਂਦੀ ਸੀ। ਇਸ ਜੋੜੀ ਵੱਲੋਂ ਨਿਰਦੇਸ਼ਿਤ ਬੌਂਡ ਸ਼ੈਲੀ ਦੀਆਂ ਫਿਲਮਾਂ ਵਿੱਚ 'ਜੀਵਨ ਚੈਤਰ', 'ਗੋਆ ਡੱਲੀ ਸੀਆਈਡੀ 999', 'ਆਪ੍ਰੇਸ਼ਨ ਜੈਕਪਾਟ ਨਾਲੀ ਸੈਦੀ 999' ਅਤੇ ਆਪ੍ਰੇਸ਼ਨ ਡਾਇਮੰਡ ਰੈਕੇ ਆਦਿ ਹਿੱਚ ਫ਼ਿਲਮਾਂ ਸ਼ਾਮਿਲ ਹਨ।
Kannada film director SK Bhagavan passes away in Bengaluru. "I was very saddened to hear the news of renowned director of Kannada film industry SK Bhagavan's death. I pray that God gives strength to his family to bear this pain," tweets Karnataka CM Basavaraj Bommai pic.twitter.com/tzU7vLBkS8
— ANI (@ANI) February 20, 2023
ਸੀਐਮ ਬਸਵਰਾਜ ਬੋਮਈ ਨੇ ਪ੍ਰਗਟਾਇਆ ਸੋਗ
ਕਰਨਾਟਕ ਦੇ ਸੀਐਮ ਬਸਵਰਾਜ ਬੋਮਈ ਨੇ ਟਵੀਟ ਕਰਕੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ। ਸੀਐਮ ਨੇ ਟਵੀਟ ਕੀਤਾ ਕਿ "ਕੰਨੜ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਐਸਕੇ ਭਗਵਾਨ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਇਹ ਦੁੱਖ ਬਰਦਾਸ਼ਤ ਕਰਨ ਦੀ ਤਾਕਤ ਦੇਵੇ।"ਦੁੱਖਦ
ਫਰਵਰੀ 'ਚ ਸਾਊਥ ਫ਼ਿਲਮ ਜਗਤ ਦੇ 6 ਸੈਲਬਸ ਦਾ ਹੋਇਆ ਦਿਹਾਂਤ
ਐਸਕੇ ਭਗਵਾਨ ਦੀ ਮੌਤ ਦੀ ਖ਼ਬਰ ਨਾਲ ਪੂਰੀ ਸਾਊਥ ਫ਼ਿਲਮ ਇੰਡਸਟਰੀ ਸੋਗ ਵਿੱਚ ਹੈ। ਸੈਲੇਬਸ ਸੋਸ਼ਲ ਮੀਡੀਆ 'ਤੇ ਸੋਗ ਪ੍ਰਗਟ ਕਰ ਰਹੇ ਹਨ। ਸਾਊਥ ਫ਼ਿਲਮ ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਮੌਤਾਂ ਤੋਂ ਹਰ ਕੋਈ ਦੁਖੀ ਹੈ। ਫਰਵਰੀ 2023 ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਸਾਊਥ ਫ਼ਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਵਿੱਚ ਕੇ ਵਿਸ਼ਵਨਾਥ, ਵਾਣੀ ਜੈਰਾਮ, ਟੀਪੀ ਗਜੇਂਦਰਨ, ਤਾਰਕ ਰਤਨ ਅਤੇ ਮੇਇਲਸਾਮੀ ਦੇ ਨਾਂਅ ਸ਼ਾਮਿਲ ਹਨ। ਹੁਣ ਤੱਕ ਇਸ ਮਹੀਨੇ ਸਾਊਥ ਫ਼ਿਲਮ ਜਗਤ ਦੇ 6 ਸੈਲਬਸ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ, ਜੋ ਕਿ ਸਾਊਥ ਫ਼ਿਲਮ ਇੰਡਸਟਰੀ ਲਈ ਇੱਕ ਵੱਡਾ ਝਟਕਾ ਹੈ
- PTC PUNJABI