Shah Rukh Khan: ਸ਼ਾਹਰੁਖ ਖ਼ਾਨ ਦੇ ਬੰਗਲੇ ਦੀ ਸੁਰੱਖਿਆ 'ਚ ਸੰਨ੍ਹ, ਕਿੰਗ ਖ਼ਾਨ ਦੇ ਘਰ ਦੀ ਕੰਧ ਟੱਪ ਦਾਖਲ ਹੋਏ ਦੋ ਨੌਜਵਾਨ

ਸ਼ਾਹਰੁਖ ਖਾਨ ਦੇ ਘਰ ਦਾਖਲ ਹੋਏ ਦੋਵੇਂ ਨੌਜਵਾਨ ਉਨ੍ਹਾਂ ਦੇ ਪ੍ਰਸ਼ੰਸਕ ਦੱਸੇ ਜਾਂਦੇ ਹਨ, ਜੋ ਆਪਣੇ ਸੁਪਰਸਟਾਰ ਨੂੰ ਮਿਲਣ ਗੁਜਰਾਤ ਆਏ ਸਨ।

Reported by: PTC Punjabi Desk | Edited by: Pushp Raj  |  March 03rd 2023 11:24 AM |  Updated: March 03rd 2023 11:26 AM

Shah Rukh Khan: ਸ਼ਾਹਰੁਖ ਖ਼ਾਨ ਦੇ ਬੰਗਲੇ ਦੀ ਸੁਰੱਖਿਆ 'ਚ ਸੰਨ੍ਹ, ਕਿੰਗ ਖ਼ਾਨ ਦੇ ਘਰ ਦੀ ਕੰਧ ਟੱਪ ਦਾਖਲ ਹੋਏ ਦੋ ਨੌਜਵਾਨ

Boys entered in Shah Rukh Khan Bungalow: ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਅਕਸਰ ਸੁਰਖੀਆਂ 'ਚ ਰਹਿੰਦੇ ਹਨ, ਪਰ ਇਸ ਵਾਰ ਸ਼ਾਹਰੁਖ ਖ਼ਾਨ ਨਹੀਂ ਬਲਕਿ ਉਨ੍ਹਾਂ ਦਾ ਘਰ ਮਨੰਤ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਾਲ ਹੀ 'ਚ ਇਹ ਖ਼ਬਰ ਆ ਰਹੀ ਹੈ ਕਿ ਕੜੀ ਸੁਰੱਖਿਆ ਹੋਣ ਦੇ ਬਾਵਜੂਦ ਕਿੰਗ ਖ਼ਾਨ  ਦੇ ਘਰ ਦੋ ਅਨਜਾਣ ਲੋਕ ਦਾਖਲ ਹੋ ਗਏ। ਆਓ  ਜਾਣਦੇ ਹਾਂ ਕਿ ਹੈ ਪੂਰਾ ਮਾਮਲਾ। 

ਮੀਡੀਆ ਰਿਪੋਰਟਸ ਦੇ ਮੁਤਾਬਕ ਵੀਰਵਾਰ ਨੂੰ ਮੰਬਈ ਦੇ ਬਾਂਦਰਾ ਵਿਖੇ ਸਥਿਤ ਸ਼ਾਹਰੁਖ ਖ਼ਾਨ ਦੇ ਬੰਗਲੇ 'ਮੰਨਤ' ਅੰਦਰ ਦੋ ਨੌਜਵਾਨ ਦਾਖਲ ਹੋ ਗਏ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਗੁਜਰਾਤ ਦੇ ਵਸਨੀਕ ਹਨ ਅਤੇ ਉਹ ਕੰਧ ਟੱਪ ਕੇ ਅਦਾਕਾਰ ਦੇ ਬੰਗਲੇ ਵਿੱਚ ਦਾਖ਼ਲ ਹੋਏ ਸਨ। ਸਮਾਂ ਰਹਿੰਦੇ ਸਕਿਓਰਿਟੀ  ਗਾਰਡ ਨੇ ਉਨ੍ਹਾਂ ਨੂੰ ਦੇਖ ਕੇ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦੋਵਾਂ ਦੀ ਉਮਰ 19-20 ਸਾਲ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਦੇ ਖਿਲਾਫ ਲਖਨਊ 'ਚ ਮਾਮਲਾ ਦਰਜ ਕੀਤਾ ਗਿਆ ਹੈ। ਮੁੰਬਈ ਦੇ ਜਸਵੰਤ ਸ਼ਾਹ ਨੇ ਲਖਨਊ 'ਚ ਗੌਰੀ ਖਿਲਾਫ ਪ੍ਰਾਪਰਟੀ ਨੂੰ ਲੈ ਕੇ ਧੋਖਾਧੜੀ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ 'ਚ ਸ਼ਾਹਰੁਖ  ਜਾਂ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਹੋਰ ਪੜ੍ਹੋ: Bhool Bhulaiyaa 3: ਕਾਰਤਿਕ ਆਰੀਅਨ ਸਟਾਰਰ ਫ਼ਿਲਮ 'ਭੂਲ ਭੁਲਈਆ 3' ਦਾ ਟੀਜ਼ਰ ਹੋਇਆ ਰਿਲੀਜ਼, ਅਦਾਕਾਰ ਨੇ ਦੱਸਿਆ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਉਸ ਦਾ ਕਹਿਣਾ ਹੈ ਕਿ ਉਸ ਨੇ ਤੁਲਸਾਨੀ ਕੰਸਟਰਕਸ਼ਨ ਐਂਡ ਡਿਵੈਲਪਰਜ਼ ਲਿਮਟਿਡ ਤੋਂ ਕਰੋੜਾਂ ਰੁਪਏ ਦਾ ਫਲੈਟ ਖਰੀਦਿਆ ਸੀ, ਜਿਸ ਲਈ ਉਹ ਹੁਣ ਤੱਕ 86 ਲੱਖ ਰੁਪਏ ਅਦਾ ਕਰ ਚੁੱਕਾ ਹੈ। ਪਰ ਅਜੇ ਤੱਕ ਉਸ ਨੂੰ ਇਹ ਫਲੈਟ ਨਹੀਂ ਦਿੱਤਾ ਗਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਗੌਰੀ ਖ਼ਾਨ ਇਸ ਕੰਪਨੀ ਦੀ ਬ੍ਰਾਂਡ ਅੰਬੈਸਡਰ ਹੈ, ਇਸ਼ਤਿਹਾਰ ਵਿੱਚ ਗੌਰੀ ਖ਼ਾਨ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਉਹ ਮਕਾਨ ਖਰੀਦਿਆ ਸੀ।  

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network